01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਿਕਾਗੋ ਵਿਖੇ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਾਨਦਾਰ ਹੋ ਨਿਬੜਿਆ

Ad Position 21
No active advertisement
ਅਜੀਤ ਡੈਸਕ 01-08-2026

ਸ਼ਿਕਾਗੋ, 31 ਜੁਲਾਈ (ਕੇਵਲ ਗੁਰਾਇਆ)-ਉੱਘੇ ਸ਼ਾਇਰ ਰਾਜ ਲਾਲੀ ਬਟਾਲਾ, ਡਾ. ਹਰਜਿੰਦਰ ਸਿੰਘ ਖਹਿਰਾ,ਕਮਲੇਸ਼ ਕਪੂਰ ਅਤੇ ਉੱਘੇ ਕਾਰੋਬਾਰੀ ਅਤੇ ਪ੍ਰਵਾਸੀ ਭਾਰਤੀ ਸਨਮਾਨ ਜੇਤੂ ਦਰਸ਼ਨ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਇੱਥੇ ਮਾਂ ਬੋਲੀ ਦਿਹਾੜਾ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ| ਪੋ੍ਰਗਰਾਮ ਦਾ ਆਗਾਜ਼ ਕਨਵੀਨਰ ਰਾਜ ਲਾਲੀ ਬਟਾਲਾ ਨੇ ਜੀ ਆਇਆਂ ਨੂੰ ਆਖ ਕੇ ਕੀਤਾ| ਡਾ ਹਰਜਿੰਦਰ ਸਿੰਘ ਖਹਿਰਾ ਨੇ ਇਸ ਪੋ੍ਰਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਅਗਲੇ ਵਰਵ ਤੋਂ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਸ ਦਾ ਦਾਇਰਾ ਹੋਰ ਵਧਾਉਂਦਿਆਂ ਇਸ ਨੂੰ ਆਲਮੀ ਕਾਨਫ਼ਰੰਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ| ਸ਼ੁਰੂਆਤ ਵਿਚ ਅਸਕੇ ਭੰਗੜਾ ਕਲੱਬ ਦੀ ਟੀਮ ਨੇ ‘ਮੈਂ ਪੰਜਾਬੀ ਬੋਲੀ ਆ’ ’ਤੇ ਖ਼ੂਬਸੂਰਤ ਭੰਗੜੇ ਦੀ ਪੇਸ਼ਕਾਰੀ ਕੀਤੀ| ਪ੍ਰਧਾਨਗੀ ਮੰਡਲ ਵਿਚ ਡਾ. ਆਤਮਜੀਤ,ਦਸਮੇਸ਼ ਗਿੱਲ ਫ਼ਿਰੋਜ਼, ਰਵਿੰਦਰ ਸਿੰਘ ਸਹਿਰਾਅ,ਕਸ਼ਿਸ਼ ਹੁਸ਼ਿਆਰਪੁਰੀ ,ਆਬਿਦ ਰਸੀਦ,ਗ਼ੁਲਾਮ ਮੁਸਤਫ਼ਾ ਅੰਜੁਮ ਸਨ| ਬੱਚਿਆਂ ਵਲੋਂ ਇਸ ਮੌਕੇ ਵੱਖ ਵੱਖ ਪੋ੍ਰਗਰਾਮ ਪੇਸ਼ ਕਰਕੇ ਚਾਰ ਚੰਨ ਲਗਾਏ ਗਏ| ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਹਾਜ਼ਰ ਲੇਖਕਾਂ ਨੇ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ| ਇਸ ਮੌਕੇ ਡਾ. ਆਤਮਜੀਤ ਨੇ ਵਿਦੇਸ਼ੀ ਧਰਤੀ ਤੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਤੇ ਚਾਨਣਾ ਪਾਇਆ| ਇਸ ਮੌਕੇ ਪਰਮਿੰਦਰ ਸਿੰਘ ਗੋਲਡੀ,ਰਕਿੰਦ ਕੌਰ,ਗੁਰਬਖ਼ਸ਼ ਸਿੰਘ ਰੰਧਾਵਾ, ਕਮਲੇਸ਼ ਕਪੂਰ ,ਠਾਕੁਰ ਸਿੰਘ ਬਸਾਤੀ,ਰਾਜਿੰਦਰ ਸਿੰਘ ਮਾਗੋ, ਹੈਪੀ ਹੀਰ, ਗੁਰਲੀਨ ਕੌਰ,ਗੁਲਜ਼ਾਰ ਸਿੰਘ ਮੁਲਤਾਨੀ, ਭੁਪਿੰਦਰ ਸਿੰਘ ਧਾਲੀਵਾਲ,ਲੱਕੀ ਸਹੋਤਾ,ਪਰਵਿੰਦਰ ਸਿੰਘ ਨੰਨੂਆਂ,ਡਾ. ਵਿਕਰਮ ਗਿੱਲ, ਹਰਵਿੰਦਰਪਾਲ ਸਿੰਘ ,ਜੈ ਦੇਵ ਸਿੰਘ ਭੱਠਲ, ਪਰਮਿੰਦਰ ਸਿੰਘ ਵਾਲੀਆ, ਪੀ.ਐੱਸ.ਮਾਨ, ਇੰਦਰਮੋਹਨ ਛਾਬੜਾ, ਹਰਜਿੰਦਰ ਸਿੰਘ , ਅੰਮ੍ਰਿਤ ਕੌਰ, ਕਮਲ ਬੈਂਸ ਅਤੇ ਹੋਰ ਹਾਜ਼ਰ ਸਨ| ਇਸ ਮੌਕੇ ਸਾਹਿਤਕਾਰਾਂ ਅਤੇ ਪਤਵੰਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ|

Ad Position 22
No active advertisement
ਪਿਛਲੀ ਖ਼ਬਰ ਈਰਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਨਾਗਰਿਕ ਸਾਈਪ੍ਰਸ ’ਚ ਗ੍ਰਿਫ਼ਤਾਰ ਅਗਲੀ ਖ਼ਬਰ ਟਰੰਪ ਦਾ ਵੱਡਾ ਐਲਾਨ: ਹਮਾਸ ਛੱਡੇਗਾ ਹਥਿਆਰ, ਗਾਜ਼ਾ ਤੋਂ ਪੜਾਅਵਾਰ ਹਟੇਗੀ ਇਜ਼ਰਾਈਲੀ ਫੌਜ
Ad Position 24
No active advertisement