14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਸ਼ਹੂਰ ਅਮਰੀਕੀ ਗਾਇਕਾ ਸੇਲੇਨਾ ਗੋਮੇਜ਼ ਦੀ ਸਿਹਤ ਕੰਪਨੀ ਕਾਨੂੰਨੀ ਘੇਰੇ ’ਚ - ਨਿਵੇਸ਼ਕਾਂ ਵੱਲੋਂ 12 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼

ਨਿਊਯਾਰਕ, 14 ਅਗਸਤ (ਰਾਜੂ ਸਹਿਬਾਜ਼ਪੁਰਾ)-ਮਸ਼ਹੂਰ ਅਮਰੀਕੀ ਗਾਇਕਾ ਤੇ ਅਦਾਕਾਰਾ ਸੇਲੇਨਾ ਗੋਮੇਜ਼ ਦੀ ਮਾਨਸਿਕ ਸਿਹਤ ਨਾਲ ਸੰਬੰਧਿਤ ਕੰਪਨੀ ‘ਵੰਡਰਮਾਈਂਡ’ ਕਾਨੂੰਨੀ ਵਿਵਾਦ ’ਚ ਘਿਰ ਗਈ ਹੈ। ਕੰਪਨੀ ’ਚ ਪੈਸਾ ਲਗਾਉਣ ਵਾਲੇ 5 ਨਿਵੇਸ਼ਕਾਂ ਨੇ ਸੇਲੇਨਾ, ਉਸ ਦੀ ਮਾਂ ਮੈਂਡੀ ਟੀਫੀ ਤੇ ਸਾਬਕਾ ਕਾਰੋਬਾਰੀ ਭਾਈਵਾਲ ਡੈਨੀਏਲਾ ਪੀਅਰਸਨ ਖ਼ਿਲਾਫ਼ ਸੰਘੀ ਅਦਾਲਤ ’ਚ ਮੁਕੱਦਮਾ ਦਾਇਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 15-08-2026
ਨਿਊਯਾਰਕ, 14 ਅਗਸਤ (ਰਾਜੂ ਸਹਿਬਾਜ਼ਪੁਰਾ)-ਮਸ਼ਹੂਰ ਅਮਰੀਕੀ ਗਾਇਕਾ ਤੇ ਅਦਾਕਾਰਾ ਸੇਲੇਨਾ ਗੋਮੇਜ਼ ਦੀ ਮਾਨਸਿਕ ਸਿਹਤ ਨਾਲ ਸੰਬੰਧਿਤ ਕੰਪਨੀ ‘ਵੰਡਰਮਾਈਂਡ’ ਕਾਨੂੰਨੀ ਵਿਵਾਦ ’ਚ ਘਿਰ ਗਈ ਹੈ। ਕੰਪਨੀ ’ਚ ਪੈਸਾ ਲਗਾਉਣ ਵਾਲੇ 5 ਨਿਵੇਸ਼ਕਾਂ ਨੇ ਸੇਲੇਨਾ, ਉਸ ਦੀ ਮਾਂ ਮੈਂਡੀ ਟੀਫੀ ਤੇ ਸਾਬਕਾ ਕਾਰੋਬਾਰੀ ਭਾਈਵਾਲ ਡੈਨੀਏਲਾ ਪੀਅਰਸਨ ਖ਼ਿਲਾਫ਼ ਸੰਘੀ ਅਦਾਲਤ ’ਚ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੰਪਨੀ ਦੀ ਕਾਮਯਾਬੀ, ਭਵਿੱਖੀ ਯੋਜਨਾਵਾਂ ਤੇ ਸੇਲੇਨਾ ਦੀ ਭੂਮਿਕਾ ਬਾਰੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ। ‘ਵੰਡਰਮਾਈਂਡ’ ਦੀ ਸ਼ੁਰੂਆਤ ਨਵੰਬਰ 2021 ’ਚ ਲੋਕਾਂ ਨੂੰ ਮਾਨਸਿਕ ਤੰਦਰੁਸਤੀ ਨਾਲ ਜੁੜੀ ਸੌਖੀ ਜਾਣਕਾਰੀ ਤੇ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਸੇਲੇਨਾ ਨੂੰ ਕੰਪਨੀ ਦੀ ਸਹਿ-ਸੰਸਥਾਪਕ, ਮੁੱਖ ਪ੍ਰਭਾਵ ਅਧਿਕਾਰੀ ਅਤੇ ਮਾਰਕੀਟਿੰਗ ਮੁਖੀ ਵਜੋਂ ਪੇਸ਼ ਕੀਤਾ ਗਿਆ ਸੀ। ਨਿਵੇਸ਼ਕਾਂ ਨੂੰ ਭਰੋਸਾ ਸੀ ਕਿ ਉਹ ਆਪਣੀ ਦੁਨੀਆ ਭਰ ਦੀ ਪ੍ਰਸਿੱਧੀ ਅਤੇ ਸੋਸ਼ਲ ਮੀਡੀਆ ਉੱਤੇ ਵੱਡੀ ਪਹੁੰਚ ਦੀ ਵਰਤੋਂ ਕਰਕੇ ਕੰਪਨੀ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਡੇਲਾਵੇਅਰ ਦੀ ਸੰਘੀ ਅਦਾਲਤ ’ਚ ਦਾਇਰ ਮੁਕੱਦਮੇ ਮੁਤਾਬਕ ਪੰਜ ਨਿਵੇਸ਼ਕਾਂ ਨੇ 2022 ’ਚ ਕੰਪਨੀ ਅੰਦਰ ਕੁੱਲ 12 ਲੱਖ ਡਾਲਰ ਲਗਾਏ ਸਨ। ਉਸ ਸਮੇਂ ਉਨ੍ਹਾਂ ਸਾਹਮਣੇ ਕੰਪਨੀ ਦੀ ਕੀਮਤ ਸਾਢੇ 9 ਕਰੋੜ ਡਾਲਰ ਦੱਸੀ ਗਈ ਸੀ। ਨਾਲ ਹੀ ਵੱਡੀਆਂ ਵਿੱਤੀ ਕੰਪਨੀਆਂ ਨਾਲ ਸਾਂਝੇਦਾਰੀ, ਲੱਖਾਂ ਡਾਲਰ ਦੇ ਇਸ਼ਤਿਹਾਰੀ ਸਮਝੌਤੇ, ਪ੍ਰਸਿੱਧ ਹਸਤੀਆਂ ਨਾਲ ਵਿਸ਼ੇਸ਼ ਕਹਾਣੀਆਂ ਅਤੇ ਮਾਨਸਿਕ ਸਿਹਤ ਲਈ ਇੱਕ ਆਧੁਨਿਕ ਮੋਬਾਈਲ ਐਪ ਤਿਆਰ ਕਰਨ ਦੀਆਂ ਯੋਜਨਾਵਾਂ ਵੀ ਰੱਖੀਆਂ ਗਈਆਂ ਸਨ। ਨਿਵੇਸ਼ਕਾਂ ਦਾ ਦੋਸ਼ ਹੈ ਕਿ ਪੈਸਾ ਲਗਾਉਣ ਤੋਂ ਬਾਅਦ ਇਹ ਵਾਅਦੇ ਹਕੀਕਤ ’ਚ ਨਹੀਂ ਬਦਲੇ। ਨਾ ਦੱਸੀ ਗਈ ਐਪ ਬਣੀ, ਨਾ ਵੱਡੀਆਂ ਕਾਰੋਬਾਰੀ ਸਾਂਝਾਂ ਸਾਹਮਣੇ ਆਈਆਂ ਅਤੇ ਨਾ ਹੀ ਕੰਪਨੀ ਦੇ ਹੋਰ ਉਤਪਾਦ ਉਮੀਦ ਮੁਤਾਬਕ ਤਿਆਰ ਹੋਏ। ਉਨ੍ਹਾਂ ਮੁਤਾਬਕ ਸੇਲੇਨਾ ਨੇ ਵੀ ਕੰਪਨੀ ਦੇ ਪ੍ਰਚਾਰ ਅਤੇ ਮਾਰਕੀਟਿੰਗ ਵਿਚ ਉਹ ਭੂਮਿਕਾ ਨਹੀਂ ਨਿਭਾਈ, ਜਿਸ ਦਾ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਅਕਾਲੀ ਦਲ (ਬ) ਇਟਲੀ ਇਕਾਈ ਵੱਲੋਂ ਨਿੰਦਾ ਅਗਲੀ ਖ਼ਬਰ ਖ਼ਾਲਿਸਤਾਨ ਫੁੱਟਬਾਲ ਐਸੋਸੀਏਸ਼ਨ ਦੇ ਪਹਿਲੇ ਮੈਚ ਨੂੰ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਸਮਰਥਨ
Ad Position 24