ਗੁ: ਖਾਲਸਾ ਦੀਵਾਨ ਸੁਸਾਇਟੀ ਸਰੀ ‘ਚ ਨਿਸ਼ਾਨ ਸਾਹਿਬ ਦੀ ਸਥਾਪਨਾ
ਵੈਨਕੂਵਰ, 19 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਗੁ:ਖਾਲਸਾ ਦੀਵਾਨ ਸੁਸਾਇਟੀ ‘ਚ ਸੰਗਤਾਂ ਦੇ ਸਹਿਯੋਗ ਨਾਲ 100 ਫੁੱਟ ਉੱਚੇ ਨਿਸ਼ਾਨ ਸਹਿਬ ਦੀ ਸਥਾਪਨਾ ਕਰਨ ਦੀ ਸੇਵਾ ਕੀਤੀ ਗਈ। ਇਸ ਮੌਕੇ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਕੀਰਤਨੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਵੈਨਕੂਵਰ, 19 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਗੁ:ਖਾਲਸਾ ਦੀਵਾਨ ਸੁਸਾਇਟੀ ‘ਚ ਸੰਗਤਾਂ ਦੇ ਸਹਿਯੋਗ ਨਾਲ 100 ਫੁੱਟ ਉੱਚੇ ਨਿਸ਼ਾਨ ਸਹਿਬ ਦੀ ਸਥਾਪਨਾ ਕਰਨ ਦੀ ਸੇਵਾ ਕੀਤੀ ਗਈ। ਇਸ ਮੌਕੇ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਕੀਰਤਨੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸਾਂਸਦ ਸੁਖ ਧਾਲੀਵਾਲ, ਮੰਤਰੀ ਜਗਰੂਪ ਬਰਾੜ, ਵਿਧਾਇਕ ਗੈਰੀ ਬਿਗ, ਗੈਰੀ ਥਿੰਦ, ਦਵਿੰਦਰ ਬੈਨੀਪਾਲ, ਜਿੰਨੀ ਸਿਮਜ, ਕਸ਼ਮੀਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਸੁੰਨੜ, ਹਰਜੀਤ ਸਿੰਘ ਘੱਗ ,ਸੁਰਿੰਦਰ ਸਿੰਘ ਜੱਬਲ,ਚਰਨਜੀਤ ਸਿੰਘ ਮਰਵਾਹਾ, ਰਾਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਮੱਖਣ , ਸਲਿੰਦਰ ਸਿੰਘ, ਗੁਰਬੀਰ ਸਿੰਘ ਸੋਹੀ,ਕੁਲਵੰਤ ਸਿੰਘ ਪੂਨੀਆ,ਕੁਲਵੰਤ ਸਿੰਘ ਢੇਸੀ,ਸੁਰਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸਮਰਾ ਆਦਿ ਪਤਵੰਤੇ ਹਾਜ਼ਰ ਸਨ। ਅਖੀਰ ’ਚ ਪ੍ਰਧਾਨ ਹਰਦੀਪ ਸਿੰਘ ਪਾਵਾ ਅਤੇ ਖਾਲਸਾ ਦੀਵਾਨ ਸੁਸਾਇਟੀ ਸਰੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।