26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸੰਵਿਧਾਨ ’ਚ ਸੋਧ ਦੀ ਤਿਆਰੀ, ਸੰਵਿਧਾਨ ਦਾ ਸੋਧਿਆ ਖਰੜਾ ਤਿਆਰ

ਲੰਡਨ, 25 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਟਰੱਸਟ ਦੇ ਵਿਸਥਾਰ ਨੂੰ ਲੈ ਕੇ ਪਿਛਲੀ ਕਮੇਟੀ ਮੌਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਮੌਜੂਦਾ ਪ੍ਰਬੰਧਕ ਕਮੇਟੀ ਨੇ ਸੰਵਿਧਾਨ ’ਚ ਸੋਧ ਕਰਦਿਆਂ ਨਵਾਂ ਖਰੜਾ ਤਿਆਰ ਕੀਤਾ ਹੈ। ਇਹ ਖਰੜਾ ਤਿਆਰ ਕਰਨ ਲਈ ਜਨਵਰੀ ਤੋਂ ਸੰਗਤਾਂ ਦੇ ਸੁਝਾਅ ਲਏ ਜਾ ਰਹੇ ਸੀ।

Ad Position 21
No active advertisement
ਅਜੀਤ ਡੈਸਕ 26-08-2026
ਲੰਡਨ, 25 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਟਰੱਸਟ ਦੇ ਵਿਸਥਾਰ ਨੂੰ ਲੈ ਕੇ ਪਿਛਲੀ ਕਮੇਟੀ ਮੌਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਮੌਜੂਦਾ ਪ੍ਰਬੰਧਕ ਕਮੇਟੀ ਨੇ ਸੰਵਿਧਾਨ ’ਚ ਸੋਧ ਕਰਦਿਆਂ ਨਵਾਂ ਖਰੜਾ ਤਿਆਰ ਕੀਤਾ ਹੈ। ਇਹ ਖਰੜਾ ਤਿਆਰ ਕਰਨ ਲਈ ਜਨਵਰੀ ਤੋਂ ਸੰਗਤਾਂ ਦੇ ਸੁਝਾਅ ਲਏ ਜਾ ਰਹੇ ਸੀ। ਜਿਸ ਨੂੰ ਆਮ ਇਜਲਾਸ ਵਿਚ ਪਾਸ ਕਰਵਾਉਣ ਤੋਂ ਪਹਿਲਾਂ ਹੁਣ ਸੰਗਤਾਂ ਤੋਂ ਮੁੜ ਸੁਝਾਅ ਮੰਗੇ ਗਏ ਹਨ। ਜਿਸ ਸਬੰਧੀ ਗੁਰਦੁਆਰਾ ਗੁਰੂ ਨਾਨਕ ਰੋਡ ਵਿਖੇ ਇਕ ਮੀਟਿੰਗ ਕੀਤੀ ਗਈ। ਜਿਸ ’ਚ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਦੀ ਅਗਵਾਈ ’ਚ ਹਾਜ਼ਰ ਕਮੇਟੀ ਮੈਂਬਰਾਂ ਨੇ ਸੰਗਤ ਨੂੰ ਸੰਵਿਧਾਨ ’ਚ ਕੀਤੀਆਂ ਜਾ ਰਹੀਆਂ ਸੋਧਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਇਸ ਸਬੰਧੀ ਸੁਝਾਅ ਵੀ ਲਏ। ਮੱਲੀ ਨੇ ਕਿਹਾ ਕਿ ਇਹ ਸੋਧ ਸਿਰਫ਼ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਸੰਗਤ ਲਈ ਬਣਾਈ ਰੱਖਣ ਲਈ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਵਿਅਕਤੀ ਜਾਂ ਪ੍ਰਬੰਧਕ ਭਵਿੱਖ ’ਚ ਇਸ ਨੂੰ ਆਪਣਾ ਨਿੱਜੀ ਗੁਰਦੁਆਰਾ ਬਣਾਉਣ ਜਾਂ ਇਸ ਤੇ ਮਨਮਰਜ਼ੀ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰ ਸਕੇ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਉਸਦੇ ਪਰਿਵਾਰ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਜਿਵੇਂ ਪਿਛਲੀ ਕਮੇਟੀ ਮੌਕੇ ਬਹੁ ਗਿਣਤੀ ਟਰੱਸਟੀ ਇਕ 2 ਪ੍ਰੀਵਾਰਾਂ ਦੇ ਹੀ ਨਿਯੁਕਤ ਕਰ ਲਏ ਗਏ ਸਨ । ਜਿਸ ਕਾਰਨ ਸੰਗਤ ’ਚ ਭਾਰੀ ਵਿਰੋਧ ਹੋਇਆ ਸੀ। ਸੋਧ ਮੁਤਾਬਿਕ ਟਰੱਸਟ ਦੀ ਥਾਂ ਹੁਣ ਸਲਾਹਕਾਰ ਬੋਰਡ ਬਣਾਉਣ ਦੀ ਤਜਵੀਜ਼ ਹੈ, ਜਿਸ ’ਚ ਵੱਧ ਤੋਂ ਵੱਧ ਪੰਜ ਮੈਂਬਰ ਹੋਣਗੇ ਅਤੇ ਬੋਰਡ ਦੀ ਮਿਆਦ 6 ਸਾਲ ਤੋਂ ਵੱਧ ਨਹੀਂ ਹੋਵੇਗੀ। ਮੱਲੀ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਚਾਰ ਬਾਰੋਅ ’ਚ ਰਹਿਣ ਵਾਲੇ ਹਰ ਸਿੱਖ ਨੂੰ ਮੈਂਬਰ ਬਣਨ ਦਾ ਅਧਿਕਾਰ ਦੇਣਾ ਚਾਹੁੰਦੀ ਸੀ, ਪਰ ਸੰਗਤਾਂ ਦੇ ਸੁਝਾਅ ਮੁਤਾਬਕ ਪਹਿਲੀ ਵਾਰ ਕਾਨੂੰਨੀ ਤੌਰ ਅਸਥਾਈ ਤੌਰ ਤੇ ਰਹਿਣ ਵਾਲਿਆਂ ਨੂੰ ਵੀ ਅਧਿਕਾਰ ਦੇਣ ਦੀ ਤਜਵੀਜ਼ ਹੈ। ਜਾਣੀ ਹਰ ਉਹ ਸਿੱਖ ਮੈਂਬਰ ਬਣ ਸਕੇਗਾ ਜਿਸ ਕੋਲ ਘੱਟੋ-ਘੱਟ ਢਾਈ ਸਾਲ ਦਾ ਵੀਜ਼ਾ ਹੋਵੇਗਾ। 9 ਸਾਲ ਲਈ ਮੁਫ਼ਤ ਮੈਂਬਰਸ਼ਿਪ ਅਤੇ ਉਮਰ ਭਰ ਲਈ 25 ਪੌਂਡ ਭੇਟਾ ਹੋਵੇਗੀ। ਇਸ ਦੇ ਨਾਲ ਹੀ ਕੋਈ ਵੀ ਵੱਡਾ ਖ਼ਰਚਾ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਵੇਗਾ, ਲੋੜ ਪੈਣ ਤੇ ਸਿਰਫ਼ 10 ਹਜ਼ਾਰ ਪੌਂਡ ਤੱਕ ਖ਼ਰਚਾ ਕੀਤਾ ਜਾ ਸਕੇਗਾ। ਜਿਸ ਲਈ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਵਿੱਚੋਂ ਘੱਟੋ-ਘੱਟ ਤਿੰਨ ਲੋਕਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਪਰ ਬਾਅਦ ਵਿੱਚ ਕਮੇਟੀ ਨੂੰ ਦੱਸਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਟਰਮ ਖ਼ਤਮ ਹੋਣ ਤੇ ਹੋਣ ਵਾਲੀਆਂ ਚੋਣਾਂ ਲਈ ਪ੍ਰਬੰਧਕੀ ਚੋਣ ਬੋਰਡ ਵਿੱਚ ਮੌਜੂਦਾ ਅਤੇ ਸਾਬਕਾ ਕਮੇਟੀ ਦੇ ਤਿੰਨ ਤਿੰਨ ਮੈਂਬਰ ਸ਼ਾਮਲ ਹੋਣਗੇ, ਚੋਣ ਬੋਰਡ ਦੀ ਅਗਵਾਈ ਸਲਾਹਕਾਰ ਬੋਰਡ ਦਾ ਮੈਂਬਰ ਕਰੇਗਾ। ਚੋਣਾਂ ਉਪਰੰਤ ਪੁਰਾਣੀ ਕਮੇਟੀ ਦੇ ਜਨਰਲ ਸਕੱਤਰ ਨੂੰ ਨਵੀਂ ਪ੍ਰਬੰਧਕ ਕਮੇਟੀ ਨੂੰ 10 ਦਿਨਾਂ ਵਿੱਚ ਸਾਰਾ ਪ੍ਰਬੰਧ, ਹਿਸਾਬ ਕਿਤਾਬ ਅਤੇ ਦਸਤਾਵੇਜ਼ ਸੌਂਪਣੇ ਪੈਣਗੇ। ਇਸ ਤੋਂ ਇਲਾਵਾ ਹੋਰ ਵੀ ਕਈ ਤਬਦੀਲੀਆਂ ਕਰਨ ਦੀ ਤਜਵੀਜ਼ ਹੈ। ਗੁਰਮੇਲ ਸਿੰਘ ਮੱਲੀ ਅਤੇ ਹਰਜੀਤ ਸਿੰਘ ਸਰਪੰਚ ਨੇ ਦੱਸਿਆ ਕਿ ਅਸੀਂ ਪੰਚ ਪ੍ਰਧਾਨੀ ਸਿਸਟਮ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਤੱਕ ਸੰਗਤਾਂ ਵੱਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਸਿੰਘ ਸਭਾ ਦੀ ਸਾਰੀ ਜਾਇਦਾਦ ਸਿੰਘ ਸਭਾ ਦੇ ਨਾਮ ਹੋਵੇਗੀ ਕੋਈ ਟਰੱਸਟੀ ਨਹੀਂ ਹੋਵੇਗਾ, ਕਿਸੇ ਵੀ ਜਗ੍ਹਾ ਨੂੰ ਵੇਚਣ ਲਈ ਕਮੇਟੀ ਅਤੇ ਈ.ਜੀ.ਐਮ. ’ਚ 2 ਤਿਹਾਈ ਸਹਿਮਤੀ ਹੋਣੀ ਲਾਜ਼ਮੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ’ਚ ਸਿਹਤ ਸੇਵਾਵਾਂ ਦੀਆਂ ਲੰਬੀਆਂ ਉਡੀਕ ਸੂਚੀਆਂ ਵਿਚ ਗਿਰਾਵਟ ਅਗਲੀ ਖ਼ਬਰ 1982 ’ ਚ ਇੱਕੋ ਪਰਿਵਾਰ ਦੇ 6 ਜੀਆਂ ਦਾ ਕਤਲ ਕਰਨ ਵਾਲੇ ਨੂੰ ਮੁੜ ਪੈਰੋਲ ਤੋਂ ਇਨਕਾਰ
Ad Position 24