01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਯੂ.ਕੇ. ਦੀਆਂ ਤੀਜੀਆਂ ਸਿੱਖ ਖੇਡਾਂ ਬ੍ਰੂਨੈੱਲ ਯੂਨੀਵਰਸਿਟੀ ਲੰਡਨ ਵਿਖੇ ਸ਼ੁਰੂ

Ad Position 21
No active advertisement
ਅਜੀਤ ਡੈਸਕ 01-08-2026
ਲੰਡਨ, 31 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਦੀਆਂ ਤੀਜੀਆਂ ਸਿੱਖ ਗੇਮਜ਼ ਅੱਜ ਲੰਡਨ ਵਿੱਚ ਸ਼ੁਰੂ ਹੋ ਗਈਆਂ ਹਨ, ਜੋ 2 ਅਗਸਤ ਤੱਕ ਚੱਲਣਗੀਆਂ। ਬਰਤਾਨੀਆ ਵਿੱਚ ਹੋਣ ਵਾਲੀਆਂ ਇਹ ਖੇਡਾਂ ਦੇਸ਼ ਭਰ ਤੋਂ ਪਰਿਵਾਰਾਂ, ਐਥਲੀਟਾਂ ਅਤੇ ਭਾਈਚਾਰਿਆਂ ਨੂੰ ਇਕੱਠੇ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਬ੍ਰੂਨੈੱਲ ਯੂਨੀਵਰਸਿਟੀ ਲੰਡਨ ਵਿਖੇ ਕਰਵਾਏ ਜਾ ਰਹੇ ਇਸ ਤਿੰਨ-ਦਿਨਾ ਖੇਡ ਉਤਸਵ ਵਿੱਚ ਸਾਰੇ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਜਾਂਦੀ ਹੈ। ਇਸ ਦੌਰਾਨ ਲੋਕਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ, ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਮਾਣਨ ਅਤੇ ਰਾਸ਼ਟਰੀ ਪੱਧਰ ‘ਤੇ ਭਾਈਚਾਰਕ ਜਸ਼ਨਾਂ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।
ਸਿੱਖ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਮਨਦੀਪ ਕੌਰ ਨੇ ਦੱਸਿਆ ਇਸ ਸਾਲ ਦੀਆਂ ਸਿੱਖ ਗੇਮਜ਼ ਵਿੱਚ 11 ਖੇਡਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਕ੍ਰਿਕਟ, ਬਾਕਸਿੰਗ, ਟੈਨਿਸ, ਸਾਈਕਲਿੰਗ, ਗੋਲਫ਼, ਫੁੱਟਬਾਲ, ਨੈੱਟਬਾਲ, ਕੁਸ਼ਤੀ, ਹਾਕੀ, ਟਰੈਕ ਅਥਲੈਟਿਕਸ ਅਤੇ ਬੈਡਮਿੰਟਨ ਸ਼ਾਮਲ ਹਨ। ਜਿਸ ਵਿੱਚ ਸਿੱਖ ਅਤੇ ਹੋਰ ਭਾਈਚਾਰਿਆਂ ਦੇ ਐਥਲੀਟ ਮੁਕਾਬਲਾ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਐਲਬਨੀ ਦੇ ਸਟੋਰ ’ਤੇ 15 ਲੱਖ ਡਾਲਰ ਦੇ ਫੂਡ ਸਟੈਂਪ ਘੁਟਾਲੇ ਦਾ ਦੋਸ਼, ਤਿੰਨ ਗ੍ਰਿਫ਼ਤਾਰ ਅਗਲੀ ਖ਼ਬਰ ਲੰਡਨ ਮੈਟ ਪੁਲਿਸ ਨੇ ਕੈਟਫੋਰਡ ਇਲਾਕੇ ਚੋਂ 40 ਲੱਖ ਪੌਂਡ ਨਕਦੀ ਅਤੇ 1 ਕਿੱਲੋ ਕੋਕੀਨ ਕੀਤੀ ਜ਼ਬਤ
Ad Position 24
No active advertisement