01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਡਿਲਿਵਰੀ ਵਰਕਰਾਂ ਨੂੰ ਮਿਲੀਆਂ 104 ਮਿਲੀਅਨ ਡਾਲਰ ਤੋਂ ਵੱਧ ਦੀ ਬਖਸ਼ੀਸ਼ (ਟਿਪ ),ਮਮਦਾਨੀ ਦੇ ਦਾਅਵੇ ’ਤੇ ਵਿਵਾਦ

Ad Position 21
No active advertisement
ਅਜੀਤ ਡੈਸਕ 01-08-2026
ਨਿਊਯਾਰਕ, 31 ਜੁਲਾਈ (ਰਾਜੂ ਸਹਿਬਾਜ਼ਪੁਰਾ )-ਮੇਅਰ ਜੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਸ਼ਹਿਰ ਵੱਲੋਂ ਨਵੇਂ ਨਿਯਮ ਸਖ਼ਤੀ ਨਾਲ ਲਾਗੂ ਕਰਨ ਤੋਂ ਬਾਅਦ ਫੂਡ ਡਿਲਿਵਰੀ ਵਰਕਰਾਂ ਨੂੰ ਲਗਭਗ 104 ਮਿਲੀਅਨ ਡਾਲਰ ਵਾਧੂ ਬਖਸ਼ੀਸ਼ਾ (ਟਿਪਾਂ) ਮਿਲੀਆਂ ਹਨ। ਇਨ੍ਹਾਂ ਨਿਯਮਾਂ ਤਹਿਤ ਊਬਰ ਅਤੇ ਡੌਰਡੈਸ਼ ਵਰਗੀਆਂ ਐਪਾਂ ਨੂੰ ਆਰਡਰ ਦਿੰਦੇ ਸਮੇਂ ਟਿਪ ਦਾ ਵਿਕਲਪ ਸਾਫ਼ ਦਿਖਾਉਣਾ ਪੈਂਦਾ ਹੈ। ਗਾਹਕ ਆਪਣੀ ਮਰਜ਼ੀ ਨਾਲ ਟਿਪ ਦੇ ਸਕਦਾ ਹੈ ਜਾਂ ਬਿਨਾਂ ਟਿਪ ਦੇ ਵੀ ਆਰਡਰ ਕਰ ਸਕਦਾ ਹੈ।ਮਮਦਾਨੀ ਨੇ ਇਸ ਨੂੰ ਆਪਣੇ ਪ੍ਰਸ਼ਾਸਨ ਦੀ ਵੱਡੀ ਕਾਮਯਾਬੀ ਦੱਸਿਆ, ਪਰ ਵਿਰੋਧੀਆਂ ਨੇ ਉਸ ’ਤੇ ਕਿਸੇ ਹੋਰ ਦੇ ਕੰਮ ਦਾ ਸਿਹਰਾ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮਮਦਾਨੀ ਦੇ ਮੇਅਰ ਬਣਨ ਤੋਂ ਪਹਿਲਾਂ ਹੀ ਸਿਟੀ ਕੌਂਸਲ ਵੱਲੋਂ ਪਾਸ ਕੀਤਾ ਗਿਆ ਸੀ। ਹਾਲਾਂਕਿ ਇਸ ਨੂੰ ਲਾਗੂ ਕਰਨ ਅਤੇ ਪਾਲਣਾ ਕਰਵਾਉਣ ਦਾ ਕੰਮ ਮਮਦਾਨੀ ਪ੍ਰਸ਼ਾਸਨ ਨੇ ਕੀਤਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਬਦਲਾਅ ਨਾਲ ਗਾਹਕਾਂ ਦਾ ਖ਼ਰਚਾ ਵਧ ਸਕਦਾ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਇਸ ਨਾਲ ਮਿਹਨਤ ਕਰਨ ਵਾਲੇ ਹਜ਼ਾਰਾਂ ਡਿਲਿਵਰੀ ਵਰਕਰਾਂ ਦੀ ਕਮਾਈ ਵਿੱਚ ਸੁਧਾਰ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰੀ ਸਿਟੀ ਕੌਂਸਲ ਵੱਲੋਂ ਸਸਤੇ ਰੇਟ ਤੇ ਬੂਟੇ ਮੁਹੱਈਆ ਕਰਵਾਉਣ ਦਾ ਫੈਸਲਾ ਅਗਲੀ ਖ਼ਬਰ ਐਲਬਨੀ ਦੇ ਸਟੋਰ ’ਤੇ 15 ਲੱਖ ਡਾਲਰ ਦੇ ਫੂਡ ਸਟੈਂਪ ਘੁਟਾਲੇ ਦਾ ਦੋਸ਼, ਤਿੰਨ ਗ੍ਰਿਫ਼ਤਾਰ
Ad Position 24
No active advertisement