13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮੱਧ-ਪੱਛਮੀ ਅਮਰੀਕਾ ’ਚ ਭਿਆਨਕ ਤੂਫ਼ਾਨਾਂ ਦਾ ਕਹਿਰ- ਤਿੰਨ ਮੌਤਾਂ

ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਮੱਧ-ਪੱਛਮੀ ਰਾਜਾਂ ਵਿਚ ਆਏ ਭਿਆਨਕ ਤੂਫ਼ਾਨਾਂ, ਬਵੰਡਰਾਂ ਅਤੇ ਮੋਹਲੇਧਾਰ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਇੰਡੀਆਨਾ ਅਤੇ ਓਹਾਇਓ ਵਿਚ ਵੱਖ-ਵੱਖ ਘਟਨਾਵਾਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਲਿਨੋਇਸ, ਇੰਡੀਆਨਾ, ਓਹਾਇਓ ਅਤੇ ਕੈਂਟਕੀ ਵਿਚ ਕਰੀਬ 10 ਲੱਖ ਬਿਜਲੀ ਖਪਤਕਾਰਾਂ ਦੀ ਸਪਲਾਈ ਪ੍ਰਭਾਵਿਤ ਹੋਈ।

Ad Position 21
No active advertisement
ਅਸਮਾਨ ਵਿਚ ਕਾਲੇ ਬਦਲ ਤੇ ਘਰਾਂ ’ਤੇ ਡਿਗੇ ਰੁੱਖ। 13-08-2026
ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਮੱਧ-ਪੱਛਮੀ ਰਾਜਾਂ ਵਿਚ ਆਏ ਭਿਆਨਕ ਤੂਫ਼ਾਨਾਂ, ਬਵੰਡਰਾਂ ਅਤੇ ਮੋਹਲੇਧਾਰ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਇੰਡੀਆਨਾ ਅਤੇ ਓਹਾਇਓ ਵਿਚ ਵੱਖ-ਵੱਖ ਘਟਨਾਵਾਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਲਿਨੋਇਸ, ਇੰਡੀਆਨਾ, ਓਹਾਇਓ ਅਤੇ ਕੈਂਟਕੀ ਵਿਚ ਕਰੀਬ 10 ਲੱਖ ਬਿਜਲੀ ਖਪਤਕਾਰਾਂ ਦੀ ਸਪਲਾਈ ਪ੍ਰਭਾਵਿਤ ਹੋਈ। ਤੂਫ਼ਾਨ ਕਾਰਨ ਘਰਾਂ ਦੀਆਂ ਛੱਤਾਂ ਉੱਡ ਗਈਆਂ, ਵੱਡੀ ਗਿਣਤੀ ਵਿਚ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗ ਪਈਆਂ ਅਤੇ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ। ਓਹਾਇਓ ਦੇ ਗ੍ਰਾਫਟਨ ਸਥਿਤ ਜੇਲ੍ਹ ਕੰਪਲੈਕਸ ਵਿਚ ਸ਼ਾਮ ਦਾ ਖਾਣਾ ਖਾ ਕੇ ਵਾਪਸ ਜਾ ਰਹੇ ਕੈਦੀਆਂ ਨੇੜੇ ਅਸਮਾਨੀ ਬਿਜਲੀ ਡਿੱਗਣ ਨਾਲ 16 ਲੋਕ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਦਕਿ ਇਕ ਜ਼ਖ਼ਮੀ ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਭੇਜਿਆ ਗਿਆ। ਕਈ ਥਾਵਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਘਰਾਂ ਤੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਮੌਸਮ ਵਿਭਾਗ ਦੀ ਮੁੱਢਲੀ ਜਾਂਚ ਅਨੁਸਾਰ ਆਇਓਵਾ ਤੋਂ ਇੰਡੀਆਨਾ ਤੱਕ ਫੈਲੀ ਇਸ ਤੂਫ਼ਾਨੀ ਪ੍ਰਣਾਲੀ ਨੂੰ ‘ਡਰੇਚੋ’ ਮੰਨਿਆ ਜਾ ਰਿਹਾ ਹੈ। ਡਰੇਚੋ ਲੰਬੇ ਫ਼ਾਸਲੇ ਤੱਕ ਚੱਲਣ ਵਾਲੀਆਂ ਬਹੁਤ ਤੇਜ਼ ਸਿੱਧੀਆਂ ਹਵਾਵਾਂ ਦਾ ਤੂਫ਼ਾਨ ਹੁੰਦਾ ਹੈ, ਜੋ ਬਵੰਡਰ ਜਾਂ ਸਮੁੰਦਰੀ ਤੂਫ਼ਾਨ ਵਰਗੀ ਤਬਾਹੀ ਮਚਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਖ ਐਜੂਕੇਸ਼ਨ ਕੌਂਸਲ ਵਲੋਂ ਯੂਨੀਵਰਸਿਟੀ ਕਾਲਜ ਆਫ਼ ਲੰਡਨ ਵਿਖੇ ਕਰਵਾਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਅਗਲੀ ਖ਼ਬਰ ਮਾਨਸਿਕ ਬਿਮਾਰੀਆਂ ਤੇ ਵਹਿਮਾਂ ਭਰਮਾਂ ਤੋਂ ਬਚਣ ਲਈ ‘ਮਾਨਸਿਕ ਸ਼ਕਤੀ’ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ – ਭਾਈ ਹਰਜਿੰਦਰ ਸਿ...
Ad Position 24