19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਿਨਸੀ ਜ਼ਬਰਦਸਤੀ ਤੇ ਚੋਰੀ ਦੇ ਮਾਮਲਿਆਂ ’ਚ ਸਜ਼ਾਯਾਫ਼ਤਾ ਜਸ਼ਨਦੀਪ ਸਿੰਘ ਨੂੰ ਅਮਰੀਕਾ ਤੋਂ ਵਾਪਸ ਭੇਜਿਆ

ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਪਰਾਧਿਕ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ ਭਾਰਤੀ ਨਾਗਰਿਕ ਜਸ਼ਨਦੀਪ ਸਿੰਘ ਨੂੰ ਦੇਸ਼ ਵਿਚੋਂ ਕੱਢ ਦਿੱਤਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਉਸ ਨੂੰ 3 ਅਗਸਤ ਨੂੰ ਡਿਪੋਰਟ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਪਰਾਧਿਕ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ ਭਾਰਤੀ ਨਾਗਰਿਕ ਜਸ਼ਨਦੀਪ ਸਿੰਘ ਨੂੰ ਦੇਸ਼ ਵਿਚੋਂ ਕੱਢ ਦਿੱਤਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਉਸ ਨੂੰ 3 ਅਗਸਤ ਨੂੰ ਡਿਪੋਰਟ ਕੀਤਾ ਗਿਆ। ਵਿਭਾਗ ਨੇ ਜਸ਼ਨਦੀਪ ਸਿੰਘ ਨੂੰ ਅਮਰੀਕਾ ’ਚ ਗੈਰਕਾਨੂੰਨੀ ਤੌਰ ’ਤੇ ਰਹਿ ਰਿਹਾ ਭਾਰਤੀ ਨਾਗਰਿਕ ਦੱਸਿਆ ਹੈ। ਉਸ ਦੇ ਅਪਰਾਧਿਕ ਰਿਕਾਰਡ ਵਿਚ ਤਾਕਤ ਦੀ ਵਰਤੋਂ ਨਾਲ ਜਿਨਸੀ ਮਕਸਦ ਲਈ ਜ਼ਬਰਦਸਤੀ ਕਰਨ, ਘਰ ਵਿਚ ਗੈਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਅਤੇ ਚੋਰੀ ਨਾਲ ਸਬੰਧਤ ਮਾਮਲਿਆਂ ਦੀਆਂ ਸਜ਼ਾਵਾਂ ਸ਼ਾਮਲ ਹਨ। ਸਰਕਾਰੀ ਪ੍ਰੈੱਸ ਰਿਲੀਜ਼ ਵਿਚ ਜਸ਼ਨਦੀਪ ਦੇ ਕੇਸ, ਸਜ਼ਾ ਦੀ ਮਿਆਦ ਜਾਂ ਗ੍ਰਿਫ਼ਤਾਰੀ ਵਾਲੇ ਸਥਾਨ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਜਸ਼ਨਦੀਪ ਨੂੰ ਚਾਰ ਹੋਰ ਅਪਰਾਧਿਕ ਰਿਕਾਰਡ ਵਾਲੇ ਵਿਦੇਸ਼ੀ ਨਾਗਰਿਕਾਂ ਨਾਲ ਚਲਾਈ ਗਈ ਵੱਡੀ ਡਿਪੋਰਟੇਸ਼ਨ ਕਾਰਵਾਈ ਤਹਿਤ ਦੇਸ਼ ਵਿਚੋਂ ਕੱਢਿਆ ਗਿਆ। ਹੋਰ ਵਿਅਕਤੀ ਗੁਆਟੇਮਾਲਾ, ਮੈਕਸੀਕੋ ਅਤੇ ਚਿਲੀ ਨਾਲ ਸਬੰਧਤ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੀ ਗੋਲੀ ਨਾਲ ਮਾਰੇ ਗਏ 28 ਸਾਲਾ ਨੌਜਵਾਨ ਦੇ ਮਾਮਲੇ ਦੀ ਜਾਂਚ ਸ਼ੁਰੂ ਅਗਲੀ ਖ਼ਬਰ ਸਾਊਥਾਲ ਨੂੰ ਨਸ਼ਾ ਮੁਕਤ ਤੇ ਸਾਫ਼-ਸੁਥਰਾ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
Ad Position 24