ਮੈਲਬੌਰਨ ’ਚ ਤਿਰੰਗਾ ਲਹਿਰਾ ਕੇ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ
ਮੈਲਬੌਰਨ, 17 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਮੈਲਬੋਰਨ ਦੇ ਪ੍ਰਸਿੱਧ ਅਸਥਾਨ ਫੈਡਰੇਸ਼ਨ ਸਕੁਏਅਰ ਵਿਖੇ ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬੋਰਨ ਵੱਲੋਂ ਝੰਡਾ ਲਹਿਰਾਉਣ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਅਤੇ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਮੈਲਬੌਰਨ, 17 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਮੈਲਬੋਰਨ ਦੇ ਪ੍ਰਸਿੱਧ ਅਸਥਾਨ ਫੈਡਰੇਸ਼ਨ ਸਕੁਏਅਰ ਵਿਖੇ ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬੋਰਨ ਵੱਲੋਂ ਝੰਡਾ ਲਹਿਰਾਉਣ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਅਤੇ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਭਾਰਤੀ ਸਿਨੇਮਾ ਦੀ ਅਦਾਕਾਰਾ ਰੇਖਾ ਨੇ ਕੌਮੀ ਝੰਡਾ ਲਹਿਰਾਇਆ। ਸਮਾਗਮ ਚ ਪ੍ਰਸਿੱਧ ਅਦਾਕਾਰ ਪੰਕਜ ਤ੍ਰਿਪਾਠੀ ਅਤੇ ਮੈਲਬੋਰਨ ਦੇ ਲਾਰਡ ਮੇਅਰ ਨਿਕੋਲਸ ਰੀਸ ਵੀ ਮੌਜੂਦ ਰਹੇ।ਇਸ ਮੌਕੇ ਸੰਗੀਤ ਅਤੇ ਨਾਚ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਰੋਚਕ ਬਣਾਇਆ। ਤਿਰੰਗੇ ਦੀ ਛਾਂ ਹੇਠ ਭਾਰਤੀ ਭਾਈਚਾਰੇ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਭਾਰਤ-ਆਸਟ੍ਰੇਲੀਆ ਦੀ ਸਾਂਝ ਦਾ ਜਸ਼ਨ ਮਨਾਇਆ।