06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਪੰਜਾਬੀ ਸਮੇਤ ਪੰਜ ਮੁਲਜ਼ਮ ਦੋਸ਼ੀ ਕਰਾਰ

ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉੱਤਰੀ ਵੇਲਜ਼ ਪੁਲਿਸ ਦੀ ‘ਓਪ੍ਰੇਸ਼ਨ ਐਮਬੈਂਕ’ ਅਤੇ ‘ਓਪ੍ਰੇਸ਼ਨ ਜ਼ਿਰਕੋਨੀਅਮ’ ਅਧੀਨ ਕੀਤੀ ਗਈ ਇੱਕ ਵੱਡੀ ਜਾਂਚ ਤੋਂ ਬਾਅਦ, ਕੈਰਨਾਰਫਨ ਕਰਾਊਨ ਕੋਰਟ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾਨਵ ਤਸਕਰੀ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਮੁਸਤਫਾ ਇਕਬਾਲ, ਮੁਹੰਮਦ ਅਰਸ਼ਦ, ਜ਼ਿਆਉੱਲਾ ਬਾਦਸ਼ਾਹ ਅਤੇ ਜਸਵਿੰਦਰ ਸਿੰਘ ਅਤੇ ਮਹਿਲਾ ਸਾਰਾਹ ਗ੍ਰੇ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਅਪ੍ਰੈਲ 2022 ਤੋਂ ਮਾਰਚ 2024 ਦੇ ਦਰਮਿਆਨ ਰਾਈਲ ਅਤੇ ਡੇਨਬਿਗਸ਼ਾਇਰ ਦੇ ਇਲਾਕਿਆਂ ਵਿੱਚ 14 ਤੋਂ 16 ਸਾਲ ਦੀਆਂ ਤਿੰਨ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਹੈ।

Ad Position 21
No active advertisement
ਅਜੀਤ ਡੈਸਕ 07-08-2026
ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉੱਤਰੀ ਵੇਲਜ਼ ਪੁਲਿਸ ਦੀ ‘ਓਪ੍ਰੇਸ਼ਨ ਐਮਬੈਂਕ’ ਅਤੇ ‘ਓਪ੍ਰੇਸ਼ਨ ਜ਼ਿਰਕੋਨੀਅਮ’ ਅਧੀਨ ਕੀਤੀ ਗਈ ਇੱਕ ਵੱਡੀ ਜਾਂਚ ਤੋਂ ਬਾਅਦ, ਕੈਰਨਾਰਫਨ ਕਰਾਊਨ ਕੋਰਟ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾਨਵ ਤਸਕਰੀ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਮੁਸਤਫਾ ਇਕਬਾਲ, ਮੁਹੰਮਦ ਅਰਸ਼ਦ, ਜ਼ਿਆਉੱਲਾ ਬਾਦਸ਼ਾਹ ਅਤੇ ਜਸਵਿੰਦਰ ਸਿੰਘ ਅਤੇ ਮਹਿਲਾ ਸਾਰਾਹ ਗ੍ਰੇ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਅਪ੍ਰੈਲ 2022 ਤੋਂ ਮਾਰਚ 2024 ਦੇ ਦਰਮਿਆਨ ਰਾਈਲ ਅਤੇ ਡੇਨਬਿਗਸ਼ਾਇਰ ਦੇ ਇਲਾਕਿਆਂ ਵਿੱਚ 14 ਤੋਂ 16 ਸਾਲ ਦੀਆਂ ਤਿੰਨ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਹੈ। ਅਦਾਲਤ ਨੇ ਬਾਲ ਜਿਨਸੀ ਸ਼ੋਸ਼ਣ ਨਾਲ ਸਬੰਧਤ ਗੰਭੀਰ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਫ਼ੈਸਲਾ ਕਈ ਸਾਲਾਂ ਤੱਕ ਚੱਲੀ ਵਿਸਤ੍ਰਿਤ ਪੁਲਿਸ ਜਾਂਚ ਅਤੇ ਤਿੰਨ ਮਹੀਨੇ ਤੱਕ ਚੱਲੇ ਲੰਬੇ ਅਦਾਲਤੀ ਮੁਕੱਦਮੇ ਤੋਂ ਬਾਅਦ ਸੁਣਾਇਆ ਗਿਆ। ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ, ਮੁਲਜ਼ਮਾਂ ਨੇ ਦੱਖਣੀ ਵੇਲਜ਼ ਦੀਆਂ ਤਿੰਨ ਨਾਬਾਲਗ ਲੜਕੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਪੀੜਤਾਂ ਨੂੰ ਧੋਖੇ, ਦਬਾਅ ਅਤੇ ਡਰ ਦੇ ਮਾਹੌਲ ਵਿੱਚ ਰੱਖ ਕੇ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਗਿਆ। ਪੰਜੇ ਮੁਲਜ਼ਮਾਂ ਨੂੰ ਜਬਰ ਜਨਾਹ, ਬੱਚਿਆਂ ਦੇ ਜਿਨਸੀ ਸ਼ੋਸ਼ਣ, ਮਨੁੱਖੀ ਤਸਕਰੀ ਅਤੇ ਹੋਰ ਗੰਭੀਰ ਜਿਨਸੀ ਅਪਰਾਧਾਂ ਸਮੇਤ 40 ਤੋਂ ਵੱਧ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਪੁਲਿਸ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੀਆਂ ਵਿਸ਼ੇਸ਼ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਸਬੂਤ ਇਕੱਠੇ ਕੀਤੇ ਗਏ, ਜਿਨ੍ਹਾਂ ਦੇ ਆਧਾਰ ’ਤੇ ਅਦਾਲਤ ਨੇ ਦੋਸ਼ੀਆਂ ਨੂੰ ਕਸੂਰਵਾਰ ਮੰਨਿਆ। ਅਦਾਲਤ ਨੇ ਮੁਸਤਫਾ ਇਕਬਾਲ, ਮੁਹੰਮਦ ਅਰਸ਼ਦ, ਜ਼ਿਆਉੱਲਾ ਬਾਦਸ਼ਾਹ ਅਤੇ ਜਸਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਅਤੇ ਮਹਿਲਾ ਸਾਰਾਹ ਗ੍ਰੇ ਨੂੰ ਜਮਾਨਤ ਤੇ ਛੱਡ ਦਿੱਤਾ ਹੈ। ਅਦਾਲਤ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ 25 ਸਤੰਬਰ 2026 ਨੂੰ ਕੈਰਨਾਰਫਨ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਨਚੈਸਟਰ ਸਾਲਾਨਾ ਗੁਰਮਤਿ ਸਮਾਗਮ ਦਾ ਸ਼ਾਨ... ਅਗਲੀ ਖ਼ਬਰ ਲੰਡਨ ’ਚ ਕਤਲ ਕੀਤੀ ਕਿਰਨਦੀਪ ਕੌਰ ਨਮਿੱਤ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ਼ਰਧਾਂਜਲੀ ਸਮਾਗਮ
Ad Position 24
No active advertisement