26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

1982 ’ ਚ ਇੱਕੋ ਪਰਿਵਾਰ ਦੇ 6 ਜੀਆਂ ਦਾ ਕਤਲ ਕਰਨ ਵਾਲੇ ਨੂੰ ਮੁੜ ਪੈਰੋਲ ਤੋਂ ਇਨਕਾਰ

— ਕੈਂਪਿੰਗ ਦੌਰਾਨ ਤਿੰਨ ਪੀੜ੍ਹੀਆਂ ਦੇ 6 ਜੀਆਂ ਨੂੰ ਬਣਾਇਆ ਸੀ ਨਿਸ਼ਾਨਾ ਵੈਨਕੂਵਰ, 25 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਕਰੀਬ 44 ਸਾਲ ਪਹਿਲਾਂ ਕੈਂਪਿੰਗ ਲਈ ਗਏ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ 6 ਜੀਆਂ ਦੀ ਹੱਤਿਆ ਕਰਨ ਵਾਲੇ ਡੇਵਿਡ ਐਨਿਸ ਨੂੰ ਮਾਣਯੋਗ ਅਦਾਲਤ ਵੱਲੋਂ ਇਕ ਵਾਰ ਫਿਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਹ ਮਾਮਲਾ 1982 ਦਾ ਹੈ, ਜਦੋਂ ਇਹ ਪਰਿਵਾਰ ਬ੍ਰਿਟਿਸ਼ ਕੋਲੰਬੀਆ ਦੇ ਕਲੀਅਰਵਾਟਰ ਨੇੜੇ ਸਥਿਤ ਵੈੱਲਜ਼ ਗਰੇ ਪ੍ਰੋਵਿੰਸ਼ੀਅਲ ਪਾਰਕ ਦੇ ਇਲਾਕੇ ਵਿਚ ਕੈਂਪਿੰਗ ਲਈ ਗਿਆ ਹੋਇਆ ਸੀ।

Ad Position 21
No active advertisement
ਦੋਸ਼ੀ ਡੇਵਿਡ ਐਨਿਸ ਦੀ ਪੁਰਾਣੀ ਤਸਵੀਰ। 26-08-2026
— ਕੈਂਪਿੰਗ ਦੌਰਾਨ ਤਿੰਨ ਪੀੜ੍ਹੀਆਂ ਦੇ 6 ਜੀਆਂ ਨੂੰ ਬਣਾਇਆ ਸੀ ਨਿਸ਼ਾਨਾ
ਵੈਨਕੂਵਰ, 25 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਕਰੀਬ 44 ਸਾਲ ਪਹਿਲਾਂ ਕੈਂਪਿੰਗ ਲਈ ਗਏ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ 6 ਜੀਆਂ ਦੀ ਹੱਤਿਆ ਕਰਨ ਵਾਲੇ ਡੇਵਿਡ ਐਨਿਸ ਨੂੰ ਮਾਣਯੋਗ ਅਦਾਲਤ ਵੱਲੋਂ ਇਕ ਵਾਰ ਫਿਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਹ ਮਾਮਲਾ 1982 ਦਾ ਹੈ, ਜਦੋਂ ਇਹ ਪਰਿਵਾਰ ਬ੍ਰਿਟਿਸ਼ ਕੋਲੰਬੀਆ ਦੇ ਕਲੀਅਰਵਾਟਰ ਨੇੜੇ ਸਥਿਤ ਵੈੱਲਜ਼ ਗਰੇ ਪ੍ਰੋਵਿੰਸ਼ੀਅਲ ਪਾਰਕ ਦੇ ਇਲਾਕੇ ਵਿਚ ਕੈਂਪਿੰਗ ਲਈ ਗਿਆ ਹੋਇਆ ਸੀ। ਇਸੇ ਦੌਰਾਨ ਡੇਵਿਡ ਐਨਿਸ ਨੇ ਇਸ ਪਰਿਵਾਰ ਦੇ ਛੇ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ। ਮਾਰੇ ਗਏ ਲੋਕ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨਾਲ ਸਬੰਧਤ ਸਨ। ਇਸ ਘਟਨਾ ਨੇ ਉਸ ਸਮੇਂ ਬ੍ਰਿਟਿਸ਼ ਕੋਲੰਬੀਆ ਸਮੇਤ ਪੂਰੇ ਕੈਨੇਡਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇੱਕ ਪਰਿਵਾਰ ਦੇ ਛੇ ਜੀਆਂ ਨੂੰ ਕੈਂਪਿੰਗ ਦੌਰਾਨ ਮਾਰ ਦਿੱਤੇ ਜਾਣ ਕਾਰਨ ਇਹ ਮਾਮਲਾ ਬੀ.ਸੀ. ਦੇ ਸਭ ਤੋਂ ਭਿਆਨਕ ਪੁਰਾਣੇ ਕਤਲ ਮਾਮਲਿਆਂ ਵਿਚ ਗਿਣਿਆ ਜਾਂਦਾ ਹੈ। ਹੁਣ ਕਈ ਦਹਾਕਿਆਂ ਬਾਅਦ ਵੀ ਡੇਵਿਡ ਐਨਿਸ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲੀ। ਉਸ ਵੱਲੋਂ ਪੈਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਦੀ ਪੈਰੋਲ ਮੁੜ ਰੱਦ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸੰਵਿਧਾਨ ’ਚ ਸੋਧ ਦੀ ਤਿਆਰੀ, ਸੰਵਿਧਾਨ ਦਾ ਸੋਧਿਆ ਖਰੜਾ ਤਿਆਰ ਅਗਲੀ ਖ਼ਬਰ ਸਕਾਟਲੈਂਡ ਵਿੱਚ ਜਨਮ ਦਰ ਲਗਾਤਾਰ ਤੀਜੇ ਸਾਲ ਰਿਕਾਰਡ ਹੇਠਲੇ ਪੱਧਰ ’ਤੇ
Ad Position 24