ਸਕਾਟਲੈਂਡ ’ਚ ਕੈਦੀ ਹੁਣ 30 ਫ਼ੀਸਦੀ ਸਜ਼ਾ ਕੱਟਣ ਮਗਰੋਂ ਹੋ ਸਕਣਗੇ ਰਿਹਾਅ
ਗਲਾਸਗੋ, 1 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ ਵਧ ਰਹੀ ਭੀੜ ਨੂੰ ਘਟਾਉਣ ਲਈ ਸਰਕਾਰ ਨੇ ਛੋਟੀ ਮਿਆਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਅਗਾਊਂ ਰਿਹਾਈ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। 12 ਮਈ 2026 ਤੋਂ ਚਾਰ ਸਾਲ ਤੋਂ ਘੱਟ ਸਜ਼ਾ ਵਾਲੇ ਯੋਗ ਕੈਦੀ ਆਪਣੀ ਸਜ਼ਾ ਦਾ 30 ਫ਼ੀਸਦੀ ਹਿੱਸਾ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਆਪਣੇ-ਆਪ ਰਿਹਾਅ ਹੋ ਸਕਦੇ ਹਨ।
ਗਲਾਸਗੋ, 1 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ ਵਧ ਰਹੀ ਭੀੜ ਨੂੰ ਘਟਾਉਣ ਲਈ ਸਰਕਾਰ ਨੇ ਛੋਟੀ ਮਿਆਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਅਗਾਊਂ ਰਿਹਾਈ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। 12 ਮਈ 2026 ਤੋਂ ਚਾਰ ਸਾਲ ਤੋਂ ਘੱਟ ਸਜ਼ਾ ਵਾਲੇ ਯੋਗ ਕੈਦੀ ਆਪਣੀ ਸਜ਼ਾ ਦਾ 30 ਫ਼ੀਸਦੀ ਹਿੱਸਾ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਆਪਣੇ-ਆਪ ਰਿਹਾਅ ਹੋ ਸਕਦੇ ਹਨ। ਪਹਿਲਾਂ ਇਹ ਹੱਦ 40 ਫ਼ੀਸਦੀ ਸੀ। ਹਾਲਾਂਕਿ ਇਹ ਨਿਯਮ ਜਿਨਸੀ ਅਪਰਾਧਾਂ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਅਪਰਾਧਾਂ ਲਈ ਸਜ਼ਾ ਕੱਟ ਰਹੇ ਕੈਦੀਆਂ ਉੱਤੇ ਲਾਗੂ ਨਹੀਂ ਹੁੰਦਾ। ਅਜਿਹੇ ਕੈਦੀਆਂ ਨੂੰ ਅਜੇ ਵੀ ਆਪਣੀ ਸਜ਼ਾ ਦਾ 5 0 ਫ਼ੀਸਦੀ ਹਿੱਸਾ ਕੱਟਣਾ ਪਵੇਗਾ। ਚਾਰ ਸਾਲ ਜਾਂ ਇਸ ਤੋਂ ਵੱਧ ਦੀ ਲੰਬੀ ਸਜ਼ਾ ਵਾਲੇ ਕੈਦੀ ਵੀ ਇਸ 30 ਫ਼ੀਸਦੀ ਵਾਲੀ ਤਬਦੀਲੀ ਦੇ ਦਾਇਰੇ ਵਿੱਚ ਨਹੀਂ ਆਉਂਦੇ। ਨਵੇਂ ਕਾਨੂੰਨ ਕਾਰਨ ਮਈ ਅਤੇ ਜੂਨ ਦੌਰਾਨ ਪਹਿਲਾਂ ਤੋਂ ਜੇਲ੍ਹਾਂ ਵਿੱਚ ਬੰਦ 238 ਕੈਦੀਆਂ ਨੂੰ ਤਿੰਨ ਪੜਾਵਾਂ ਵਿੱਚ ਰਿਹਾਅ ਕੀਤਾ ਗਿਆ। ਇਸ ਤੋਂ ਵੱਖਰੀ ਐਮਰਜੈਂਸੀ ਜਲਦੀ ਰਿਹਾਈ ਯੋਜਨਾ ਤਹਿਤ ਨਵੰਬਰ 2025 ਤੋਂ ਅਪ੍ਰੈਲ 2026 ਵਿਚਕਾਰ ਕੁੱਲ 614 ਕੈਦੀ ਰਿਹਾਅ ਕੀਤੇ ਗਏ ਸਨ। ਸਕਾਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਜੇਲ੍ਹਾਂ ਵਿੱਚ ਗੰਭੀਰ ਪੱਧਰ ’ਤੇ ਪਹੁੰਚੀ ਭੀੜ ਨੂੰ ਸੰਭਾਲਣ ਅਤੇ ਜੇਲ੍ਹ ਪ੍ਰਬੰਧਨ ਨੂੰ ਸਭ ਤੋਂ ਵੱਧ ਖ਼ਤਰਾ ਪੈਦਾ ਕਰਨ ਵਾਲੇ ਅਪਰਾਧੀਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਚੁੱਕਿਆ ਗਿਆ ਹੈ। ਮਈ 2026 ਵਿੱਚ ਸਕਾਟਲੈਂਡ ਦੀ ਜੇਲ੍ਹ ਆਬਾਦੀ ਇੱਕ ਸਮੇਂ 8,603 ਦੇ ਰਿਕਾਰਡ ਪੱਧਰ ਤੱਕ ਪਹੁੰਚ ਗਈ ਸੀ।