18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਪਣੀ ਦੋ ਸਾਲਾ ਧੀ ਨੂੰ ਬਾਲਗਾਂ ਦੀਆਂ ਦਵਾਈਆਂ ਦੇ ਕੇ ਮਾਰਨ ਦੀ ਕੋਸ਼ਿਸ਼, ਮਾਂ ਨੂੰ ਉਮਰ ਕੈਦ

ਗਲਾਸਗੋ, 17 ਅਗਸਤ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਆਪਣੀ ਦੋ ਸਾਲਾ ਧੀ ਨੂੰ ਵਾਰ-ਵਾਰ ਬਾਲਗਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ 35 ਸਾਲਾ ਲੌਰਾ ਡੌਕਰਟੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਡਿਨਬਰਾ ਹਾਈ ਕੋਰਟ ਨੇ ਉਸ ਉੱਤੇ ‘ਉਮਰ ਭਰ ਦੀ ਪਾਬੰਦੀ ਦਾ ਆਦੇਸ਼’ ਦਿੰਦਿਆਂ ਘੱਟੋ-ਘੱਟ ਛੇ ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 18-08-2026
ਗਲਾਸਗੋ, 17 ਅਗਸਤ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਆਪਣੀ ਦੋ ਸਾਲਾ ਧੀ ਨੂੰ ਵਾਰ-ਵਾਰ ਬਾਲਗਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ 35 ਸਾਲਾ ਲੌਰਾ ਡੌਕਰਟੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਡਿਨਬਰਾ ਹਾਈ ਕੋਰਟ ਨੇ ਉਸ ਉੱਤੇ ‘ਉਮਰ ਭਰ ਦੀ ਪਾਬੰਦੀ ਦਾ ਆਦੇਸ਼’ ਦਿੰਦਿਆਂ ਘੱਟੋ-ਘੱਟ ਛੇ ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ। ਸਕਾਟਲੈਂਡ ਦੇ ਫਾਈਫ ਕਾਉਟੀ ਦੇ ਗਲੇਨਰੋਥਸ ਦੀ ਰਹਿਣ ਵਾਲੀ ਡੌਕਰਟੀ ਨੇ ਅਪ੍ਰੈਲ 2021 ਤੋਂ ਫਰਵਰੀ 2023 ਦਰਮਿਆਨ ਬੱਚੀ ਨੂੰ ਐਮੀਟ੍ਰਿਪਟਾਈਲਾਈਨ, ਪ੍ਰੋਪ੍ਰੈਨੋਲੋਲ ਅਤੇ ਡਾਇਹਾਈਡ੍ਰੋਕੋਡੀਨ ਵਰਗੀਆਂ ਦਵਾਈਆਂ ਦਿੱਤੀਆਂ। ਇਸ ਕਾਰਨ ਬੱਚੀ ਨੂੰ ਦੌਰੇ ਪਏ, ਬੇਹੋਸ਼ ਹੋਈ ਅਤੇ ਇੱਕ ਮੌਕੇ ਉਸਦੀ ਜਾਨ ਬਚਾਉਣ ਲਈ ਉਸਨੂੰ ਵੈਂਟੀਲੇਟਰ ’ਤੇ ਰੱਖਣਾ ਪਿਆ। ਜੱਜ ਮਾਈਕਲ ਓ’ਗ੍ਰੇਡੀ ਨੇ ਇਸ ਅਪਰਾਧ ਨੂੰ ਬੇਹੱਦ ਘਿਨਾਉਣਾ ਦੱਸਦਿਆਂ ਕਿਹਾ ਕਿ ਡੌਕਰਟੀ ਨੇ ਇਹ ਸਭ ਧਿਆਨ ਖਿੱਚਣ ਅਤੇ ਨਾਟਕੀ ਸਥਿਤੀ ਪੈਦਾ ਕਰਨ ਲਈ ਕੀਤਾ। ਇੱਕ ਮੌਕੇ ਬੱਚੀ ਮੌਤ ਦੇ ਬਹੁਤ ਨੇੜੇ ਪਹੁੰਚ ਗਈ ਸੀ ਅਤੇ ਪੈਰਾਮੈਡਿਕ ਉਸਦੀ ਜਾਨ ਬਚਾ ਰਿਹਾ ਸੀ, ਜਦਕਿ ਡੌਕਰਟੀ ਘਟਨਾ ਨੂੰ ਆਪਣੇ ਫੋਨ ’ਤੇ ਫਿਲਮਾ ਰਹੀ ਸੀ। ਡੌਕਰਟੀ ਨੇ ਦੋਸ਼ ਤੋਂ ਇਨਕਾਰ ਕੀਤਾ ਸੀ, ਪਰ ਜਿਊਰੀ ਨੇ ਉਸਨੂੰ ਸਰਬਸੰਮਤੀ ਨਾਲ ਕਤਲ ਦੀ ਕੋਸ਼ਿਸ਼ ਲਈ ਦੋਸ਼ੀ ਠਹਿਰਾਇਆ। ਛੇ ਸਾਲ ਪੂਰੇ ਹੋਣ ਤੋਂ ਬਾਅਦ ਵੀ ਉਸਦੀ ਪੈਰੋਲ ਆਪਣੇ ਆਪ ਨਹੀਂ ਹੋਵੇਗੀ, ਉਸਦੀ ਰਿਹਾਈ ਦਾ ਫੈਸਲਾ ਖ਼ਤਰੇ ਦੇ ਮੁਲਾਂਕਣ ਤੋਂ ਬਾਅਦ ਸਕਾਟਿਸ਼ ਪੈਰੋਲ ਬੋਰਡ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦਾ ਸਿਡਨੀ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਹਾਰਮੁਜ਼ ਖੋਲ੍ਹਣ ਲਈ ਓਮਾਨ ਵਿਰੁੱਧ ਵੀ ਫ਼ੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ: ਟਰੰਪ — ਇਰਾਨ ਨਾਲ ਸਮਝੌਤੇ ਦੀ 60 ਦ...
Ad Position 24