01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਈਰਾਨ ਨੂੰ ਸਖ਼ਤ ਜਵਾਬ ਦੇਣ ਦੀ ਟਰੰਪ ਵਲੋਂ ਚਿਤਾਵਨੀ , ਪਰਮਾਣੂ ਹਥਿਆਰ ਵਰਤਣ ਤੋਂ ਕੀਤਾ ਇਨਕਾਰ

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਡਨ ਵਿਚ ਤਾਇਨਾਤ ਅਮਰੀਕੀ ਫ਼ੌਜੀਆਂ ਵੱਲ ਦਾਗੀਆਂ ਗਈਆਂ ਈਰਾਨੀ ਮਿਜ਼ਾਈਲਾਂ ਤੋਂ ਬਾਅਦ ਸਖ਼ਤ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਈਰਾਨੀ ਹਮਲੇ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਅਤੇ ਅਮਰੀਕਾ ਕੋਲ ਕਾਰਵਾਈ ਲਈ ਸਾਰੇ ਬਦਲ ਮੌਜੂਦ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਡਨ ਵਿਚ ਤਾਇਨਾਤ ਅਮਰੀਕੀ ਫ਼ੌਜੀਆਂ ਵੱਲ ਦਾਗੀਆਂ ਗਈਆਂ ਈਰਾਨੀ ਮਿਜ਼ਾਈਲਾਂ ਤੋਂ ਬਾਅਦ ਸਖ਼ਤ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਈਰਾਨੀ ਹਮਲੇ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਅਤੇ ਅਮਰੀਕਾ ਕੋਲ ਕਾਰਵਾਈ ਲਈ ਸਾਰੇ ਬਦਲ ਮੌਜੂਦ ਹਨ।ਅਮਰੀਕੀ ਅਧਿਕਾਰੀਆਂ ਅਨੁਸਾਰ ਈਰਾਨ ਵਲੋਂ ਜਾਰਡਨ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ ਵੱਲ ਘੱਟੋ-ਘੱਟ ਅੱਠ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਜ਼ਿਆਦਾਤਰ ਮਿਜ਼ਾਈਲਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਰੋਕ ਲਿਆ, ਜਦਕਿ ਇੱਕ ਮਿਜ਼ਾਈਲ ਅਜਿਹੀ ਥਾਂ ਡਿੱਗੀ ਜਿੱਥੇ ਕਿਸੇ ਨੁਕਸਾਨ ਦਾ ਖ਼ਤਰਾ ਨਹੀਂ ਸੀ। ਅਮਰੀਕੀ ਫ਼ੌਜੀਆਂ ਜਾਂ ਫ਼ੌਜੀ ਟਿਕਾਣਿਆਂ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ।ਇਸ ਤੋਂ ਪਹਿਲਾਂ ਅਮਰੀਕੀ ਫ਼ੌਜ ਨੇ ਹੋਰਮੁਜ਼ ਜਲਡਮਰੂ ਵਿੱਚ ਸਥਿਤ ਈਰਾਨ ਦੇ ਲਾਰਕ ਟਾਪੂ ’ਤੇ ਦੋ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਈਰਾਨੀ ਰੈਵੋਲਿਊਸ਼ਨਰੀ ਗਾਰਡ ਇਨ੍ਹਾਂ ਲਾਂਚਰਾਂ ਰਾਹੀਂ ਸਮੁੰਦਰੀ ਬਾਰੂਦੀ ਸੁਰੰਗਾਂ ਸੁੱਟਣ ਦੀ ਤਿਆਰੀ ਕਰ ਰਹੇ ਸਨ। ਇਸ ਕਾਰਵਾਈ ਨੂੰ ਵਪਾਰਕ ਜਹਾਜ਼ਾਂ ਅਤੇ ਕੌਮਾਂਤਰੀ ਸਮੁੰਦਰੀ ਆਵਾਜਾਈ ਲਈ ਪੈਦਾ ਹੋਏ ਤੁਰੰਤ ਖ਼ਤਰੇ ਨੂੰ ਰੋਕਣ ਵਾਲਾ ਸੀਮਤ ਅਤੇ ਸਟੀਕ ਹਮਲਾ ਦੱਸਿਆ ਗਿਆ ਹੈ।ਅਮਰੀਕੀ ਸੈਂਟਰਲ ਕਮਾਂਡ ਨੇ ਈਰਾਨ ਦੇ ਉਸ ਦਾਅਵੇ ਨੂੰ ਵੀ ਗ਼ਲਤ ਦੱਸਿਆ ਹੈ ਕਿ ਹੋਰਮੁਜ਼ ਜਲਡਮਰੂ ਵਿੱਚ ਇੱਕ ਵੱਡਾ ਤੇਲ ਟੈਂਕਰ ਸਮੁੰਦਰੀ ਬਾਰੂਦੀ ਸੁਰੰਗਾਂ ਨਾਲ ਟਕਰਾਇਆ ਸੀ। ਕਮਾਂਡ ਨੇ ਕਿਹਾ ਕਿ ਜਲਡਮਰੂ ਵਿੱਚ ਕੋਈ ਵੀ ਜਹਾਜ਼ ਬਾਰੂਦੀ ਸੁਰੰਗ ਨਾਲ ਨਹੀਂ ਟਕਰਾਇਆ ਅਤੇ ਅਜਿਹੇ ਦਾਅਵਿਆਂ ਰਾਹੀਂ ਵਪਾਰਕ ਜਹਾਜ਼ਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਟਰੰਪ ਨੇ ਈਰਾਨ ਵਿਰੁੱਧ ਪਰਮਾਣੂ ਹਥਿਆਰ ਵਰਤਣ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ। ਓਨਾ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਪਰਮਾਣੂ ਹਥਿਆਰ ਵਰਤਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਫ਼ੌਜੀ ਅਤੇ ਆਰਥਿਕ ਤੌਰ ’ਤੇ ਪਹਿਲਾਂ ਹੀ ਬਹੁਤ ਕਮਜ਼ੋਰ ਹੋ ਚੁੱਕਾ ਹੈ।ਟਰੰਪ ਵਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਏਆਈ ਵੀਡੀਓ ਵਿੱਚ ਈਰਾਨ ਦੇ ਪ੍ਰਮੁੱਖ ਤੇਲ ਨਿਰਯਾਤ ਕੇਂਦਰ ਖਾਰਗ ਟਾਪੂ ਉੱਪਰ ਹਮਲੇ ਵਰਗੇ ਦ੍ਰਿਸ਼ ਦਿਖਾਏ ਗਏ ਸਨ। ਇੱਕ ਅਮਰੀਕੀ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਖਾਰਗ ਟਾਪੂ ਉੱਪਰ ਕੋਈ ਅਸਲ ਹਮਲਾ ਨਹੀਂ ਕੀਤਾ ਗਿਆ। ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਰਾਸ਼ਟਰਪਤੀ ਦਾ ਸੁਨੇਹਾ ਈਰਾਨ ਨੂੰ ਵਪਾਰਕ ਜਹਾਜ਼ਾਂ ਲਈ ਖ਼ਤਰਾ ਪੈਦਾ ਕਰਨ ਦੇ ਨਤੀਜਿਆਂ ਬਾਰੇ ਚਿਤਾਵਨੀ ਦੇਣਾ ਸੀ।ਵੈਂਸ ਨੇ ਕਿਹਾ ਕਿ ਅਮਰੀਕਾ ਦੀ ਮੌਜੂਦਾ ਤਰਜੀਹ ਹੋਰਮੁਜ਼ ਜਲਡਮਰੂ ਰਾਹੀਂ ਤੇਲ, ਗੈਸ ਅਤੇ ਹੋਰ ਵਪਾਰਕ ਸਾਮਾਨ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਮੁਤਾਬਕ ਲਾਰਕ ਟਾਪੂ ’ਤੇ ਕੀਤੀ ਗਈ ਕਾਰਵਾਈ ਦਾ ਮਕਸਦ ਈਰਾਨ ਨੂੰ ਸਮੁੰਦਰੀ ਰਸਤੇ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਤੋਂ ਰੋਕਣਾ ਸੀ।ਅਮਰੀਕੀ ਖ਼ਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਕਿਹਾ ਕਿ ਪਾਬੰਦੀਆਂ ਅਤੇ ਘਟਦੇ ਤੇਲ ਨਿਰਯਾਤ ਕਾਰਨ ਈਰਾਨ ਦੀ ਅਰਥਵਿਵਸਥਾ ਦਬਾਅ ਹੇਠ ਹੈ। ਉਨ੍ਹਾਂ ਦੱਸਿਆ ਕਿ ਟਰੰਪ ਪ੍ਰਸ਼ਾਸਨ ਈਰਾਨ ਉੱਪਰ ਆਰਥਿਕ ਦਬਾਅ ਜਾਰੀ ਰੱਖੇਗਾ ਅਤੇ ਲੋੜ ਪੈਣ ’ਤੇ ਹੋਰ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਮੁਤਾਬਕ ਇਸ ਦਬਾਅ ਦਾ ਮਕਸਦ ਈਰਾਨ ਨੂੰ ਗੱਲਬਾਤ ਦੀ ਮੇਜ਼ ਉੱਪਰ ਲਿਆਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਵਿਚ ਲੰਡਨ ਤੋਂ ਚੱਲਣ ਵਾਲੇ ‘ ਪੰਜਾਬ ਰੇਡੀਓ ’ ਨੇ ਪੂਰੇ ਕੀਤੇ 26 ਸਾਲ - ਘੁੰਮਣ ਅਗਲੀ ਖ਼ਬਰ 41ਵੇਂ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਸਮਾਗਮ
Ad Position 24