01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲੰਡਨ ਮੈਟ ਪੁਲਿਸ ਨੇ ਕੈਟਫੋਰਡ ਇਲਾਕੇ ਚੋਂ 40 ਲੱਖ ਪੌਂਡ ਨਕਦੀ ਅਤੇ 1 ਕਿੱਲੋ ਕੋਕੀਨ ਕੀਤੀ ਜ਼ਬਤ

Ad Position 21
No active advertisement
ਅਜੀਤ ਡੈਸਕ 01-08-2026
ਲੰਡਨ, 31 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਦੱਖਣ-ਪੂਰਬੀ ਲੰਡਨ ਦੇ ਕੈਟਫੋਰਡ ਇਲਾਕੇ ਵਿੱਚ ਬੀਤੇ ਬੁੱਧਵਾਰ 29 ਜੁਲਾਈ ਦੀ ਸ਼ਾਮ ਨੂੰ ਕੀਤੀ ਇੱਕ ਕਾਰਵਾਈ ਦੌਰਾਨ ਪੁਲਿਸ ਇਤਿਹਾਸ ਦੀ ਸਭ ਤੋਂ ਵੱਡੀਆਂ ਨਕਦ ਜ਼ਬਤੀਆਂ ਵਿੱਚੋਂ ਇੱਕ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੈਟਫੋਰਡ ਵਿੱਚ ਸਭ ਤੋਂ ਪਹਿਲਾਂ ਇੱਕ ਕਾਰ ਨੂੰ ਰੋਕਿਆ, ਜਿਸ ਵਿੱਚੋਂ ਲਗਭਗ 35 ਹਜ਼ਾਰ ਪੌਂਡ ਨਕਦ ਬਰਾਮਦ ਹੋਏ। ਮੌਕੇ ‘ਤੇ ਹੀ ਇੱਕ 54 ਸਾਲਾ ਵਿਅਕਤੀ ਨੂੰ ਅਪਰਾਧਿਕ ਜਾਇਦਾਦ/ਧਨ ਰੱਖਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਤੋਂ ਬਾਅਦ ਜਦੋਂ ਉਸ ਨਾਲ ਸਬੰਧਤ ਇੱਕ ਗੁਪਤ ਠਿਕਾਣੇ ‘ਤੇ ਛਾਪਾ ਮਾਰਿਆ ਗਿਆ, ਤਾਂ ਦੋ ਬੈੱਡਰੂਮਾਂ ਵਿੱਚੋਂ ਝੋਲਿਆਂ ਵਿੱਚ ਛੁਪਾ ਕੇ ਰੱਖੀ ਲਗਭਗ 40 ਲੱਖ ਪੌਂਡ ਦੀ ਨਕਦੀ ਅਤੇ 1 ਕਿੱਲੋ ਕੋਕੀਨ ਬਰਾਮਦ ਹੋਈ।
ਮੈਟ ਪੁਲਿਸ ਅਨੁਸਾਰ ਇੰਨੀ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਪੈਸਾ ਜ਼ਬਤ ਕਰਨਾ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਬੇਹੱਦ ਜ਼ਰੂਰੀ ਹੈ। ਪੁਲਿਸ ਨੇ ਕਿਹਾ ਕਿ ਅਪਰਾਧੀਆਂ ਦੀ ਆਰਥਿਕ ਕਮਰ ਤੋੜਨ ਨਾਲ ਲੰਡਨ ਭਰ ਵਿੱਚ ਹੋਣ ਵਾਲੀ ਗੰਭੀਰ ਹਿੰਸਾ ਨੂੰ ਘਟਾਉਣ ਵਿੱਚ ਵੱਡੀ ਮਦਦ ਮਿਲੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦੀਆਂ ਤੀਜੀਆਂ ਸਿੱਖ ਖੇਡਾਂ ਬ੍ਰੂਨੈੱਲ ਯੂਨੀਵਰਸਿਟੀ ਲੰਡਨ ਵਿਖੇ ਸ਼ੁਰੂ ਅਗਲੀ ਖ਼ਬਰ ਨਮ ਅੱਖਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅੰਤਿਮ ਸੰਸਕਾਰ
Ad Position 24
No active advertisement