10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭਾਰਤੀ ਮੂਲ ਦੀ 11 ਸਾਲਾ ਬੋਧਨਾ ਸਿਵਾਨੰਦਨ ਤੇ ਸ਼੍ਰੇਅਸ ਰਾਇਲ ਨੇ ਬਰਤਾਨਵੀ ਸ਼ਤਰੰਜ ਖਿਤਾਬ ਜਿੱਤਿਆ

ਲੰਡਨ, 10 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 11-08-2026
ਲੰਡਨ, 10 ਅਗਸਤ (ਪੀ.ਟੀ.ਆਈ.)-ਭਾਰਤੀ ਮੂਲ ਦੀ 11 ਸਾਲਾ ਸ਼ਤਰੰਜ ਪ੍ਰਤਿਭਾਸ਼ਾਲੀ ਬੋਧਨਾ ਸਿਵਾਨੰਦਨ ਤੇ 17 ਸਾਲਾ ਸ਼੍ਰੇਅਸ ਰਾਇਲ ਨੇ ਬਰਤਾਨਵੀ ਸ਼ਤਰੰਜ ਚੈਂਪੀਅਨਸ਼ਿਪ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਬੋਧਨਾ ਐਤਵਾਰ ਨੂੰ ਕੋਵੈਂਟਰੀ ’ਚ ਸਮਾਪਤ ਹੋਏ ਮੁਕਾਬਲੇ ਵਿਚ ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਸ਼ਤਰੰਜ ਚੈਂਪੀਅਨ ਬਣ ਗਈ। ਦਰਸ਼ਕਾਂ ਨੇ ਮੈਚਾਂ ਦੌਰਾਨ ਉਸਨੂੰ ‘ਬੋਧਨਾ’ ਕਹਿ ਕੇ ਪਿਆਰ ਨਾਲ ਉਸਦਾ ਸਵਾਗਤ ਕੀਤਾ। ਉਸਨੇ ਇਕ ਰੋਮਾਂਚਕ ਰੈਪਿਡ ਸ਼ਤਰੰਜ ਪਲੇਆਫ ’ਚ ਆਇਰਲੈਂਡ ਦੀ 14 ਸਾਲਾ ਉੱਭਰਦੀ ਸਟਾਰ ਤ੍ਰਿਸ਼ਾ ਕੰਨਿਆਮਰਾਲਾ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਦੌਰਾਨ, ਸ਼੍ਰੇਅਸ ਰਾਇਲ ਨੇ 9 ਦੌਰਾਂ ਤੋਂ ਬਾਅਦ ਲੀਡਰਬੋਰਡ ’ਤੇ ਚੋਟੀ ਦਾ ਸਥਾਨ ਪ੍ਰਾਪਤ ਕੀਤਾ, ਆਪਣੇ ਕੁੱਲ ਅੰਕਾਂ ਦੇ ਆਧਾਰ ’ਤੇ ਬ੍ਰਿਟਿਸ਼ ਖਿਤਾਬ ਜਿੱਤਿਆ। ਉਹ ਤਜਰਬੇਕਾਰ ਅੰਗਰੇਜ਼ੀ ਗ੍ਰੈਂਡਮਾਸਟਰਾਂ ਤੋਂ ਅੱਧਾ ਅੰਕ ਅੱਗੇ ਰਿਹਾ। ਆਪਣੇ ਪਹਿਲੇ ਬ੍ਰਿਟਿਸ਼ ਖਿਤਾਬ ਨਾਲ, ਉਸਨੇ ਇਕ ਵਧਦੀ ਵਿਸ਼ਵ ਪੱਧਰੀ ਸ਼ਤਰੰਜ ਪ੍ਰਤਿਭਾ ਵਜੋਂ ਆਪਣੀ ਸਾਖ ਨੂੰ ਮਜ਼ਬੂਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਛੇਵੇਂ ਮੈਨਚੈਸਟਰ ਗੁਰਮਤਿ ਸਮਾਗਮ ਦੀ ਅੰਮ੍ਰਿਤ ਸੰਚਾਰ ਨਾਲ ਯਾਦਗਾਰੀ ਸਮਾਪਤੀ ਅਗਲੀ ਖ਼ਬਰ ਸੌਰਵ ਗਾਂਗੁਲੀ, ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀ
Ad Position 24