01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਈਰਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਨਾਗਰਿਕ ਸਾਈਪ੍ਰਸ ’ਚ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 01-08-2026

ਲੈਸਟਰ(ਇੰਗਲੈਂਡ), 31 ਜੁਲਾਈ (ਸੁਖਜਿੰਦਰ ਸਿੰਘ ਢੱਡੇ) ਸਾਈਪ੍ਰਸ ਸਥਿਤ ਬ੍ਰਿਟਿਸ਼ ਹਵਾਈ ਸੈਨਾ ਦੇ ਅਕਰੋਟੀਰੀ ਫੌਜੀ ਅੱਡੇ ਦੀ ਕਥਿਤ ਜਾਸੂਸੀ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਨਾਗਰਿਕ ਰਸ਼ਾਦ ਸੁਲਤਾਨੋਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 44 ਸਾਲਾ ਸੁਲਤਾਨੋਵ ‘ਤੇ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡਜ਼ ਕੋਰ ਲਈ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਕੇ ਭੇਜਣ ਦੇ ਦੋਸ਼ ਹਨ। ਸੁਲਤਾਨੋਵ ਨੂੰ 17 ਜੁਲਾਈ ਨੂੰ ਸਾਈਪ੍ਰਸ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਉਹ ਇਸ ਵੇਲੇ ਹਵਾਲਗੀ ਦੀ ਕਾਰਵਾਈ ਤੱਕ ਹਿਰਾਸਤ ਵਿੱਚ ਹੈ। ਬ੍ਰਿਟਿਸ਼ ਅਧਿਕਾਰੀਆਂ ਮੁਤਾਬਕ ਉਸ ਵਿਰੁੱਧ ਨੈਸ਼ਨਲ ਸਿਕਿਉਰਿਟੀ ਐਕਟ-2023 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਮਈ ਤੋਂ ਜੂਨ 2025 ਦਰਮਿਆਨ ਫੌਜੀ ਅੱਡੇ ਦੀ ਨਿਗਰਾਨੀ ਕਰਕੇ ਜਾਣਕਾਰੀ ਈਰਾਨੀ ਅਧਿਕਾਰੀਆਂ ਤੱਕ ਪਹੁੰਚਾਉਂਦਾ ਰਿਹਾ। ਬ੍ਰਿਟੇਨ ਅਤੇ ਸਾਈਪ੍ਰਸ ਦੀਆਂ ਸੁਰੱਖਿਆ ਏਜੰਸੀਆਂ ਸਾਂਝੇ ਤੌਰ ‘ਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਭਿਵਾਨੀ ਤੋਂ ਚੱਲ ਰਿਹਾ ਸੀ ਹਾਈ-ਟੈਕ ਨਕਲ ਰੈਕੇਟ ਪੰਜਾਬ ਪੁਲਿਸ ਨੇ ਕੀਤਾ ਬੇਨਕਾਬ-ਹਰਜੋਤ ਸਿੰਘ ਬੈਂਸ ਪੇਪਰ ਲੀਕ ਜਾਂ ਕਿ... ਅਗਲੀ ਖ਼ਬਰ ਸ਼ਿਕਾਗੋ ਵਿਖੇ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਾਨਦਾਰ ਹੋ ਨਿਬੜਿਆ
Ad Position 24
No active advertisement