01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੈਂਟਾਗਨ ’ ਚ ਵੱਡਾ ਅਸਤੀਫ਼ਾ , ਥਲ ਸੈਨਾ ਮੰਤਰੀ ਡੈਨ ਡ੍ਰਿਸਕੋਲ ਛੱਡਣਗੇ ਅਹੁਦਾ

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਥਲ ਸੈਨਾ ਮੰਤਰੀ ਡੈਨ ਡ੍ਰਿਸਕੋਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਵਾਈਟ ਹਾਊਸ ਨੇ ਸਵੀਕਾਰ ਕਰ ਲਿਆ ਹੈ। ਉਹ ਆਉਣ ਵਾਲੇ ਕੁਝ ਦਿਨਾਂ ਵਿਚ ਅਹੁਦਾ ਛੱਡ ਦੇਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਥਲ ਸੈਨਾ ਮੰਤਰੀ ਡੈਨ ਡ੍ਰਿਸਕੋਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਵਾਈਟ ਹਾਊਸ ਨੇ ਸਵੀਕਾਰ ਕਰ ਲਿਆ ਹੈ। ਉਹ ਆਉਣ ਵਾਲੇ ਕੁਝ ਦਿਨਾਂ ਵਿਚ ਅਹੁਦਾ ਛੱਡ ਦੇਣਗੇ।ਡ੍ਰਿਸਕੋਲ ਫਰਵਰੀ 2025 ਤੋਂ ਇਸ ਅਹੁਦੇ ’ਤੇ ਸਨ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਅਸਤੀਫ਼ੇ ਦੀ ਚਰਚਾ ਕਈ ਮਹੀਨਿਆਂ ਤੋਂ ਚੱਲ ਰਹੀ ਸੀ।ਮਾਮਲੇ ਨਾਲ ਜਾਣੂ ਲੋਕਾਂ ਮੁਤਾਬਕ ਡ੍ਰਿਸਕੋਲ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਵਿਚਾਲੇ ਥਲ ਸੈਨਾ ਦੇ ਆਧੁਨਿਕੀਕਰਨ, ਫ਼ੌਜੀ ਤਿਆਰੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਹਟਾਉਣ ਦੇ ਮਾਮਲਿਆਂ ਨੂੰ ਲੈ ਕੇ ਮਤਭੇਦ ਸਨ। ਡ੍ਰਿਸਕੋਲ ਨੇ ਕਥਿਤ ਤੌਰ ’ਤੇ ਚਿੰਤਾ ਜਤਾਈ ਸੀ ਕਿ ਤਜ਼ਰਬੇਕਾਰ ਜਨਰਲਾਂ ਨੂੰ ਹਟਾਉਣ ਨਾਲ ਫ਼ੌਜ ਦੀਆਂ ਤਿਆਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਵਾਈਟ ਹਾਊਸ ਨੇ ਡ੍ਰਿਸਕੋਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫ਼ੌਜੀ ਤਿਆਰੀ ਮਜ਼ਬੂਤ ਕਰਨ, ਮਹੱਤਵਪੂਰਨ ਫ਼ੌਜੀ ਕਾਰਵਾਈਆਂ ਦੀ ਅਗਵਾਈ ਕਰਨ ਅਤੇ ਰੂਸ-ਯੂਕਰੇਨ ਗੱਲਬਾਤ ਵਿਚ ਸਹਿਯੋਗ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਥਾਂ ਨਵਾਂ ਥਲ ਸੈਨਾ ਮੰਤਰੀ ਕੌਣ ਹੋਵੇਗਾ, ਇਸ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਚ ਗ਼ਦਰੀ ਬਾਬਿਆਂ ਦੀ ਯਾਦ ‘ ਚ ਕਰਵਾਇਆ ਪਹਿਲਾ ਸੈਮੀਨਾਰ ਯਾਦਗਾਰੀ ਹੋ ਨਿਬੜਿਆ ਅਗਲੀ ਖ਼ਬਰ ਐਡਿਨਬਰਾ ਫ੍ਰਿੰਜ ਫੈਸਟੀਵਲ 2026: ਦੁਨੀਆ ਭਰ ਦੀ ਕਲਾ ਦਾ ਮਹਾਂਕੁੰਭ, ਭਾਰਤੀ ਕਲਾਕਾਰਾਂ ਨੇ ਵੀ ਛੱਡੀ ਛਾਪ
Ad Position 24