03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਸ਼ਨਿਚਰਵਾਰ ਨੂੰ ਪੰਜਾਬ ਪਹੁੰਚੇਗੀ

Ad Position 21
No active advertisement
ਅਜੀਤ ਡੈਸਕ 30-07-2026
ਲੰਡਨ, 29 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ’ਚ ਕਤਲ ਕੀਤੀ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਸ਼ਨਿਚਰਵਾਰ ਨੂੰ ਪੰਜਾਬ ਪਹੁੰਚੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਨਾਈਟਡ ਸਿਖਸ ਇੰਟਰਨੈਸ਼ਨਲ ਦੀ ਨਰਪਿੰਦਰ ਕੌਰ ਮਾਨ ਬੀ ਈ ਐਮ ਨੇ ਦੱਸਿਆ ਕਿ ਕਿਰਨਦੀਪ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪ੍ਰੀਵਾਰ ਕੋਲ ਭੇਜਣ ਪਿੰਡ ਪਿੱਦੀ, ਜਿਲ੍ਹਾ ਤਰਨਤਾਰਨ, ਪੰਜਾਬ ਭੇਜਣ ਦੀਆਂ ਸਾਰੀਆਂ ਪ੍ਰਕ੍ਰਿਆਵਾਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਲਿਜਾਈ ਜਾਵੇਗੀ ਅਤੇ 1 ਅਗਸਤ ਸ਼ਨਿਚਰਵਾਰ ਨੂੰ ਸਵੇਰੇ 9:30 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਜਾਵੇਗੀ। ਜਿੱਥੇ ਪੰਜਾਬ ਸਰਕਾਰ ਦੀ ਮਦਦ ਨਾਲ ਪ੍ਰੀਵਾਰ ਹਵਾਲੇ ਕੀਤੀ ਜਾਵੇਗੀ। ਕਿਰਨਦੀਪ ਕੌਰ ਦੇ ਪ੍ਰੀਵਾਰ ਦੀ ਮਦਦ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ 59000 ਪੌਂਡ ਤੋਂ ਵੱਧ ਦੀ ਰਾਸ਼ੀ ਇਕੱਤਰ ਕੀਤੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ: ਗੁਰਮੇਲ ਸਿੰਘ ਮੱਲੀ ਨੇ ਵੀ ਪੰਜਾਬ ਪਹੁੰਚ ਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਕਿਰਨਦੀਪ ਦੇ ਕਤਲ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਡੇਨੀਅਲ ਸੀਨ ਜੇਮਜ਼ ਦੀ ਅਗਲੀ ਪੇਸ਼ੀ 1 ਅਕਤੂਬਰ ਨੂੰ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮਾਂ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਦੀ ਹੜਤਾਲ ਅੱਜ ਚੌਥੇ ਦਿਨ ’ਚ ਦਾਖਲ ਅਗਲੀ ਖ਼ਬਰ ਸਕੁਆਮਿਸ਼ ’ਚ ਪਹਾੜੀ ਸਾਈਕਲਿੰਗ ਕਰਨ ਵਾਲੇ ਵਲੰਟੀਅਰ ਦੀ ਮੌਤ
Ad Position 24
No active advertisement