ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਇੰਡੀਆ ਹਾਊਸ ਵਿਖੇ ਭਾਰਤੀ ਕ੍ਰਿਕਟ ਟੀਮ ਦੇ ਸਨਮਾਨ ਵਿਚ ਸ਼ਾਨਦਾਰ ਸਮਾਰੋਹ
ਅਜੀਤ ਡੈਸਕ
22-07-2026
ਇਸ ਖ਼ਾਸ ਸ਼ਾਮ ਦੌਰਾਨ ਬੀ ਸੀ ਸੀ ਆਈ ਦੇ ਅਧਿਕਾਰੀ, ਭਾਰਤੀ ਟੀਮ ਦੇ ਮੈਂਬਰ ਅਤੇ ਕਈ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ। ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਬੀ ਸੀ ਸੀ ਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਭਾਰਤ ਅਤੇ ਯੂ ਕੇ ਵਿਚਾਲੇ ਕ੍ਰਿਕਟ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਾਂਝੇ ਸਫ਼ਰ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਕਪਤਾਨ ਸ਼ੁਭਮਨ ਗਿੱਲ, ਉਪ-ਕਪਤਾਨ ਸ਼੍ਰੇਅਸ ਅਈਅਰ ਅਤੇ ਟੀਮ ਦੇ ਹੋਰ ਖਿਡਾਰੀਆਂ ਨੇ ਆਪਣੀ ਇਸ ਖੇਡ ਯਾਤਰਾ ਦੇ ਅਨੁਭਵ ਸਾਂਝੇ ਕੀਤੇ।
ਭਾਰਤੀ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕ੍ਰਿਕਟ ਕਿਸ ਤਰ੍ਹਾਂ ਭਾਰਤ ਅਤੇ ਯੂ ਕੇ ਵਿਚਾਲੇ ਇੱਕ ਮਜ਼ਬੂਤ ਪੁਲ ਦਾ ਕੰਮ ਕਰਦੀ ਹੈ, ਜੋ ਆਪਸੀ ਜਜ਼ਬੇ, ਸਤਿਕਾਰ ਅਤੇ ਖੇਡ ਜਗਤ ਦੀ ਬਿਹਤਰੀ ਰਾਹੀਂ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਮੌਕੇ ਖਿਡਾਰੀਆਂ ਨਾਲ ਦਿਲਚਸਪ ਗੱਲਬਾਤ ਦਾ ਪ੍ਰਬੰਧ ਵੀ ਕੀਤਾ ਗਿਆ।