17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਿੱਖ ਸਮਾਜ ਸੇਵੀ ਸੰਸਥਾ ਵਲੋਂ ਵੁਲਵਰਹੈਂਪਟਨ ਦੀ ਇਕ ਚਰਚ ਦੀ ਇਮਾਰਤ ’ ਤੇ ਲੱਗੀ 44 ਸਾਲ ਪੁਰਾਣੀ ਪਾਬੰਦੀ ਹਟਾਉਣ ਦੀ ਮੰਗ

ਲੰਡਨ, 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਸਮਾਜ ਸੇਵੀ ਸੰਸਥਾ ਮੀਰੀ ਪੀਰੀ ਅਫ਼ਗਾਨ ਚੈਰੀਟੇਬਲ ਟਰੱਸਟ ਨੇ ਸਿਟੀ ਆਫ਼ ਵੁਲਵਰਹੈਂਪਟਨ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਵੈਡਨਜ਼ਫੀਲਡ ਦੇ ਵੁੱਡ ਐਂਡ ਰੋਡ ਸਥਿਤ ਸਾਬਕਾ ਵੈਡਨਜ਼ਫੀਲਡ ਮੈਥੋਡਿਸਟ ਚਰਚ ’ਤੇ ਲੱਗੀ 44 ਸਾਲ ਪੁਰਾਣੀ ਯੋਜਨਾਬੰਦੀ ਸ਼ਰਤ ਨੂੰ ਹਟਾਇਆ ਜਾਵੇ। ਇਹ ਸ਼ਰਤ 1982 ਵਿਚ ਲਗਾਈ ਗਈ ਸੀ, ਜੋ ਇਮਾਰਤ ਦੀ ਵਰਤੋਂ ਸਿਰਫ਼ ਚਰਚ ਅਤੇ ਹਾਲ ਵਜੋਂ ਕਰਨ ਦੀ ਇਜਾਜ਼ਤ ਦਿੰਦੀ ਹੈ।

Ad Position 21
No active advertisement
ਅਜੀਤ ਡੈਸਕ 17-09-2026
ਲੰਡਨ, 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਸਮਾਜ ਸੇਵੀ ਸੰਸਥਾ ਮੀਰੀ ਪੀਰੀ ਅਫ਼ਗਾਨ ਚੈਰੀਟੇਬਲ ਟਰੱਸਟ ਨੇ ਸਿਟੀ ਆਫ਼ ਵੁਲਵਰਹੈਂਪਟਨ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਵੈਡਨਜ਼ਫੀਲਡ ਦੇ ਵੁੱਡ ਐਂਡ ਰੋਡ ਸਥਿਤ ਸਾਬਕਾ ਵੈਡਨਜ਼ਫੀਲਡ ਮੈਥੋਡਿਸਟ ਚਰਚ ’ਤੇ ਲੱਗੀ 44 ਸਾਲ ਪੁਰਾਣੀ ਯੋਜਨਾਬੰਦੀ ਸ਼ਰਤ ਨੂੰ ਹਟਾਇਆ ਜਾਵੇ। ਇਹ ਸ਼ਰਤ 1982 ਵਿਚ ਲਗਾਈ ਗਈ ਸੀ, ਜੋ ਇਮਾਰਤ ਦੀ ਵਰਤੋਂ ਸਿਰਫ਼ ਚਰਚ ਅਤੇ ਹਾਲ ਵਜੋਂ ਕਰਨ ਦੀ ਇਜਾਜ਼ਤ ਦਿੰਦੀ ਹੈ। ਇਹ ਚਰਚ 2017 ਵਿਚ ਬੰਦ ਹੋ ਗਿਆ ਸੀ। ਇਸ ਇਮਾਰਤ ਨੂੰ 42 ਬੱਚਿਆਂ ਦੀ ਨਰਸਰੀ ਵਿਚ ਤਬਦੀਲ ਕਰਨ ਦੀਆਂ ਅਰਜ਼ੀਆਂ 2022 ਅਤੇ 2023 ਵਿਚ ਕੌਂਸਲ ਵਲੋਂ ਰੱਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ 2024 ਵਿਚ ਮੀਰੀ ਪੀਰੀ ਅਫ਼ਗਾਨ ਚੈਰੀਟੇਬਲ ਟਰੱਸਟ ਵਲੋਂ ਇਥੇ ਲਗਭਗ 150 ਵਿਅਕਤੀਆਂ ਦੀ ਸਮਰੱਥਾ ਵਾਲਾ ਸਿੱਖ ਗੁਰਦੁਆਰਾ ਬਣਾਉਣ ਦੀ ਯੋਜਨਾ ਵੀ ਟ੍ਰੈਫਿਕ ਅਤੇ ਭੀੜ-ਭੜੱਕੇ ਨਾਲ ਜੁੜੀਆਂ ਚਿੰਤਾਵਾਂ ਦੇ ਆਧਾਰ ’ਤੇ ਰੱਦ ਕਰ ਦਿੱਤੀ ਗਈ ਸੀ। ਟਰੱਸਟ ਨੇ ਆਪਣੀ ਨਵੀਂ ਅਰਜ਼ੀ ਵਿਚ ਦਲੀਲ ਦਿੱਤੀ ਹੈ ਕਿ 1982 ਤੋਂ ਬਾਅਦ ਯੋਜਨਾਬੰਦੀ ਨੀਤੀਆਂ, ਸਮਾਨਤਾ ਸੰਬੰਧੀ ਕਾਨੂੰਨ, ਧਾਰਮਿਕ ਵਿਭਿੰਨਤਾ ਅਤੇ ਕਮਿਊਨਿਟੀ ਇਮਾਰਤਾਂ ਦੀ ਵਰਤੋਂ ਬਾਰੇ ਸੋਚ ਵਿਚ ਵੱਡੇ ਬਦਲਾਅ ਆ ਚੁੱਕੇ ਹਨ। ਟਰੱਸਟ ਮੁਤਾਬਕ ਮੌਜੂਦਾ ਸ਼ਰਤ ਕਾਰਨ ਹੋਰ ਈਸਾਈ ਸੰਪਰਦਾਵਾਂ, ਹੋਰ ਧਰਮਾਂ, ਅੰਤਰ-ਧਰਮ ਸੰਸਥਾਵਾਂ ਅਤੇ ਕਮਿਊਨਿਟੀ ਸੰਗਠਨਾਂ ਵਲੋਂ ਵੀ ਇਸ ਖਾਲੀ ਇਮਾਰਤ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਟਰੱਸਟ ਦਾ ਕਹਿਣਾ ਹੈ ਕਿ ਕਿਸੇ ਇਮਾਰਤ ਦੀ ਵਰਤੋਂ ਨਾਲ ਜੁੜੇ ਸੰਭਾਵੀ ਪ੍ਰਭਾਵਾਂ ਦਾ ਮੁਲਾਂਕਣ ਟ੍ਰੈਫਿਕ, ਪਾਰਕਿੰਗ, ਸ਼ੋਰ, ਖੁੱਲ੍ਹਣ ਦੇ ਸਮੇਂ ਅਤੇ ਵਰਤੋਂ ਦੀ ਤੀਬਰਤਾ ਵਰਗੇ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਇਸ ਗੱਲ ’ਤੇ ਕਿ ਇਮਾਰਤ ਵਰਤਣ ਵਾਲੇ ਲੋਕ ਕਿਸ ਧਰਮ ਨਾਲ ਸਬੰਧਤ ਹਨ। ਹੁਣ ਸਿਟੀ ਆਫ਼ ਵੁਲਵਰਹੈਂਪਟਨ ਕੌਂਸਲ ਵਲੋਂ ਇਹ ਫ਼ੈਸਲਾ ਕੀਤਾ ਜਾਣਾ ਹੈ ਕਿ 1982 ਦੀ ਇਸ ਸ਼ਰਤ ਨੂੰ ਹਟਾਇਆ ਜਾਵੇ ਜਾਂ ਬਰਕਰਾਰ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਦੁਰੋ ਦੇ ਕਰੀਬੀ ਐਲੇਕਸ ਸਾਬ ਨੇ 19.5 ਕਰੋੜ ਡਾਲਰ ਹਵਾਲਾ ਰਾਸ਼ੀ ਮਾਮਲੇ ’ ਚ ਦੋਸ਼ ਕਬੂਲਿਆ ਅਗਲੀ ਖ਼ਬਰ ਨਿਊਟਨ ਵਿਚ ਨਵੇਂ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ
Ad Position 24