29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰੀ ਵਾਸੀਆਂ ਲਈ ਮੈਡੀਕਲ ਕਲੀਨਿਕ ਖੋਲ੍ਹਿਆ

ਵੈਨਕੂਵਰ, 29 ਅਗਸਤ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵੱਲੋਂ 10,362 ਕਿੰਗ ਜੋਰਜ ਬੁਲੇਵਾੜ ਵਿਚ ਸ਼ਹਿਰ ਵਾਸੀਆਂ ਲਈ ਇਕ ਨਵਾਂ ਕਲੀਨਿਕ ਖੋਲਿਆ ਗਿਆ। ਮੇਅਰ ਬਰੈਂਡਾ ਲੌਕ ਤੇ ਸਿਟੀ ਕੌਂਸਲ ਦੇ ਮੈਂਬਰ ਸਰੀ ਦੇ ਪਹਿਲੇ ਸਿਟੀ-ਸਹਾਇਤਾ ਪ੍ਰਾਪਤ ਮੈਡੀਕਲ ਕਲੀਨਿਕ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ।

Ad Position 21
No active advertisement
ਅਜੀਤ ਡੈਸਕ 30-08-2026
ਵੈਨਕੂਵਰ, 29 ਅਗਸਤ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵੱਲੋਂ 10,362 ਕਿੰਗ ਜੋਰਜ ਬੁਲੇਵਾੜ ਵਿਚ ਸ਼ਹਿਰ ਵਾਸੀਆਂ ਲਈ ਇਕ ਨਵਾਂ ਕਲੀਨਿਕ ਖੋਲਿਆ ਗਿਆ। ਮੇਅਰ ਬਰੈਂਡਾ ਲੌਕ ਤੇ ਸਿਟੀ ਕੌਂਸਲ ਦੇ ਮੈਂਬਰ ਸਰੀ ਦੇ ਪਹਿਲੇ ਸਿਟੀ-ਸਹਾਇਤਾ ਪ੍ਰਾਪਤ ਮੈਡੀਕਲ ਕਲੀਨਿਕ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਹ ਕਲੀਨਿਕ ਸਰੀ ਦੇ ਵਸਨੀਕਾਂ ਦੀ ਡਾਕਟਰਾਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਵਿਚ ਮਦਦ ਕਰੇਗਾ। ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਅਸੀਂ ਭਾਈਵਾਲਾਂ ਨੂੰ ਇਕੱਠਾ ਕੀਤਾ ਤਾਂ ਜੋ ਪਰਿਵਾਰਿਕ ਡਾਕਟਰਾਂ ਲਈ ਇੱਥੇ ਪ੍ਰੈਕਟਿਸ ਕਰਨਾ ਆਸਾਨ ਬਣਾਇਆ ਜਾ ਸਕੇ। ਉਨਾਂ ਇਹ ਵੀ ਦੱਸਿਆ ਕਿ ਇਸ ਕਲੀਨਿਕ ਵਿਚ 10 ਡਾਕਟਰ ਨਿਯੁਕਤ ਕਰਨ ਦਾ ਟੀਚਾ ਹੈ। ਹਰ ਡਾਕਟਰ ਘੱਟੋ-ਘੱਟ 1,250 ਸਰੀ ਵਸਨੀਕਾਂ ਨੂੰ ਆਪਣੇ ਮਰੀਜ਼ਾ ਵਜੋਂ ਸੇਵਾਵਾਂ ਦੇਵੇਗਾ ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੋਏ ਬਰਾੜ ਨੇ ਕਿਹਾ ਇਹ ਪਹਿਲਾ ਕਲੀਨਿਕ ਸਾਡੇ ਲਈ ਇਕ ਮਜ਼ਬੂਤ ਨੀਂਹ ਪ੍ਰਦਾਨ ਕਰੇਗਾ ਜਿਸ ਦੇ ਆਧਾਰ ’ਤੇ ਅਸੀਂ ਸਰੀ ਭਰ ਵਿੱਚ 10 ਕਲੀਨਿਕਾਂ ਤੱਕ ਸਹਾਇਤਾ ਦੇਣ ਵੱਲ ਕੰਮ ਕਰ ਸਕਦੇ ਹਾਂ। ਹੋਰਨਾ ਤੋਂ ਇਲਾਵਾ ਇਸ ਮੌਕੇ ’ਤੇ ਕੌਂਸਲਰ ਹੈਰੀ ਬੈਂਸ, ਪ੍ਰਦੀਪ ਕੁਨਰ, ਰੋਬ ਸਟੱਡ, ਡਾ. ਅਡੋਲ ਹੇਲਮੀ, ਡਾ. ਲੈਗਜੈਂਡਰ ਵਾਈਨਬਰਗ, ਡਾ. ਕਰਨ ਗਰੇਵਾਲ ਅਤੇ ਡਾ. ਸਮੂਏਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਂਗ ਆਈਲੈਂਡ ਸਿਟੀ ’ਚ 580 ਪੌਂਡ ਕੋਕੀਨ ਜ਼ਬਤ ਅਗਲੀ ਖ਼ਬਰ ‘ਪੰਜਾਬ ਡੇਅ ਮੇਲਾ’ ਮੀਂਹ ਪੈਣ ਦੇ ਬਾਵਜੂਦ ਵੀ ਸਫਲ ਰਿਹਾ
Ad Position 24