10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਛੇਵੇਂ ਮੈਨਚੈਸਟਰ ਗੁਰਮਤਿ ਸਮਾਗਮ ਦੀ ਅੰਮ੍ਰਿਤ ਸੰਚਾਰ ਨਾਲ ਯਾਦਗਾਰੀ ਸਮਾਪਤੀ

ਲੈਸਟਰ (ਇੰਗਲੈਂਡ), 10 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਾਵਨ ਅਵਤਾਰ ਦਿਹਾੜੇ ਨੂੰ ਸਮਰਪਿਤ ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਵਿਖੇ ਕਰਵਾਏ ਗਏ ਛੇਵੇਂ ਚਾਰ ਰੋਜ਼ਾ ਮੈਨਚੈਸਟਰ ਗੁਰਮਤਿ ਸਮਾਗਮ ਦੀ ਅੱਜ ਗੁਰਬਾਣੀ ਦੇ ਰਸਭਿੰਨੇ ਕੀਰਤਨ, ਗੁਰਮਤਿ ਵਿਚਾਰਾਂ ਅਤੇ ਅੰਮ੍ਰਿਤ ਸੰਚਾਰ ਦੇ ਰੂਹਾਨੀ ਤੇ ਖਾਲਸਾਈ ਮਾਹੌਲ ਵਿਚ ਯਾਦਗਾਰੀ ਸਮਾਪਤੀ ਹੋਈ। ਮੈਨਚੈਸਟਰ ਹੀ ਨਹੀ ਬਲਕਿ ਇਹ ਧਾਰਮਿਕ ਸਮਾਗਮ ਸਮੁਚੇ ਯੂ.

Ad Position 21
No active advertisement
ਚਾਰ ਰੋਜ਼ਾ ਛੇਵੇਂ ਮੈਨਚੈਸਟਰ ਧਾਰਮਿਕ ਸਮਾਗਮ ਦੌਰਾਨ ਕੀਰਤਨ ਕਰਦੀਆਂ ਬੀਬੀਆਂ। ਤਸਵੀਰ :- ਸੁਖਜਿੰਦਰ ਸਿੰਘ ਢੱਡੇ 11-08-2026
ਲੈਸਟਰ (ਇੰਗਲੈਂਡ), 10 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਾਵਨ ਅਵਤਾਰ ਦਿਹਾੜੇ ਨੂੰ ਸਮਰਪਿਤ ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਵਿਖੇ ਕਰਵਾਏ ਗਏ ਛੇਵੇਂ ਚਾਰ ਰੋਜ਼ਾ ਮੈਨਚੈਸਟਰ ਗੁਰਮਤਿ ਸਮਾਗਮ ਦੀ ਅੱਜ ਗੁਰਬਾਣੀ ਦੇ ਰਸਭਿੰਨੇ ਕੀਰਤਨ, ਗੁਰਮਤਿ ਵਿਚਾਰਾਂ ਅਤੇ ਅੰਮ੍ਰਿਤ ਸੰਚਾਰ ਦੇ ਰੂਹਾਨੀ ਤੇ ਖਾਲਸਾਈ ਮਾਹੌਲ ਵਿਚ ਯਾਦਗਾਰੀ ਸਮਾਪਤੀ ਹੋਈ। ਮੈਨਚੈਸਟਰ ਹੀ ਨਹੀ ਬਲਕਿ ਇਹ ਧਾਰਮਿਕ ਸਮਾਗਮ ਸਮੁਚੇ ਯੂ.ਕੇ. ਤੇ ਯੂਰਪ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਬਣ ਗਿਆ। ਸਮਾਗਮ ਦੇ ਆਖਰੀ ਦਿਨ ਦਾ ਸਭ ਤੋਂ ਵਿਸ਼ੇਸ਼, ਮਹੱਤਵਪੂਰਨ ਅਤੇ ਯਾਦਗਾਰੀ ਪੱਖ ਅੰਮ੍ਰਿਤ ਸੰਚਾਰ ਰਿਹਾ, ਜਿਸ ਲਈ ਸਿੱਖ ਕੌਮ ਦੇ ਮਹਾਨ ਤਖ਼ਤ ਸਾਹਿਬਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਵਿਸ਼ੇਸ਼ ਤੌਰ ’ਤੇ ਮੈਨਚੈਸਟਰ ਪੁੱਜੇ ਅਤੇ ਉਨ੍ਹਾਂ ਵੱਲੋਂ ਗੁਰਮਤਿ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਦੌਰਾਨ ਸੈਂਕੜੇ ਅੰਮ੍ਰਿਤ ਅਭਿਲਾਖੀਆਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗਣ ਦਾ ਪ੍ਰਣ ਕੀਤਾ ਤੇ ਗੁਰਸਿੱਖੀ ਜੀਵਨ ਨੂੰ ਅਪਣਾਇਆ। ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਅੰਮ੍ਰਿਤ ਅਭਿਲਾਖੀਆਂ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਪੰਜ ਕਕਾਰਾਂ ਦੀ ਮੁਫ਼ਤ ਸੇਵਾ ਵੀ ਕੀਤੀ ਗਈ। ਇਸ ਚਾਰ ਰੋਜ਼ਾ ਗੁਰਮਤਿ ਸਮਾਗਮ ਦੀ ਇਕ ਹੋਰ ਖਾਸ ਅਤੇ ਸ਼ਲਾਘਾਯੋਗ ਗੱਲ ਇਹ ਰਹੀ ਕਿ ਸਮਾਗਮ ਦੇ ਪ੍ਰਬੰਧਕ ਗਿਆਨੀ ਅਮਰੀਕ ਸਿੰਘ ਰਾਠੌਰ ਵੱਲੋਂ ਸਮਾਗਮ ਦੇ ਚਾਰੇ ਦਿਨ ਸਟੇਜ ਸਕੱਤਰ ਦੀ ਸੇਵਾ ਬੜੀ ਹੀ ਸੁਚੱਜੀ, ਪ੍ਰਭਾਵਸ਼ਾਲੀ ਅਤੇ ਬਾਖੂਬੀ ਢੰਗ ਨਾਲ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 4 ਖਿਡਾਰੀਆਂ ਦੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੋਣ ਅਗਲੀ ਖ਼ਬਰ ਭਾਰਤੀ ਮੂਲ ਦੀ 11 ਸਾਲਾ ਬੋਧਨਾ ਸਿਵਾਨੰਦਨ ਤੇ ਸ਼੍ਰੇਅਸ ਰਾਇਲ ਨੇ ਬਰਤਾਨਵੀ ਸ਼ਤਰੰਜ ਖਿਤਾਬ ਜਿੱਤਿਆ
Ad Position 24