08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਕਾਟਲੈਂਡ ਦੇ ਕਲਾ ਪ੍ਰੇਮੀਆਂ ਨੇ ਮਾਣਿਆ ‘ਪਿਟਨਵੀਮ ਆਰਟਸ ਫੈਸਟੀਵਲ’ ਦਾ ਆਨੰਦ - ਸਮੁੰਦਰ ਕਿਨਾਰੇ ਵਸਿਆ ਪਿਟਨਵੀਮ ਬਣਿਆ ਕਲਾ ਦਾ ਪਿੰਡ

ਗਲਾਸਗੋ, 8 ਅਗਸਤ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਫਾਈਫ ਖੇਤਰ ਵਿਚ ਸਮੁੰਦਰ ਕਿਨਾਰੇ ਵਸੇ ਖੂਬਸੂਰਤ ਪਿੰਡ ਪਿਟਨਵੀਮ ਵਿਚ 1 ਤੋਂ 8 ਅਗਸਤ ਤੱਕ ਪਿਟਨਵੀਮ ਆਰਟਸ ਫੈਸਟੀਵਲ 2026 ਕਰਵਾਇਆ ਗਿਆ। ਇਸ ਦੌਰਾਨ ਯੂ.

Ad Position 21
No active advertisement
ਅਜੀਤ ਡੈਸਕ 09-08-2026

ਗਲਾਸਗੋ, 8 ਅਗਸਤ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਫਾਈਫ ਖੇਤਰ ਵਿਚ ਸਮੁੰਦਰ ਕਿਨਾਰੇ ਵਸੇ ਖੂਬਸੂਰਤ ਪਿੰਡ ਪਿਟਨਵੀਮ ਵਿਚ 1 ਤੋਂ 8 ਅਗਸਤ ਤੱਕ ਪਿਟਨਵੀਮ ਆਰਟਸ ਫੈਸਟੀਵਲ 2026 ਕਰਵਾਇਆ ਗਿਆ। ਇਸ ਦੌਰਾਨ ਯੂ.ਕੇ. ਸਮੇਤ ਯੂਰਪ ਤੋਂ ਆਏ 190 ਦੇ ਕਰੀਬ ਕਲਾਕਾਰਾਂ ਨੇ ਪਿੰਡ ਦੇ ਲਗਭਗ 90 ਵੱਖ-ਵੱਖ ਸਥਾਨਾਂ ’ਤੇ ਆਪਣੀਆਂ ਕਲਾਕ੍ਰਿਤੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ। ਮੇਲੇ ਦੀ ਖਾਸੀਅਤ ਇਹ ਹੈ ਕਿ ਪਿੰਡ ਦੇ ਘਰਾਂ, ਸਟੂਡੀਓ, ਗੈਰਾਜਾਂ ਅਤੇ ਹੋਰ ਥਾਵਾਂ ਨੂੰ ਆਰਟ ਗੈਲਰੀਆਂ ਦਾ ਰੂਪ ਦਿੱਤਾ ਗਿਆ, ਜਿੱਥੇ ਪੇਂਟਿੰਗਾਂ, ਪ੍ਰਿੰਟਸ, ਮੂਰਤੀ ਕਲਾ, ਫੋਟੋਗ੍ਰਾਫੀ ਅਤੇ ਲੱਕੜ ਦੀ ਕਾਰੀਗਰੀ ਸਮੇਤ ਵੱਖ-ਵੱਖ ਕਲਾਵਾਂ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਗਏ। ਪਿਟਨਵੀਮ ਆਰਟਸ ਫੈਸਟੀਵਲ ਦੀ ਖਾਸੀਅਤ ਇਹੀ ਹੈ ਕਿ ਕੁਝ ਦਿਨਾਂ ਲਈ ਪੂਰਾ ਪਿੰਡ ਹੀ ਇੱਕ ਆਰਟ ਗੈਲਰੀ ਬਣ ਜਾਂਦਾ ਹੈ, ਜਿੱਥੇ ਕਲਾ ਨੂੰ ਦੇਖਣ ਦੇ ਨਾਲ ਕਲਾਕਾਰਾਂ ਨੂੰ ਮਿਲਣ ਅਤੇ ਸਕਾਟਲੈਂਡ ਦੇ ਸਮੁੰਦਰੀ ਪਿੰਡ ਦੀ ਵਿਰਾਸਤ ਤੇ ਕੁਦਰਤੀ ਸੁੰਦਰਤਾ ਨੂੰ ਨੇੜਿਓਂ ਮਹਿਸੂਸ ਕਰਨ ਦਾ ਮੌਕਾ ਮਿਲਦਾ ਹੈ। ਇਸ ਸਾਲ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਵੀ ਮਿੰਨੀ ਬੱਸ ਟੂਰ ਰਾਹੀਂ ਮੇਲੇ ’ਚ ਸ਼ਮੂਲੀਅਤ ਕੀਤੀ ਗਈ। ਸਭਾ ਵੱਲੋਂ ਪ੍ਰਧਾਨ ਦਲਜੀਤ ਸਿੰਘ ਦਿਲਬਰ, ਦਲਜੀਤ ਕੌਰ, ਹਰਜੀਤ ਸਿੰਘ, ਦਿਲਬਾਗ ਸੰਧੂ, ਜਤਿੰਦਰ ਸੰਧੂ, ਡਾ. ਇੰਦਰਜੀਤ ਸਿੰਘ, ਅਮਰਜੀਤ ਕੌਰ, ਕਮਲਜੀਤ ਕੌਰ, ਸਰਬਜੀਤ ਮਿਨਹਾਸ, ਕਰਮਜੀਤ ਮੀਨੀਆ, ਅਮਰਜੀਤ ਮੀਨੀਆ, ਤਰਲੋਚਨ ਮੁਠੱਡਾ, ਬੱਬੂ ਮੁਠੱਡਾ, ਜਸਵੰਤ ਸੰਧੂ ਅਤੇ ਜਗਰੂਪ ਢਿੱਲੋਂ ਆਦਿ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦੇਖੀਆਂ ਅਤੇ ਸਮੁੰਦਰ ਕਿਨਾਰੇ ਵਸੇ ਇਸ ਕਲਾਤਮਕ ਪਿੰਡ ਦੀ ਕੁਦਰਤੀ ਸੁੰਦਰਤਾ ਅਤੇ ਕਲਾ ਮੇਲੇ ਦਾ ਆਨੰਦ ਮਾਣਿਆ।

Ad Position 22
No active advertisement
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਮੰਗਾਂ ਦੇ ਹੱਕ ’ਚ ਹੜਤਾਲ ਜਾਰੀ ਅਗਲੀ ਖ਼ਬਰ ਗੁਰਦੁਆਰੇ ਮਨੁੱਖਤਾ, ਸਮਾਨਤਾ ਅਤੇ ਸੇਵਾ ਦੀ ਸਿੱਖਿਆ ਦੇ ਕੇਂਦਰ ਹਨ-ਭਾਈ ਸਰਬਜੀਤ ਸਿੰਘ ਧੂੰਦਾ
Ad Position 24