01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰੀ ਸਿਟੀ ਕੌਂਸਲ ਵੱਲੋਂ ਸਸਤੇ ਰੇਟ ਤੇ ਬੂਟੇ ਮੁਹੱਈਆ ਕਰਵਾਉਣ ਦਾ ਫੈਸਲਾ

Ad Position 21
No active advertisement
ਅਜੀਤ ਡੈਸਕ 01-08-2026
ਵੈਨਕੂਵਰ, 31 ਜੁਲਾਈ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵੱਲੋਂ ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਆਮ ਸ਼ਹਿਰੀਆਂ ਨੂੰ ਸਸਤੇ ਰੇਟਾਂ ਤੇ ਬੂਟੇ ਮੁਹੱਈਆ ਕਰਵਾਉਣ ਦਾ ਸਲਾਘਾ ਯੋਗ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਪਹਿਲੀ ਆਨਲਾਈਨ ਵਿਕਰੀ 18 ਅਗਸਤ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਬੂਟਿਆਂ ਦੀ ਪਿਕਅੱਪ 13 ਸਤੰਬਰ ਨੂੰ ਸਰੀ ਓਪਰੇਸ਼ਨ ਸੈਂਟਰ ਤੋਂ ਕੀਤੀ ਜਾ ਸਕੇਗੀ। ਦੂਜੀ ਵਿਕਰੀ 29 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਦੀ ਪਿਕਅੱਪ ਮਿਤੀ 25 ਅਕਤੂਬਰ ਹੋਵੇਗੀ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਬੂਟੇ ਲਾਉਣ ਦੀ ਇਸ ਮੁਹਿੰਮ ਤਹਿਤ 25 ਹਜਾਰ ਬੂਟਿਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਅੱਜ ਲਗਾਏ ਗਏ ਇਹ ਬੂਟੇ ਆਉਣ ਵਾਲੇ ਕਈ ਦਹਾਕਿਆਂ ਤੱਕ ਸਰੀ ਨੂੰ ਲਾਭ ਪਹੁੰਚਾਉਣਗੇ। ਉਨਾਂ ਅੱਗੇ ਕਿਹਾ ਗਿਆ ਇਹ ਕਿਫ਼ਾਇਤੀ ਵਿਕਰੀ ਲੋਕਾਂ ਲਈ ਆਪਣੇ ਘਰਾਂ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਸਰੀ ਸ਼ਹਿਰ ਦੇ ਸਮੁੱਚੇ ਵਾਤਾਵਰਣ ਨੂੰ ਹੋਰ ਹਰਿਆ-ਭਰਿਆ, ਸਿਹਤਮੰਦ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਆਸਾਨ ਤਰੀਕਾ ਹੈ। ਸਰੀ ਦੇ ਸ਼ਹਿਰੀ ਜੰਗਲਾਤ ਪ੍ਰਬੰਧਕ ਰੌਬ ਲੈਂਡੂਚੀ ਨੇ ਕਿਹਾ ਹੈ ਕਿ ਪਤਝੜ ਦਾ ਮੌਸਮ ਦਰਖ਼ਤ ਲਗਾਉਣ ਲਈ ਸਭ ਤੋਂ ਵਧੀਆ ਸਮਿਆਂ ਵਿੱਚੋਂ ਇੱਕ ਹੈ ਅਤੇ ਸਿਟੀ ਦਾ ਇਹ ਰੁੱਖ ਵਿਕਰੀ ਪ੍ਰੋਗਰਾਮ ਸ਼ਹਿਰ ਵਾਸੀਆਂ ਲਈ ਜੰਗਲ ਦੀ ਰੱਖਿਆ ਅਤੇ ਇਸ ਨੂੰ ਵਧਾਉਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਤਰੀਕਾ ਹੈ। ਸਰੀ ਸਿਟੀ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਇਨਾਂ ਬੂਟਿਆਂ ਵਿੱਚ ਸਜਾਵਟੀ ਬੂਟਿਆਂ ਤੋਂ ਇਲਾਵਾ ਸੇਬ, ਚੈਰੀ, ਪਲੱਮ, ਡੌਗਵੁੱਡ, ਮੈਪਲ ਅਤੇ ਮੈਗਨੋਲੀਆ ਦੇ ਫਲਦਾਰ ਪੌਦੇ ਵੀ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਟਰੰਪ ਦਾ ਵੱਡਾ ਐਲਾਨ: ਹਮਾਸ ਛੱਡੇਗਾ ਹਥਿਆਰ, ਗਾਜ਼ਾ ਤੋਂ ਪੜਾਅਵਾਰ ਹਟੇਗੀ ਇਜ਼ਰਾਈਲੀ ਫੌਜ ਅਗਲੀ ਖ਼ਬਰ ਡਿਲਿਵਰੀ ਵਰਕਰਾਂ ਨੂੰ ਮਿਲੀਆਂ 104 ਮਿਲੀਅਨ ਡਾਲਰ ਤੋਂ ਵੱਧ ਦੀ ਬਖਸ਼ੀਸ਼ (ਟਿਪ ),ਮਮਦਾਨੀ ਦੇ ਦਾਅਵੇ ’ਤੇ ਵਿਵਾਦ
Ad Position 24
No active advertisement