ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ ਕਵੈਂਟਰੀ ਵਿਖੇ ਉੱਘੀਆਂ ਸ਼ਖਸੀਅਤਾਂ ਵੱਲੋਂ ਰਿਲੀਜ਼
ਲੈਸਟਰ (ਇੰਗਲੈਂਡ), 29 ਅਗਸਤ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਦੇ ਨਾਮਵਰ ਲੇਖਕ ਤੇ ਅਮਰੀਕਾ ਤੋਂ ‘ਅਜੀਤ’ ਦੇ ਸੀਨੀਅਰ ਪੱਤਰਕਾਰ ਐਸ. ਅਸ਼ੋਕ ਭੌਰਾ ਦੀ ਨਵੀਂ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ ਇੰਗਲੈਂਡ ਦੇ ਸ਼ਹਿਰ ਕਵੈਂਟਰੀ ਵਿਖੇ ਉੱਘੀਆਂ ਸ਼ਖ਼ਸੀਅਤਾਂ ਦੀ ਭਰਵੀਂ ਹਾਜ਼ਰੀ ਵਿਚ ਰਿਲੀਜ਼ ਕੀਤੀ ਗਈ।
ਲੈਸਟਰ (ਇੰਗਲੈਂਡ), 29 ਅਗਸਤ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਦੇ ਨਾਮਵਰ ਲੇਖਕ ਤੇ ਅਮਰੀਕਾ ਤੋਂ ‘ਅਜੀਤ’ ਦੇ ਸੀਨੀਅਰ ਪੱਤਰਕਾਰ ਐਸ. ਅਸ਼ੋਕ ਭੌਰਾ ਦੀ ਨਵੀਂ ਪੁਸਤਕ ‘ਪੰਜਾਬੀ ਰੂਟਸ, ਅਮੈਰਿਕਨ ਡਰੀਮਜ਼’ ਇੰਗਲੈਂਡ ਦੇ ਸ਼ਹਿਰ ਕਵੈਂਟਰੀ ਵਿਖੇ ਉੱਘੀਆਂ ਸ਼ਖ਼ਸੀਅਤਾਂ ਦੀ ਭਰਵੀਂ ਹਾਜ਼ਰੀ ਵਿਚ ਰਿਲੀਜ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਭਾਸ਼ਾ ’ਚ ਲਿਖੀ ਗਈ ਇਹ ਵੱਡ-ਆਕਾਰੀ ਪੁਸਤਕ ਪੰਜਾਬ ਦੇ ਰਾਜਪਾਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਪੰਜਾਬ ਤੇ ਵੱਖ-ਵੱਖ ਦੇਸ਼ਾਂ ’ਚ ਰਿਲੀਜ਼ ਕੀਤੇ ਜਾਣ ਤੋਂ ਬਾਅਦ ਹੁਣ ਇੰਗਲੈਂਡ ’ਚ ਰਿਲੀਜ਼ ਕੀਤੀ ਗਈ ਹੈ। ਇਸ ਮੌਕੇ ਸਾਹਿਤਕ, ਸਮਾਜਿਕ, ਕਾਰੋਬਾਰੀ ਤੇ ਮੀਡੀਆ ਖੇਤਰ ਨਾਲ ਸਬੰਧਤ ਪ੍ਰਮੁੱਖ ਸ਼ਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ’ਚ ਦਲਜੀਤ ਸਿੰਘ ਸਹੋਤਾ, ਡਾ. ਜਰਨੈਲ ਸਿੰਘ, ਕੁਲਦੀਪ ਸਿੰਘ ਰਾਗੀ, ਕੁਲਵੀਰ ਸਿੰਘ ਖੱਖ, ਅੰਮ੍ਰਿਤਪਾਲ ਸਿੰਘ ਘੁਮਾਣ, ਸਿੰਦਾ ਸੁਰੀਲਾ, ਮਨਦੀਪ ਬਾਗਲਾ, ਮੁਖਤਿਆਰ ਨਾਗਰਾ, ਬਲਵੰਤ ਕੰਗ, ਸਾਭੀ ਚਾਹਲ, ਗੋਪੀ ਨਮਸਤੇ ਗਰਿੱਲ, ਟੋਨੀ ਸੰਘਾ, ਵਿੱਕੀ ਨਾਗਰਾ, ਬਲਦੇਵ ਮਸਤਾਨਾ, ਜਸਬੀਰ ਬਾਗਲਾ, ਚਮਨ ਲਾਲ, ਟੀਮ ਰੇਡੀਓ ਪੰਜ, ਮਨਰਾਜ ਭੌਰਾ, ਅਮਿਤ ਅਨਵਰ, ਤੇ ਇੱਕੀ ਭੌਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਹਾਜ਼ਰ ਸ਼ਖ਼ਸੀਅਤਾਂ ਨੇ ਐਸ. ਅਸ਼ੋਕ ਭੌਰਾ ਨੂੰ ਨਵੀਂ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਖੇਤਰ ’ਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।