18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੈਨੇਡਾ ਦੀ ਧਰਤੀ ’ਤੇ 22-23 ਅਗਸਤ ਨੂੰ ਪੁਰਾਤਨ ਯੁੱਧ ਕਲਾ ਦਾ ਹੋਵੇਗਾ ਪ੍ਰਦਰਸ਼ਨ — ਗਤਕਾ, ਘੋੜ ਸਵਾਰੀ ਅਤੇ ਵਿਰਾਸਤੀ ਮੁਕਾਬਲੇ ਹੋਣਗੇ ਖਿੱਚ ਦਾ ਕੇਂਦਰ

ਵੈਨਕੂਵਰ, 17 ਅਗਸਤ (ਮਲਕੀਤ ਸਿੰਘ)-ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ 22-23 ਅਗਸਤ ਨੂੰ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿਚ ਸਿੱਖ ਵਾਰੀਅਰ ਸਮਾਗਮ ਤਹਿਤ ਪੁਰਾਤਨ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿਚ ਗਤਕਾ ਮੁਕਾਬਲਿਆਂ ਤੋਂ ਇਲਾਵਾ ਘੋੜ ਸਵਾਰੀ, ਤਲਵਾਰਬਾਜੀ ਅਤੇ ਹੋਰ ਵਿਰਾਸਤੀ ਮੁਕਾਬਲੇ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 18-08-2026
ਵੈਨਕੂਵਰ, 17 ਅਗਸਤ (ਮਲਕੀਤ ਸਿੰਘ)-ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ 22-23 ਅਗਸਤ ਨੂੰ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿਚ ਸਿੱਖ ਵਾਰੀਅਰ ਸਮਾਗਮ ਤਹਿਤ ਪੁਰਾਤਨ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿਚ ਗਤਕਾ ਮੁਕਾਬਲਿਆਂ ਤੋਂ ਇਲਾਵਾ ਘੋੜ ਸਵਾਰੀ, ਤਲਵਾਰਬਾਜੀ ਅਤੇ ਹੋਰ ਵਿਰਾਸਤੀ ਮੁਕਾਬਲੇ ਕਰਵਾਏ ਜਾਣਗੇ। ਪੱਤਰਕਾਰਾ ਨਾਲ ਗੱਲਬਾਤ ਦੌਰਾਨ ਇਸ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਜਗਜੀਤ ਸਿੰਘ ਨਿਜਰ ਨੇ ਦੱਸਿਆ ਕਿ ਇਨਾਂ ਸਮਾਗਮਾਂ ਦੇ ਪ੍ਰਬੰਧਾਂ ਦੀਆਂ ਲੋੜੀਂਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਸੰਗਤਾਂ ਵਿੱਚ ਯੁੱਧ ਕਲਾ ਦੇ ਵਿਰਾਸਤੀ ਪ੍ਰਦਰਸ਼ਨਾ ਨੂੰ ਵੇਖਣ ਲਈ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ । ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਗੁਆਂਢੀ ਮੁਲਕ ਅਮਰੀਕਾ ਤੋਂ ਵੀ ਸਿੱਖ ਸੰਗਤਾਂ ਉਚੇਚੇ ਤੌਰ ਤੇ ਸਰੀ ਸ਼ਹਿਰ ‘ਚ ਪਹੁੰਚ ਰਹੀਆਂ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ 22 ਅਗਸਤ ਨੂੰ ਪੁਰਾਤਨ ਵਿਰਾਸਤੀ ਸਿੱਖ ਯੁੱਧ ਕਲਾ ਦੇ ਪ੍ਰਦਰਸ਼ਨ ਕਰਵਾਏ ਜਾਣਗੇ ਅਤੇ 23 ਅਗਸਤ ਨੂੰ ਵੱਖ ਵੱਖ ਵਰਗ ਦੀ ਉਮਰ ਦੇ ਸਿੰਘਾਂ ਅਤੇ ਬੱਚਿਆਂ ਦੇ ਗਤਕਾ ਮੁਕਾਬਲਿਆਂ ਤੋਂ ਇਲਾਵਾ ਤੀਰਅੰਦਾਜੀ ਅਤੇ ਤਲਵਾਰਬਾਜੀ ਦੇ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ। ਅਖੀਰ ‘ਚ ਉਨਾਂ ਇਹ ਵੀ ਦੱਸਿਆ ਕਿ ਇਨਾ ਪ੍ਰਦਰਸ਼ਨਾਂ ਅਤੇ ਮੁਕਾਬਲਿਆਂ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਮੁਕਾਬਲੇਬਾਜਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਵਿਖੇ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ‘ ਸ਼ਾਮ ਏ ਸੂਫੀ’ ਦੌਰਾਨ ਲੱਖਾ ਤੇ ਨਾਜ ਦੀ ਜੋੜੀ ਨੇ ਸਿਰਜਿਆ ਸੰਗੀਤਕ ਮਾਹੌਲ — ਪਾਕਿਸਤਾਨੀ ਕਲਾਕਾਰ ਸਲੀਮ ਅਲਬੇਲਾ ਨਵੀ...
Ad Position 24