17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਾਦੁਰੋ ਦੇ ਕਰੀਬੀ ਐਲੇਕਸ ਸਾਬ ਨੇ 19.5 ਕਰੋੜ ਡਾਲਰ ਹਵਾਲਾ ਰਾਸ਼ੀ ਮਾਮਲੇ ’ ਚ ਦੋਸ਼ ਕਬੂਲਿਆ

ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵੈਨੇਜ਼ੁਏਲਾ ਦੇ ਸਾਬਕਾ ਉਦਯੋਗ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਕਰੀਬੀ ਸਹਿਯੋਗੀ ਐਲੇਕਸ ਸਾਬ ਨੇ ਮਿਆਮੀ ਦੀ ਸੰਘੀ ਅਦਾਲਤ ਵਿੱਚ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ ਕਬੂਲ ਕਰ ਲਿਆ ਹੈ। 54 ਸਾਲਾ ਸਾਬ ਨੇ ਸਮਝੌਤੇ ਤਹਿਤ 195 ਮਿਲੀਅਨ ਡਾਲਰ ਦੀ ਅਪਰਾਧਕ ਕਮਾਈ ਜ਼ਬਤ ਕਰਵਾਉਣ ਅਤੇ ਚੱਲ ਰਹੀਆਂ ਸੰਘੀ ਜਾਂਚਾਂ ਵਿੱਚ ਪੂਰਾ ਸਹਿਯੋਗ ਕਰਨ ਲਈ ਵੀ ਸਹਿਮਤੀ ਦਿੱਤੀ ਹੈ।

Ad Position 21
No active advertisement
ਐਲੇਕਸ ਸਾਬ ਦੀ ਇਕ ਤਸਵੀਰ 17-09-2026
ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵੈਨੇਜ਼ੁਏਲਾ ਦੇ ਸਾਬਕਾ ਉਦਯੋਗ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਕਰੀਬੀ ਸਹਿਯੋਗੀ ਐਲੇਕਸ ਸਾਬ ਨੇ ਮਿਆਮੀ ਦੀ ਸੰਘੀ ਅਦਾਲਤ ਵਿੱਚ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ ਕਬੂਲ ਕਰ ਲਿਆ ਹੈ। 54 ਸਾਲਾ ਸਾਬ ਨੇ ਸਮਝੌਤੇ ਤਹਿਤ 195 ਮਿਲੀਅਨ ਡਾਲਰ ਦੀ ਅਪਰਾਧਕ ਕਮਾਈ ਜ਼ਬਤ ਕਰਵਾਉਣ ਅਤੇ ਚੱਲ ਰਹੀਆਂ ਸੰਘੀ ਜਾਂਚਾਂ ਵਿੱਚ ਪੂਰਾ ਸਹਿਯੋਗ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਸਾਬ ਨੇ ਵੈਨੇਜ਼ੁਏਲਾ ਦੇ ਗਰੀਬ ਲੋਕਾਂ ਲਈ ਭੋਜਨ ਅਤੇ ਦਵਾਈ ਮੁਹੱਈਆ ਕਰਵਾਉਣ ਵਾਲੇ CLAP ਪ੍ਰੋਗਰਾਮ ਦੇ ਸਰਕਾਰੀ ਠੇਕੇ ਹਾਸਲ ਕਰਨ ਲਈ ਰਿਸ਼ਵਤ ਦੀ ਯੋਜਨਾ ਚਲਾਈ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੇ ਕੰਟਰੋਲ ਵਾਲੀਆਂ ਕੰਪਨੀਆਂ ਨੇ ਜਾਅਲੀ ਬਿੱਲਾਂ, ਝੂਠੇ ਸ਼ਿਪਿੰਗ ਰਿਕਾਰਡਾਂ , ਸ਼ੈੱਲ ਕੰਪਨੀਆਂ ਅਤੇ ਵਿਦੇਸ਼ੀ ਬੈਂਕ ਖਾਤਿਆਂ ਰਾਹੀਂ ਵੱਡੀ ਰਕਮ ਕੱਢੀ ਅਤੇ ਪੈਸੇ ਦਾ ਕੁਝ ਹਿੱਸਾ ਅਮਰੀਕੀ ਵਿੱਤੀ ਪ੍ਰਣਾਲੀ ਰਾਹੀਂ ਵੀ ਲੰਘਾਇਆ।ਸਾਬ ਨੂੰ ਪਹਿਲਾਂ 2020 ਵਿੱਚ ਗ੍ਰਿਫ਼ਤਾਰ ਕਰਕੇ ਅਮਰੀਕਾ ਹਵਾਲੇ ਕੀਤਾ ਗਿਆ ਸੀ, ਪਰ 2023 ਵਿੱਚ ਤਤਕਾਲੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕਲੇਮੈਂਸੀ ਮਿਲਣ ਤੋਂ ਬਾਅਦ ਕੈਦੀਆਂ ਦੀ ਅਦਲਾ-ਬਦਲੀ ਤਹਿਤ ਵੈਨੇਜ਼ੁਏਲਾ ਭੇਜ ਦਿੱਤਾ ਗਿਆ। ਨਵੇਂ ਮਾਮਲੇ ਵਿੱਚ ਉਸ ਨੂੰ ਮਈ 2026 ਵਿੱਚ ਮੁੜ ਅਮਰੀਕਾ ਲਿਆਂਦਾ ਗਿਆ।ਹਵਾਲਾ ਰਾਸ਼ੀ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਸਾਬ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ। ਸਜ਼ਾ ਦੀ ਤਾਰੀਖ ਹਾਲੇ ਤੈਅ ਨਹੀਂ ਹੋਈ ਅਤੇ ਅੰਤਿਮ ਫੈਸਲਾ ਸੰਘੀ ਜੱਜ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਅਗਲੀ ਖ਼ਬਰ ਸਿੱਖ ਸਮਾਜ ਸੇਵੀ ਸੰਸਥਾ ਵਲੋਂ ਵੁਲਵਰਹੈਂਪਟਨ ਦੀ ਇਕ ਚਰਚ ਦੀ ਇਮਾਰਤ ’ ਤੇ ਲੱਗੀ 44 ਸਾਲ ਪੁਰਾਣੀ ਪਾਬੰਦੀ ਹਟਾਉਣ ਦੀ ਮੰਗ
Ad Position 24