ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਨਚੈਸਟਰ ਸਾਲਾਨਾ ਗੁਰਮਤਿ ਸਮਾਗਮ ਦਾ ਸ਼ਾਨਦਾਰ ਆਰੰਭ
—— ਜੈਕਾਰਿਆ ਨਾਲ ਗੂੰਜਿਆ ਹੀਟਨ ਪਾਰਕ, ਪਹਿਲਾ ਦਿਨ ਬੱਚਿਆਂ ਨੂੰ ਕੀਤਾ ਸਮਰਪਿਤ, 100 ਤੋਂ ਵੱਧ ਬੱਚਿਆਂ ਨੇ ਕੀਤਾ ਕੀਰਤਨ ਮੈਨਚੈਸਟਰ (ਇੰਗਲੈਂਡ), 6 ਅਗਸਤ (ਸੁਖਜਿੰਦਰ ਸਿੰਘ ਢੱਡੇ)-ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਮੈਨਚੈਸਟਰ ਸਾਲਾਨਾ ਗੁਰਮਤਿ ਸਮਾਗਮ ਦਾ ਅੱਜ ਹੀਟਨ ਪਾਰਕ ਮੈਨਚੈਸਟਰ ਵਿਖੇ ਸ਼ਰਧਾ, ਉਤਸ਼ਾਹ ਤੇ ਗੁਰਸਿੱਖੀ ਰੰਗ ’ਚ ਸ਼ਾਨਦਾਰ ਆਰੰਭ ਹੋਇਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਤਾਨੀਆ, ਯੂਰਪ ਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸਮਾਗਮ ’ਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ।
ਚ
ਚਾਰ ਰੋਜਾ ਮੈਨਚੈਸਟਰ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਬੱਚੇ।
ਤਸਵੀਰਾਂ :- ਸੁਖਜਿੰਦਰ ਸਿੰਘ ਢੱਡੇ
07-08-2026
—— ਜੈਕਾਰਿਆ ਨਾਲ ਗੂੰਜਿਆ ਹੀਟਨ ਪਾਰਕ, ਪਹਿਲਾ ਦਿਨ ਬੱਚਿਆਂ ਨੂੰ ਕੀਤਾ ਸਮਰਪਿਤ, 100 ਤੋਂ ਵੱਧ ਬੱਚਿਆਂ ਨੇ ਕੀਤਾ ਕੀਰਤਨ ਮੈਨਚੈਸਟਰ (ਇੰਗਲੈਂਡ), 6 ਅਗਸਤ (ਸੁਖਜਿੰਦਰ ਸਿੰਘ ਢੱਡੇ)-ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਮੈਨਚੈਸਟਰ ਸਾਲਾਨਾ ਗੁਰਮਤਿ ਸਮਾਗਮ ਦਾ ਅੱਜ ਹੀਟਨ ਪਾਰਕ ਮੈਨਚੈਸਟਰ ਵਿਖੇ ਸ਼ਰਧਾ, ਉਤਸ਼ਾਹ ਤੇ ਗੁਰਸਿੱਖੀ ਰੰਗ ’ਚ ਸ਼ਾਨਦਾਰ ਆਰੰਭ ਹੋਇਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਤਾਨੀਆ, ਯੂਰਪ ਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸਮਾਗਮ ’ਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ। ਸਮਾਗਮ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜੇ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ। ਗੁਰੂ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਤੇ ਸਤਿਨਾਮ-ਵਾਹਿਗੁਰੂ ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਗੁਰਮਈ ਰੰਗ ਵਿੱਚ ਰੰਗਿਆ ਗਿਆ। ਨਗਰ ਕੀਰਤਨ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦਾ ਪਹਿਲਾ ਦਿਨ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ 100 ਤੋਂ ਵੱਧ ਬੱਚਿਆਂ ਨੇ ਗੁਰਬਾਣੀ ਸਰਵਣ ਕੀਤੀ। ਧਾਰਮਿਕ ਦੀਵਾਨਾਂ ਦੌਰਾਨ ਭਾਈ ਦਵਿੰਦਰ ਸਿੰਘ ਖਾਲਸਾ (ਖੰਨੇ ਵਾਲੇ), ਭਾਈ ਸਾਹਿਬ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਨੰਤਵੀਰ ਸਿੰਘ (ਅਮਰੀਕਾ), ਭਾਈ ਸਰਬਜੀਤ ਸਿੰਘ ਦੁਰਗ ਵਾਲੇ, ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਵਡਹੰਸ ਸਿੰਘ ਕਾਬੁਲ ਵਾਲੇ, ਭਾਈ ਮਹਿੰਦਰ ਸਿੰਘ ਜੀ ਸਾਥੀ, ਭਾਈ ਚਰਨਜੀਤ ਸਿੰਘ ਚੰਨੀ ਤੇ ਭਾਈ ਸਿਮਰਨਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ। ਸਮਾਗਮ ਦੌਰਾਨ ਸੰਗਤ ਗੁਰੂ ਚਰਨਾਂ ’ਚ ਜੁੜ ਕੇ ਇਲਾਹੀ ਬਾਣੀ ਦਾ ਆਨੰਦ ਮਾਣਦੀਆਂ ਰਹੀਆਂ। ਅਰਦਾਸ ਉਪਰੰਤ ਸਮਾਗਮ ਦੇ ਪਹਿਲੇ ਦਿਨ ਦੇ ਧਾਰਮਿਕ ਦੀਵਾਨਾਂ ਦੀ ਸਮਾਪਤੀ ਹੋਈ। ਸਮਾਗਮ ਪ੍ਰਬੰਧਕਾਂ ਨੇ ਦੱਸਿਆ ਕਿ 9 ਅਗਸਤ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਸਮਾਗਮ ਦੌਰਾਨ ਨਿਰੰਤਰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ, ਧਾਰਮਿਕ ਦੀਵਾਨ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ। 9 ਅਗਸਤ ਨੂੰ ਸਵੇਰੇ ਵਿਸ਼ਾਲ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।