15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭਾਰਤ ਤੋਂ ਵਾਪਸੀ ’ਚ ਦੇਰੀ ਬਣੀ ਮੁਸੀਬਤ, ਕੇਸ ਖਾਰਜ ਹੋਣ ਮਗਰੋਂ ਵੀ ਗ੍ਰੀਨ ਕਾਰਡ ਧਾਰਕ ਭਾਰਤੀ ਅਧਿਆਪਕਾ ਆਈਸ ਦੀ ਹਿਰਾਸਤ ’ਚ

ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਵਿੱਚ 27 ਸਾਲਾਂ ਤੋਂ ਰਹਿ ਰਹੀ ਭਾਰਤੀ ਮੂਲ ਦੀ ਅਧਿਆਪਕਾ ਵੈਂਕਟਾ ਵਾਸਮਸੈੱਟੀ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਨਿਯਮਤ ਹਾਜ਼ਰੀ ਦੌਰਾਨ ਹਿਰਾਸਤ ਵਿੱਚ ਲੈ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਇਮੀਗ੍ਰੇਸ਼ਨ ਜੱਜ ਉਸ ਵਿਰੁੱਧ ਚੱਲ ਰਿਹਾ ਦੇਸ਼ ਨਿਕਾਲੇ ਦਾ ਕੇਸ ਖਾਰਜ ਕਰ ਚੁੱਕਾ ਸੀ।

Ad Position 21
No active advertisement
ਅਜੀਤ ਡੈਸਕ 17-08-2026

ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਵਿੱਚ 27 ਸਾਲਾਂ ਤੋਂ ਰਹਿ ਰਹੀ ਭਾਰਤੀ ਮੂਲ ਦੀ ਅਧਿਆਪਕਾ ਵੈਂਕਟਾ ਵਾਸਮਸੈੱਟੀ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਨਿਯਮਤ ਹਾਜ਼ਰੀ ਦੌਰਾਨ ਹਿਰਾਸਤ ਵਿੱਚ ਲੈ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਇਮੀਗ੍ਰੇਸ਼ਨ ਜੱਜ ਉਸ ਵਿਰੁੱਧ ਚੱਲ ਰਿਹਾ ਦੇਸ਼ ਨਿਕਾਲੇ ਦਾ ਕੇਸ ਖਾਰਜ ਕਰ ਚੁੱਕਾ ਸੀ। ਉੱਤਰੀ ਕੈਰੋਲੀਨਾ ਦੇ ਕੈਰੀ ਸ਼ਹਿਰ ਦੀ ਵਸਨੀਕ 59 ਸਾਲਾ ਵਾਸਮਸੈੱਟੀ ਕੋਲ 2013 ਤੋਂ ਗ੍ਰੀਨ ਕਾਰਡ ਹੈ। ਉਹ ਵੇਕ ਕਾਊਂਟੀ ਦੇ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਹ ਆਪਣੇ ਘਰ ਅਤੇ ਇੱਕ ਛੋਟੇ ਕਾਰੋਬਾਰ ਦੀ ਮਾਲਕ ਵੀ ਹੈ। ਉਸ ਦੇ ਬੱਚੇ ਅਤੇ ਪੋਤੇ-ਪੋਤੀਆਂ ਅਮਰੀਕੀ ਨਾਗਰਿਕ ਹਨ। ਵਕੀਲਾਂ ਮੁਤਾਬਕ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਹ ਮਾਮਲਾ ਜੁਲਾਈ 2022 ਵਿੱਚ ਸ਼ੁਰੂ ਹੋਇਆ, ਜਦੋਂ ਵਾਸਮਸੈੱਟੀ ਗੰਭੀਰ ਤੌਰ ’ਤੇ ਬਿਮਾਰ ਆਪਣੇ ਬਜ਼ੁਰਗ ਪਿਤਾ ਦੀ ਦੇਖਭਾਲ ਲਈ ਭਾਰਤ ਗਈ ਸੀ। ਉੱਥੇ ਉਸ ਨੂੰ ਕੋਰੋਨਾ ਹੋ ਗਿਆ ਅਤੇ ਕਰੀਬ ਦੋ ਹਫ਼ਤੇ ਹਸਪਤਾਲ ਵਿੱਚ ਰਹਿਣਾ ਪਿਆ। ਹੋਰ ਸਿਹਤ ਸਮੱਸਿਆਵਾਂ ਕਾਰਨ ਵੀ ਉਹ ਸਮੇਂ ਸਿਰ ਅਮਰੀਕਾ ਨਹੀਂ ਪਰਤ ਸਕੀ। ਆਖ਼ਰ ਉਹ ਸੱਤ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਫਰਵਰੀ 2023 ਵਿੱਚ ਵਾਪਸ ਆਈ। ਅਮਰੀਕਾ ਪਹੁੰਚਣ ’ਤੇ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਲੰਬਾ ਸਮਾਂ ਦੇਸ਼ ਤੋਂ ਬਾਹਰ ਰਹਿ ਕੇ ਉਸ ਨੇ ਆਪਣੀ ਪੱਕੀ ਰਿਹਾਇਸ਼ ਛੱਡ ਦਿੱਤੀ ਹੈ। ਇਸੇ ਆਧਾਰ ’ਤੇ ਉਸ ਵਿਰੁੱਧ ਦੇਸ਼ ਨਿਕਾਲੇ ਦਾ ਕੇਸ ਸ਼ੁਰੂ ਕੀਤਾ ਗਿਆ। ਹਾਲਾਂਕਿ ਉਸ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਗਈ, ਪਰ ਸ਼ਾਰਲਟ ਸਥਿਤ ਆਈਸ ਦਫ਼ਤਰ ਵਿੱਚ ਨਿਯਮਤ ਹਾਜ਼ਰੀ ਲਗਵਾਉਣ ਲਈ ਕਿਹਾ ਗਿਆ। ਵਾਸਮਸੈੱਟੀ ਹਰ ਨਿਰਧਾਰਤ ਮੁਲਾਕਾਤ ’ਤੇ ਹਾਜ਼ਰ ਹੁੰਦੀ ਰਹੀ। ਉਸ ਦੇ ਵਕੀਲਾਂ ਨੇ ਅਦਾਲਤ ਵਿੱਚ ਘਰ, ਨੌਕਰੀ, ਕਾਰੋਬਾਰ ਅਤੇ ਪਰਿਵਾਰ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਕੇ ਦੱਸਿਆ ਕਿ ਉਸ ਦਾ ਅਮਰੀਕਾ ਛੱਡਣ ਦਾ ਕੋਈ ਇਰਾਦਾ ਨਹੀਂ ਸੀ। ਦੂਜੇ ਪਾਸੇ ਗ੍ਰਹਿ ਸੁਰੱਖਿਆ ਵਿਭਾਗ ਜੱਜ ਵੱਲੋਂ ਦਿੱਤੇ ਸਮੇਂ ਅੰਦਰ ਆਪਣੇ ਦਾਅਵੇ ਦੇ ਹੱਕ ਵਿੱਚ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਇਮੀਗ੍ਰੇਸ਼ਨ ਜੱਜ ਨੇ 19 ਮਈ ਨੂੰ ਦੇਸ਼ ਨਿਕਾਲੇ ਦਾ ਕੇਸ ਖਾਰਜ ਕਰ ਦਿੱਤਾ। ਕੇਸ ਖਾਰਜ ਹੋਣ ਮਗਰੋਂ ਵੀ ਆਈਸ ਦੇ ਰਿਕਾਰਡ ਵਿੱਚ ਉਸ ਦੀਆਂ ਮੁਲਾਕਾਤਾਂ ਜਾਰੀ ਰਹੀਆਂ। ਵਾਸਮਸੈੱਟੀ 11 ਜੁਲਾਈ ਨੂੰ ਜੱਜ ਦੇ ਹੁਕਮ ਦੀ ਕਾਪੀ ਲੈ ਕੇ ਆਈਸ ਦਫ਼ਤਰ ਪਹੁੰਚੀ। ਉੱਥੇ ਉਸ ਨੂੰ ਦੱਸਿਆ ਗਿਆ ਕਿ ਰਿਕਾਰਡ ਅਜੇ ਅਪਡੇਟ ਨਹੀਂ ਹੋਏ ਅਤੇ ਉਸ ਨੂੰ ਇੱਕ ਮਹੀਨੇ ਬਾਅਦ ਮੁੜ ਆਉਣਾ ਪਵੇਗਾ। ਵਾਸਮਸੈੱਟੀ 11 ਅਗਸਤ ਨੂੰ ਆਪਣੀ ਧੀ ਨਾਲ ਦੁਬਾਰਾ ਸ਼ਾਰਲਟ ਦੇ ਆਈਸ ਦਫ਼ਤਰ ਗਈ, ਪਰ ਇਸ ਵਾਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪਰਿਵਾਰ ਨੂੰ ਪਹਿਲਾਂ ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿਉਂ ਅਤੇ ਕਿੱਥੇ ਲਿਜਾਇਆ ਜਾ ਰਿਹਾ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਜਾਰਜੀਆ ਦੇ ਇਰਵਿਨ ਕਾਊਂਟੀ ਹਿਰਾਸਤੀ ਕੇਂਦਰ ਵਿੱਚ ਰੱਖਿਆ ਗਿਆ ਹੈ। ਵਾਸਮਸੈੱਟੀ ਟਾਈਪ-2 ਸ਼ੂਗਰ ਦੀ ਮਰੀਜ਼ ਹੈ ਅਤੇ ਉਸ ਨੂੰ ਨਿਯਮਤ ਤੌਰ ’ਤੇ ਇਨਸੁਲਿਨ ਅਤੇ ਡਾਕਟਰੀ ਦੇਖਭਾਲ ਦੀ ਲੋੜ ਪੈਂਦੀ ਹੈ। ਉਸ ਦੀ ਸਿਹਤ ਨੂੰ ਲੈ ਕੇ ਪਰਿਵਾਰ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਵਕੀਲਾਂ ਨੇ ਉਸ ਦੀ ਰਿਹਾਈ ਲਈ ਜਾਰਜੀਆ ਦੀ ਸੰਘੀ ਅਦਾਲਤ ਵਿੱਚ ਐਮਰਜੈਂਸੀ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਤੋਂ ਬਾਅਦ ਜੱਜ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਤਿੰਨ ਦਿਨਾਂ ਅੰਦਰ ਦੱਸਣ ਦਾ ਹੁਕਮ ਦਿੱਤਾ ਕਿ ਵਾਸਮਸੈੱਟੀ ਨੂੰ ਕਿਸ ਕਾਨੂੰਨੀ ਆਧਾਰ ’ਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਦੇਸ਼ ਨਿਕਾਲੇ ਦਾ ਕੇਸ ਖਾਰਜ ਹੋਣ ਤੋਂ ਬਾਅਦ ਵਾਸਮਸੈੱਟੀ ਦਾ ਗ੍ਰੀਨ ਕਾਰਡ ਕਾਇਮ ਸੀ, ਇਸ ਲਈ ਉਸ ਦੀ ਹਿਰਾਸਤ ਗ਼ੈਰਕਾਨੂੰਨੀ ਹੈ। ਆਈਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਸਪੱਸ਼ਟ ਕਾਰਨ ਅਜੇ ਜਨਤਕ ਨਹੀਂ ਕੀਤਾ ਗਿਆ ਅਤੇ ਮਾਮਲੇ ’ਤੇ ਸੰਘੀ ਅਦਾਲਤ ਦਾ ਅੰਤਿਮ ਫ਼ੈਸਲਾ ਆਉਣਾ ਬਾਕੀ ਹੈ

Ad Position 22
No active advertisement
ਪਿਛਲੀ ਖ਼ਬਰ ਟਰੰਪ ਦੀ ਲਾਂਗ ਆਈਲੈਂਡ ਫੇਰੀ ਮੌਕੇ ਆਈਸ ਤੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨਕਾਰੀ ਡਟੇ — ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਰੋਸ ਅਗਲੀ ਖ਼ਬਰ ਜਨਤਕ ਸੁਰੱਖਿਆ ਦੇ ਨਾਂ ’ਤੇ ਸਰਕਾਰੀ ਪ੍ਰੋਗਰਾਮ ਬਣਿਆ ਸਿਆਸੀ ਅਖਾੜਾ, ਟਰੰਪ ਨੇ ਬਲੇਕਮੈਨ ਲਈ ਮੰਗੀਆਂ ਵੋਟਾਂ —- ਪੁਲਿਸ ਅ...
Ad Position 24