29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲਾਂਗ ਆਈਲੈਂਡ ਸਿਟੀ ’ਚ 580 ਪੌਂਡ ਕੋਕੀਨ ਜ਼ਬਤ

ਨਿਊਯਾਰਕ, 29 ਅਗਸਤ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਪੁਲਿਸ ਨੇ ਕੁਈਨਜ਼ ਦੇ ਲਾਂਗ ਆਈਲੈਂਡ ਸਿਟੀ ਸਥਿਤ ਇਕ ਸਟੋਰੇਜ ਕੇਂਦਰ ਤੋਂ 580 ਪੌਂਡ ਤੋਂ ਵੱਧ ਕੋਕੀਨ ਬਰਾਮਦ ਕੀਤੀ ਹੈ। ਲਗਭਗ 266 ਕਿਲੋ ਭਾਰ ਵਾਲੀ ਇਸ ਖੇਪ ਦੀ ਬਾਜ਼ਾਰੀ ਕੀਮਤ ਇਕ ਕਰੋੜ ਡਾਲਰ ਤੋਂ ਵੱਧ ਦੱਸੀ ਗਈ ਹੈ।

Ad Position 21
No active advertisement
ਅਜੀਤ ਡੈਸਕ 30-08-2026
ਨਿਊਯਾਰਕ, 29 ਅਗਸਤ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਪੁਲਿਸ ਨੇ ਕੁਈਨਜ਼ ਦੇ ਲਾਂਗ ਆਈਲੈਂਡ ਸਿਟੀ ਸਥਿਤ ਇਕ ਸਟੋਰੇਜ ਕੇਂਦਰ ਤੋਂ 580 ਪੌਂਡ ਤੋਂ ਵੱਧ ਕੋਕੀਨ ਬਰਾਮਦ ਕੀਤੀ ਹੈ। ਲਗਭਗ 266 ਕਿਲੋ ਭਾਰ ਵਾਲੀ ਇਸ ਖੇਪ ਦੀ ਬਾਜ਼ਾਰੀ ਕੀਮਤ ਇਕ ਕਰੋੜ ਡਾਲਰ ਤੋਂ ਵੱਧ ਦੱਸੀ ਗਈ ਹੈ। ਪੁਲਿਸ ਅਨੁਸਾਰ ਪਿਛਲੇ ਘੱਟੋ-ਘੱਟ ਦਸ ਸਾਲਾਂ ਵਿਚ ਐਨ.ਵਾਈ.ਪੀ.ਡੀ. ਵੱਲੋਂ ਕੀਤੀ ਇਹ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਹੈ। ਇਸ ਮਾਮਲੇ ’ਚ ਐਂਗਲਵੁੱਡ, ਨਿਊ ਜਰਸੀ ਦੇ 35 ਸਾਲਾ ਨੇਲਸਨ ਸਲਸੇਡੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਹ ਸਟੋਰੇਜ ਕੇਂਦਰ ਤੋਂ ਗੱਤੇ ਦੇ ਡੱਬੇ ਕੱਢ ਕੇ ਆਪਣੀ ਵੈਨ ’ਚ ਰੱਖ ਰਿਹਾ ਸੀ। ਅਧਿਕਾਰੀਆਂ ਨੂੰ ਵੈਨ ਅੰਦਰ ਅਤੇ ਉਸ ਦੇ ਨੇੜੇ ਕੁੱਲ 19 ਡੱਬੇ ਮਿਲੇ, ਜਿਨ੍ਹਾਂ ਵਿੱਚ ਇੱਟਾਂ ਦੇ ਆਕਾਰ ਵਾਲੇ ਕੋਕੀਨ ਦੇ 230 ਪੈਕਟ ਰੱਖੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ ਕਵੈਂਟਰੀ ਵਿਖੇ ਉੱਘੀਆਂ ਸ਼ਖਸੀਅਤਾਂ ਵੱਲੋਂ ਰਿਲੀਜ਼ ਅਗਲੀ ਖ਼ਬਰ ਸਰੀ ਵਾਸੀਆਂ ਲਈ ਮੈਡੀਕਲ ਕਲੀਨਿਕ ਖੋਲ੍ਹਿਆ
Ad Position 24