13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਾਨਸਿਕ ਬਿਮਾਰੀਆਂ ਤੇ ਵਹਿਮਾਂ ਭਰਮਾਂ ਤੋਂ ਬਚਣ ਲਈ ‘ਮਾਨਸਿਕ ਸ਼ਕਤੀ’ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ – ਭਾਈ ਹਰਜਿੰਦਰ ਸਿੰਘ ਮਾਝੀ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਇੰਗਲੈਂਡ ਵਿਚ ਧਰਮ ਪ੍ਰਚਾਰ ਦੌਰੇ ’ਤੇ ਵੱਖ ਵੱਖ ਸ਼ਹਿਰਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕਥਾ ਵਿਚਾਰਾਂ ਤੋਂ ਇਲਾਵਾ ਇਕ ਵੱਖਰੇ ਤੌਰ ਤੇ “ਮਾਨਸਿਕ ਸ਼ਕਤੀ” ਦਿਮਾਗੀ ਤਾਕਤ ਸੈਸ਼ਨ ਕਰਵਾਇਆ।

Ad Position 21
No active advertisement
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਾਨਸਿਕ ਸ਼ਕਤੀ ਕੈਂਪ ਦੌਰਾਨ ਸੰਗਤਾਂ ਨਾਲ ਭਾਈ ਹਰਜਿੰਦਰ ਸਿੰਘ ਮਾਝੀ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ 13-08-2026
ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਇੰਗਲੈਂਡ ਵਿਚ ਧਰਮ ਪ੍ਰਚਾਰ ਦੌਰੇ ’ਤੇ ਵੱਖ ਵੱਖ ਸ਼ਹਿਰਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕਥਾ ਵਿਚਾਰਾਂ ਤੋਂ ਇਲਾਵਾ ਇਕ ਵੱਖਰੇ ਤੌਰ ਤੇ “ਮਾਨਸਿਕ ਸ਼ਕਤੀ” ਦਿਮਾਗੀ ਤਾਕਤ ਸੈਸ਼ਨ ਕਰਵਾਇਆ। ਜਿਸ ਦੌਰਾਨ ਉਨ੍ਹਾਂ ਗੁਰਬਾਣੀ ਅਤੇ ਸਿੱਖ ਧਰਮ ਨਾਲ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਮਨੁੱਖ ਰੋਜ਼ਾਨਾ ਸਰੀਰਕ ਕਸਰਤ ਕਰਦਾ ਹੈ ਪਰ ਮਨ ਅਤੇ ਦਿਮਾਗ ਦੀ ਕਸਰਤ ਬਹੁਤ ਘੱਟ ਕਰਦਾ ਹੈ, ਜਦ ਕਿ ਇਨ੍ਹਾਂ ਨੂੰ ਵੀ ਕਸਰਤ ਅਤੇ ਅਰਾਮ ਕਰਨ ਦੀ ਜ਼ਰੂਰਤ ਹੁੰਦੀ ਹੈ। ਜੇ ਇਸ ਦਾ ਅਭਿਆਸ ਕਰੀਏ ਤਾਂ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਬਿਮਾਰੀਆਂ, ਪ੍ਰੇਸ਼ਾਨੀਆਂ ਅਤੇ ਬਹੁਤ ਸਾਰੇ ਵਹਿਮਾਂ ਭਰਮਾਂ ਤੋਂ ਵੀ ਮਨੁੱਖ ਨੂੰ ਛੁਟਕਾਰਾ ਮਿਲ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਚੰਗੇ ਅਨੁਭਵਾਂ ਨੂੰ ਮਹਿਸੂਸ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੱਧ-ਪੱਛਮੀ ਅਮਰੀਕਾ ’ਚ ਭਿਆਨਕ ਤੂਫ਼ਾਨਾਂ ਦਾ ਕਹਿਰ- ਤਿੰਨ ਮੌਤਾਂ ਅਗਲੀ ਖ਼ਬਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24