02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਰਤਾਨੀਆ ਵਿਚ ਲੰਡਨ ਤੋਂ ਚੱਲਣ ਵਾਲੇ ‘ ਪੰਜਾਬ ਰੇਡੀਓ ’ ਨੇ ਪੂਰੇ ਕੀਤੇ 26 ਸਾਲ - ਘੁੰਮਣ

­ਲੰਡਨ, 1 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪੰਜਾਬੀ ਭਾਈਚਾਰੇ ‘ਚ ਵੱਖਰੀ ਪਛਾਣ ਬਣਾਉਣ ਵਾਲੇ ਲੰਡਨ ਤੋਂ ਚੱਲਣ ਵਾਲੇ ਪੰਜਾਬ ਰੇਡੀਓ ਨੇ ਆਪਣੇ ਪ੍ਰਸਾਰਣ ਦੇ 26 ਸਾਲ ਪੂਰੇ ਕਰ ਲਏ ਹਨ। ਸਾਲ 2000 ਵਿੱਚ ਸ਼ੁਰੂ ਹੋਏ ਪੰਜਾਬ ਰੇਡੀਓ ਨੇ ਪੰਜਾਬੀਆਂ ਨਾਲ ਆਪਣੀ ਸਾਂਝ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ।

Ad Position 21
repet_subhas-goyals [Copy P29]
ਸੁਰਜੀਤ ਸਿੰਘ ਘੁੰਮਣ ਐਮ.ਬੀ.ਈ. 02-09-2026
­ਲੰਡਨ, 1 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪੰਜਾਬੀ ਭਾਈਚਾਰੇ ‘ਚ ਵੱਖਰੀ ਪਛਾਣ ਬਣਾਉਣ ਵਾਲੇ ਲੰਡਨ ਤੋਂ ਚੱਲਣ ਵਾਲੇ ਪੰਜਾਬ ਰੇਡੀਓ ਨੇ ਆਪਣੇ ਪ੍ਰਸਾਰਣ ਦੇ 26 ਸਾਲ ਪੂਰੇ ਕਰ ਲਏ ਹਨ। ਸਾਲ 2000 ਵਿੱਚ ਸ਼ੁਰੂ ਹੋਏ ਪੰਜਾਬ ਰੇਡੀਓ ਨੇ ਪੰਜਾਬੀਆਂ ਨਾਲ ਆਪਣੀ ਸਾਂਝ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ।ਪੰਜਾਬ ਰੇਡੀਓ ਦੀ ਸਥਾਪਨਾ ਸੁਰਜੀਤ ਸਿੰਘ ਘੁੰਮਣ ਐਮ ਬੀ ਈ ਦੇ ਯਤਨਾਂ ਸਦਕਾ ਹੋਈ। ਜੋ ਬਰਤਾਨੀਆ ਵਿੱਚ ਪੰਜਾਬੀ ਸਰੋਤਿਆਂ ਲਈ ਵਿਸ਼ੇਸ਼ ਤੌਰ ’ਤੇ ਸ਼ੁਰੂ ਕੀਤਾ ਗਿਆ ਸੈਟੇਲਾਈਟ ਪਲੇਟਫਾਰਮ ’ਤੇ ਪਹਿਲਾ 24 ਘੰਟੇ ਚੱਲਣ ਵਾਲਾ ਰਾਸ਼ਟਰੀ ਪੰਜਾਬੀ ਰੇਡੀਓ ਸਟੇਸ਼ਨ ਬਣਿਆ। 26 ਵੀਂ ਵਰ੍ਹੇਗੰਢ ਮੌਕੇ ਸੁਰਜੀਤ ਸਿੰਘ ਘੁੰਮਣ ਐਮ ਬੀ ਈ ਨੇ ਕਿਹਾ ਕਿ ਅੱਜ ਦਾ ਦਿਨ 26 ਸਾਲਾਂ ਦੇ ਯਾਦਗਾਰ ਸੰਗੀਤ, ਅਣਮੁੱਲੀਆਂ ਯਾਦਾਂ ਅਤੇ ਭਾਈਚਾਰੇ ਵੱਲੋਂ ਮਿਲੇ ਅਟੁੱਟ ਸਹਿਯੋਗ ਦੇ ਜਸ਼ਨ ਮਨਾਉਣ ਦਾ ਦਿਨ ਹੈ।ਉਨ੍ਹਾਂ ਕਿਹਾ ਕਿ ਸਾਲ 2000 ਵਿੱਚ ਬਰਤਾਨੀਆ ਦੇ ਪਹਿਲੇ ਰਾਸ਼ਟਰੀ ਸੈਟੇਲਾਈਟ ਪੰਜਾਬੀ ਰੇਡੀਓ ਸਟੇਸ਼ਨ ਵਜੋਂ ਪਹਿਲਾ ਪ੍ਰਸਾਰਣ ਕਰਨ ਤੋਂ ਬਾਅਦ ਪੰਜਾਬ ਰੇਡੀਓ ਨੇ ਆਪਣੀ ਵਿਲੱਖਣ ਪਛਾਣ ਬਣਾਈ ਰੱਖੀ ਹੈ। ਜੋ ਹੁਣ ਵੱਖ ਵੱਖ ਵਿਧੀਆਂ ਰਾਹੀਂ ਸਰਹੱਦਾਂ ਦੀਆਂ ਬੰਦਸ਼ਾਂ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਪੰਜਾਬ ਰੇਡੀਓ ਨੇ ਪੰਜਾਬੀ ਸੰਗੀਤ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਮੁੱਦਿਆਂ ਨੂੰ ਸਰੋਤਿਆਂ ਤੱਕ ਪਹੁੰਚਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ।
Ad Position 22
No active advertisement
ਪਿਛਲੀ ਖ਼ਬਰ ਨਾਰਥ ਵੈਨਕੂਵਰ - ਕੈਪੀਲਾਨੋ ਜ਼ਿਮਨੀ ਚੋਣ ’ ਚ ਲਿਬਰਲ ਉਮੀਦਵਾਰ ਬ੍ਰੇਡਨ ਕੈਲੀ ਜੇਤੂ ਅਗਲੀ ਖ਼ਬਰ ਈਰਾਨ ਨੂੰ ਸਖ਼ਤ ਜਵਾਬ ਦੇਣ ਦੀ ਟਰੰਪ ਵਲੋਂ ਚਿਤਾਵਨੀ , ਪਰਮਾਣੂ ਹਥਿਆਰ ਵਰਤਣ ਤੋਂ ਕੀਤਾ ਇਨਕਾਰ
Ad Position 24