02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਤੀਜਾ ਬ੍ਰਿਸਬੇਨ ਗਿੱਧਾ ਕੱਪ ਸਫਲਤਾਪੂਰਵਕ ਸੰਪੰਨ ਹੋਇਆ

ਬ੍ਰਿਸਬੇਨ, 1 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ ਤੀਜਾ ਗਿੱਧਾ ਕੱਪ ਸਲੀਮੈਨ ਥੀਏਟਰ ਵਿਖੇ ਸ਼ਾਨਦਾਰ ਪੈੜਾਂ ਪਾਉਂਦਾ ਹੋਇਆ ਸੰਪੰਨ ਹੋਇਆ। ਇਸ ਦੇ ਮੁੱਖ ਮਹਿਮਾਨ ਵਜੋਂ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਬੁਲੰਦ ਅਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬ੍ਰਿਸਬੇਨ, 1 ਸਤੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ ਤੀਜਾ ਗਿੱਧਾ ਕੱਪ ਸਲੀਮੈਨ ਥੀਏਟਰ ਵਿਖੇ ਸ਼ਾਨਦਾਰ ਪੈੜਾਂ ਪਾਉਂਦਾ ਹੋਇਆ ਸੰਪੰਨ ਹੋਇਆ। ਇਸ ਦੇ ਮੁੱਖ ਮਹਿਮਾਨ ਵਜੋਂ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਬੁਲੰਦ ਅਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਗਿੱਧਾ ਕੱਪ ਪੂਰੇ ਵਿਸ਼ਵ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਚੁੱਕਾ ਹੈ। ਇਸ ਮੁਕਾਬਲੇ ਵਿਚ ਨਾਮਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ, ਜੱਜ ਪੈਨਲ ਵਿਚ ਡਾ ਹਰਪ੍ਰੀਤ ਸ਼ੇਰਗਿੱਲ, ਪ੍ਰੋ ਰਵਿੰਦਰਬੀਰ ਗਿੱਲ, ਜੋਬਨਜੀਤ ਕੌਰ, ਨਵਨੀਤ ਕੌਰ, ਹਰਜੀਤ ਕੌਰ ਅਤੇ ਅਮਨਦੀਪ ਸੰਧੂ ਨੇ ਬਹੁਤ ਹੀ ਵਧੀਆ, ਪਾਰਦਰਸ਼ੀ, ਨਿਰਪੱਖ ਅਤੇ ਪ੍ਰਵਾਨਿਤ ਭੂਮਿਕਾ ਨਿਭਾਉਂਦਿਆਂ ਸਹੀ ਫੈਸਲੇ ਕੀਤੇ। ਇਸ ਗਿੱਧਾ ਕੱਪ ਵਿਚ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ 5 ਕੈਟਾਗਰੀ ਤਹਿਤ ਕੁੱਲ 15 ਟੀਮਾਂ ਨੇ ਭਾਗ ਲਿਆ। 10 ਸਾਲ ਤੋਂ ਘੱਟ ਉਮਰ ਦੇ ਆਡੀਓ ਗਰੁੱਪ ਵਿਚ ਪੰਜਾਬੀ ਹੈਰੀਟੇਜਰਜ ਨੇ ਪਹਿਲਾ ਸਥਾਨ, ਇਪਸਾ ਪਰੀਆਂ ਨੇ ਰੰਨਰ ਅੱਪ ਅਤੇ ਹੁਨਰ ਏ ਰੀਜੈਂਟ ਪਾਰਕ ਦੀ ਟੀਮ ਨੇ ਬੈਸਟ ਕੰਪੀਟੀਟਰ ਦਾ ਐਵਾਰਡ ਹਾਸਲ ਕੀਤਾ। 16 ਸਾਲ ਤੋਂ ਘੱਟ ਉਮਰ ਦੇ ਆਡੀਓ ਗਰੁੱਪ ਵਿਚ ਇਪਸਾ ਦੀਆਂ ਮਜ਼ਾਜਣਾਂ ਨੇ ਜੇਤੂ ਐਵਾਰਡ, ਪੰਜਾਬੀ ਹੈਰੀਟੇਜਰਜ ਨੇ ਰੰਨਰ ਅੱਪ ਅਤੇ ਮੈਲਬੌਰਨ ਦੀ ਮਿਸਜ ਬੀ ਗਿੱਧਾ ਅਕੈਡਮੀ ਨੇ ਬੈਸਟ ਕੰਪੀਟੀਟਰ ਦਾ ਐਵਾਰਡ ਹਾਸਲ ਕੀਤਾ। 16 ਸਾਲ ਤੋਂ ਉੱਪਰ ਦੇ ਉਮਰ ਲਾਈਵ ਗਰੁੱਪ ਵਿਚ ਮਹਿਕ ਪੰਜਾਬ ਦੀ ਟੀਮ ਨੇ ਜੇਤੂ ਸਥਾਨ, ਇਪਸਾ ਦੀਆਂ ਰਕਾਨਾਂ ਅਤੇ ਪੰਜਾਬੀ ਹੈਰੀਟੇਜਰਜ ਦੀ ਟੀਮ ਨੇ ਸਾਂਝੇ ਰੂਪ ਵਿਚ ਦੂਸਰਾ ਸਥਾਨ ਹਾਸਲ ਕੀਤਾ। 16 ਸਾਲ ਤੋਂ ਉੱਪਰ ਦੇ ਆਡੀਓ ਵਰਗ ਵਿਚ ਪੰਜਾਬੀ ਹੈਰੀਟੇਜਰਜ ਨੇ ਪਹਿਲਾ ਸਥਾਨ, ਇਪਸਾ ਰਾਣੀਆਂ ਨੇ ਦੂਸਰਾ ਸਥਾਨ ਅਤੇ ਮਿਸਜ ਬੀ ਗਿੱਧਾ ਅਕੈਡਮੀ ਮੈਲਬੌਰਨ ਨੇ ਬੈਸਟ ਕੰਪੀਟੀਟਰ ਦਾ ਖ਼ਿਤਾਬ ਜਿੱਤਿਆ। ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵਲੋਂ ਇਸ ਵਾਰ ਸ਼ੁਰੂਆਤ ਕੀਤਾ ਗਿਆ ਗਿੱਧਾ ਗੌਰਵ ਪੁਰਸਕਾਰ ਹਰਜੀਤ ਕੌਰ ਨਿਊਜ਼ੀਲੈਂਡ ਨੂੰ ਦਿੱਤਾ ਗਿਆ। ਪੰਜਾਬ ਗੌਰਵ ਪੁਰਸਕਾਰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਲਈ ਬ੍ਰਿਸਬੇਨ ਦੀ ਨਾਮੀ ਹਸਤੀ ਪਰਮਜੀਤ ਸਰਾਏ ਨੂੰ ਪ੍ਰਦਾਨ ਕੀਤਾ ਗਿਆ। ਗਿੱਧਾ ਕੱਪ ਦੇ ਸਵਾਗਤੀ ਬੋਲ ਅਮਨ ਸੰਧੂ ਅਤੇ ਰਮਨ ਢੀਂਡਸਾ ਵਲੋਂ ਬੋਲ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪ੍ਰੋਗਰਾਮ ਦੇ ਵਿੱਚ ਅਲਕਾ ਸ਼ਰਮਾ ਅਤੇ ਬੀਰਪਾਲ ਧਾਲੀਵਾਲ ਨੇ ਗਿੱਧਾ ਕੱਪ ਦਰਸ਼ਕਾਂ ਨੂੰ ਸੰਬੋਧਨ ਕੀਤਾ। ਸੰਸਥਾ ਦੀ ਪ੍ਰਧਾਨ ਸੋਨਾ ਖਹਿਰਾ ਅਤੇ ਹਰਮਨ ਦੁੱਗਲ ਵਲੋਂ ਆਪਣੀਆਂ ਸਪੀਚਾਂ ਰਾਹੀਂ ਵਿਚਾਰ ਦਿੱਤੇ । ਸੁਰਾਂ ਦੀ ਮਲਿਕਾ ਰੁਪਿੰਦਰ ਹਾਂਡਾ ਨੇ ਆਪਣੀ ਗਾਇਕੀ ਨਾਲ ਸਲੀਮੈਨ ਥੀਏਟਰ ਝੂੰਮਣ ਲਾ ਦਿੱਤਾ। ਗਿੱਧਾ ਕੱਪ ਦੀ ਤਰਤੀਬ ਦੋ ਭਾਗਾਂ ਵਿਚ ਕੀਤੀ ਗਈ ਸੀ, ਪਹਿਲੇ ਸੈਸ਼ਨ ਵਿਚ ਆਡੀਓ ਵਰਗ ਅਤੇ ਦੂਸਰੇ ਸ਼ੈਸਨ ਵਿਚ ਲਾਈਵ ਗਿੱਧੇ ਦੀਆਂ ਟੀਮਾਂ ਨੇ ਪੇਸ਼ਕਾਰੀਆਂ ਕੀਤੀਆਂ। ਸਟੇਟ ਸੈਕਟਰੀ ਦੀ ਭੂਮਿਕਾ ਵਿੱਚ ਵਿੱਚ ਅਮਨਪ੍ਰੀਤ ਟੱਲੇਵਾਲ , ਨਵੀ ਥਿੰਦ, ਜੋਤੀ ਬੈਂਸ ਗੋਰਾਇਆ ਅਤੇ ਗੁਰਦੀਪ ਜਗੇੜਾ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਸਾਰਾ ਦਿਨ ਮਨੋਰੰਜਨ ਕਰਦਿਆਂ ਪ੍ਰੋਗਰਾਮ ਨਾਲ ਜੋੜੀ ਰੱਖਿਆ। ਇਸ ਮੌਕੇ ਅਨੇਕਾਂ ਨਾਮਵਰ ਹਸਤੀਆਂ ਤੋਂ ਇਲਾਵਾ ਨੀਰੂ ਵਿਰਕ, ਅਮਨ ਟਿਵਾਣਾ, ਰੋਮਨ ਬਾਜਵਾ, ਪਿੰਦਰ ਬਾਜਵਾ, ਕੁਮਨ ਸੰਧੂ, ਮਨਵਿੰਦਰਜੀਤ ਕੌਰ ਆਦਿ ਹਸਤੀਆਂ ਨੇ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਅੰਤ ਵਿਚ ਸੰਸਥਾ ਦੇ ਸੈਕਟਰੀ ਸਰਬਜੀਤ ਸੋਹੀ ਨੇ ਸਾਰੇ ਦਰਸ਼ਕਾਂ, ਮਾਪਿਆਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ’ਚ ਕੈਦੀ ਹੁਣ 30 ਫ਼ੀਸਦੀ ਸਜ਼ਾ ਕੱਟਣ ਮਗਰੋਂ ਹੋ ਸਕਣਗੇ ਰਿਹਾਅ ਅਗਲੀ ਖ਼ਬਰ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਸੰਸਦ ਮੈਂਬਰ ਦਾ ਅਹੁਦਾ ਛੱਡਣ ਦਾ ਐਲਾਨ
Ad Position 24