18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੈਡਿਸਨ ਐਵੇਨਿਊ ’ਤੇ ਤਿਰੰਗਿਆਂ ਦਾ ਸਮੁੰਦਰ, 44ਵੀ ਇੰਡੀਆ ਡੇਅ ਪਰੇਡ ਨੇ ਨਿਊਯਾਰਕ ਨੂੰ ਭਾਰਤੀ ਰੰਗਾਂ ’ਚ ਰੰਗਿਆ

ਮੈਨਹਟਨ ’ਚ ਗਵਰਨਰ ਕੈਥੀ ਹੋਕਲ ਨੇ ਕੀਤਾ ਮਾਰਚ, ਕਵੀਨਜ਼ ’ਚ ਮੇਅਰ ਜ਼ੋਹਰਾਨ ਮਮਦਾਨੀ ਨੇ ਮਨਾਇਆ ਆਜ਼ਾਦੀ ਦਾ ਜਸ਼ਨ ਨਿਊਯਾਰਕ, 17 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਨਿਊਯਾਰਕ ਵਿੱਚ ਪੂਰਾ ਹਫ਼ਤਾ ਤਿਰੰਗੇ ਦੇ ਰੰਗਾਂ ਨਾਲ ਭਰਿਆ ਰਿਹਾ। ਕਵੀਨਜ਼ ਤੋਂ ਮੈਨਹਟਨ ਤੱਕ ਕੱਢੀਆਂ ਗਈਆਂ ਇੰਡੀਆ ਡੇਅ ਪਰੇਡਾਂ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਭਾਰਤੀ ਸੱਭਿਆਚਾਰ, ਵਿਰਾਸਤ ਅਤੇ ਏਕਤਾ ਦਾ ਸੁਨੇਹਾ ਦਿੱਤਾ।

Ad Position 21
No active advertisement
ਅਜੀਤ ਡੈਸਕ 18-08-2026
ਮੈਨਹਟਨ ’ਚ ਗਵਰਨਰ ਕੈਥੀ ਹੋਕਲ ਨੇ ਕੀਤਾ ਮਾਰਚ, ਕਵੀਨਜ਼ ’ਚ ਮੇਅਰ ਜ਼ੋਹਰਾਨ ਮਮਦਾਨੀ ਨੇ ਮਨਾਇਆ ਆਜ਼ਾਦੀ ਦਾ ਜਸ਼ਨ
ਨਿਊਯਾਰਕ, 17 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਨਿਊਯਾਰਕ ਵਿੱਚ ਪੂਰਾ ਹਫ਼ਤਾ ਤਿਰੰਗੇ ਦੇ ਰੰਗਾਂ ਨਾਲ ਭਰਿਆ ਰਿਹਾ। ਕਵੀਨਜ਼ ਤੋਂ ਮੈਨਹਟਨ ਤੱਕ ਕੱਢੀਆਂ ਗਈਆਂ ਇੰਡੀਆ ਡੇਅ ਪਰੇਡਾਂ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਭਾਰਤੀ ਸੱਭਿਆਚਾਰ, ਵਿਰਾਸਤ ਅਤੇ ਏਕਤਾ ਦਾ ਸੁਨੇਹਾ ਦਿੱਤਾ। ਮੈਨਹਟਨ ਦੀ ਮੈਡਿਸਨ ਐਵੇਨਿਊ ’ਤੇ ਹੋਈ 44ਵੀਂ ਇੰਡੀਆ ਡੇਅ ਪਰੇਡ ਵਿੱਚ ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਨੇ ਭਾਰਤੀ ਭਾਈਚਾਰੇ ਨਾਲ ਮਾਰਚ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਅਤੇ ਭਾਰਤੀ ਭਾਈਚਾਰੇ ਵੱਲੋਂ ਨਿਊਯਾਰਕ ਨੂੰ ਦਿੱਤੇ ਅਮੀਰ ਸੱਭਿਆਚਾਰ ਦਾ ਜਸ਼ਨ ਮਨਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ‘ ਵਿਰਾਸਤ ਵਿੱਚ ਏਕਤਾ’ ਵਿਸ਼ੇ ਹੇਠ ਕੱਢੀ ਗਈ ਪਰੇਡ ਵਿੱਚ 40 ਤੋਂ ਵੱਧ ਸਜਾਵਟੀ ਝਾਕੀਆਂ, ਭਾਰਤੀ ਪਹਿਰਾਵੇ, ਢੋਲ, ਲੋਕ ਨਾਚ ਅਤੇ ਦੇਸ਼ਭਗਤੀ ਦੇ ਗੀਤ ਖਿੱਚ ਦਾ ਕੇਂਦਰ ਬਣੇ। ਹੱਥਾਂ ਵਿੱਚ ਤਿਰੰਗੇ ਫੜੀ ਭੀੜ ਨਾਲ ਮੈਡਿਸਨ ਐਵੇਨਿਊ ਭਾਰਤੀ ਰੰਗਾਂ ਵਿੱਚ ਰੰਗੀ ਨਜ਼ਰ ਆਈ। ਕਵੀਨਜ਼ ਦੇ ਫਲੋਰਲ ਪਾਰਕ ਵਿੱਚ ਵੀ ਇੰਡੀਆ ਡੇਅ ਪਰੇਡ ਕੱਢੀ ਗਈ। ਫਲੋਰਲ ਪਾਰਕ-ਬੈਲਰੋਜ਼ ਇੰਡੀਅਨ ਮਰਚੈਂਟਸ ਐਸੋਸੀਏਸ਼ਨ ਵੱਲੋਂ ਕਰਵਾਈ ਪਰੇਡ ਵਿੱਚ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਮੂਲੀਅਤ ਕੀਤੀ।ਮਮਦਾਨੀ ਨੇ ਕਿਹਾ ਕਿ ਨਿਊਯਾਰਕ ਦੇ ਪਹਿਲੇ ਭਾਰਤੀ ਮੂਲ ਦੇ ਮੇਅਰ ਵਜੋਂ ਇਸ ਪਰੇਡ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਨਾ ਭੁੱਲਣ ਵਾਲਾ ਤਜਰਬਾ ਸੀ। ਉਨ੍ਹਾਂ ਨੇ ਹਿੰਦੂ, ਇਸਾਈ, ਮੁਸਲਿਮ, ਜੈਨ, ਬੋਧੀ ਅਤੇ ਸਿੱਖ ਭਾਈਚਾਰੇ ਨੂੰ ਨਿਊਯਾਰਕ ਦਾ ‘ਖੂਬਸੂਰਤ ਮੋਜ਼ੇਕ’ ਦੱਸਦਿਆਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਟਾਈਮਜ਼ ਸਕੁਏਅਰ ਵਿੱਚ ਭਾਰਤੀ ਤਿਰੰਗਾ ਲਹਿਰਾਇਆ ਗਿਆ ਅਤੇ ਐਂਪਾਇਰ ਸਟੇਟ ਬਿਲਡਿੰਗ ਨੂੰ ਕੇਸਰੀ, ਚਿੱਟੇ ਤੇ ਹਰੇ ਰੰਗ ਨਾਲ ਰੋਸ਼ਨ ਕੀਤਾ ਗਿਆ। ਅਮਰੀਕਾ ਦੇ ਕਈ ਸੂਬਿਆਂ ਨੇ 15 ਅਗਸਤ ਨੂੰ ‘ਇੰਡੀਆ ਡੇਅ’ ਵਜੋਂ ਮਾਨਤਾ ਦਿੰਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਯੋਗਦਾਨ ਦੀ ਸ਼ਲਾਘਾ ਕੀਤੀ। ਇਨ੍ਹਾਂ ਜਸ਼ਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਨਿਊ ਜਰਸੀ ਦੇ ਪਾਰਸਿਪਨੀ ਵਿੱਚ ਬਣਿਆ ਗਿਨੀਜ਼ ਵਿਸ਼ਵ ਰਿਕਾਰਡ ਰਿਹਾ। ਵੈਟਰਨਜ਼ ਮੈਮੋਰੀਅਲ ਪਾਰਕ ਵਿੱਚ 1,300 ਤੋਂ ਵੱਧ ਅਮਰੀਕੀ ਝੰਡਿਆਂ ਨਾਲ ‘250’ ਦਾ ਵਿਸ਼ਾਲ ਅੰਕ ਬਣਾਇਆ ਗਿਆ ਅਤੇ ਉਸ ਦੇ ਚਾਰੇ ਪਾਸੇ ਭਾਰਤੀ ਤਿਰੰਗੇ ਲਗਾਏ ਗਏ। ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਰਚਨਾ ਨੇ ‘ਸਭ ਤੋਂ ਵੱਡਾ ਫਲੈਗਪੋਲ ਨੰਬਰ’ ਬਣਾਉਣ ਦਾ ਗਿਨੀਜ਼ ਵਿਸ਼ਵ ਰਿਕਾਰਡ ਕਾਇਮ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਦੱਖਣੀ ਕੋਰੀਆ ਨਾਲ ਫੌਜੀ ਮਸ਼ਕਾਂ ਘਟਾਉਣ ਦੇ ਦਿੱਤੇ ਹੁਕਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਰਪੀਅਨ ਆਗੂਆਂ ਦੀ ਬਰੇਸ਼ੀਆ ਵਿਖੇ ਮੀਟਿੰਗ
Ad Position 24