ਸ਼ਿਕਾਗੋ ਵਿਚ ਗ਼ਦਰੀ ਬਾਬਿਆਂ ਦੀ ਯਾਦ ‘ ਚ ਕਰਵਾਇਆ ਪਹਿਲਾ ਸੈਮੀਨਾਰ ਯਾਦਗਾਰੀ ਹੋ ਨਿਬੜਿਆ
ਸ਼ਿਕਾਗੋ,1 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋ ਦੁਨੀਆਂ ਭਰ ਦੇ ਮਜ਼ਦੂਰਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਮਈ 1846 ਵਾਲੇ ਦਿਨ ਕਰੀਬ ਚਾਲੀ ਹਜ਼ਾਰ ਕਾਮਿਆਂ ਨੇ ਅੱਠ ਘੰਟੇ ਦੀ ਦਿਹਾੜੀ ਨੂੰ ਲੈ ਕੇ ਹੜਤਾਲ ਕੀਤੀ ਸੀ ।
ਸ਼ਿਕਾਗੋ,1 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋ ਦੁਨੀਆਂ ਭਰ ਦੇ ਮਜ਼ਦੂਰਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਮਈ 1846 ਵਾਲੇ ਦਿਨ ਕਰੀਬ ਚਾਲੀ ਹਜ਼ਾਰ ਕਾਮਿਆਂ ਨੇ ਅੱਠ ਘੰਟੇ ਦੀ ਦਿਹਾੜੀ ਨੂੰ ਲੈ ਕੇ ਹੜਤਾਲ ਕੀਤੀ ਸੀ । ਪੁਲਿਸ ਦੀਆਂ ਗੋਲੀਆਂ ਨਾਲ ਬਹੁਤ ਸਾਰੇ ਮਜ਼ਦੂਰ ਸ਼ਹੀਦ ਅਤੇ ਵੱਡੀ ਗਿਣਤੀ ਵਿਚ ਫੱਟੜ ਹੋਏ ਸਨ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ । ਗਲੋਬਲ ਪੰਜਾਬ ਮਿਲਾਪ ਅਤੇ ਅਮਰੀਕਨ ਸਿੱਖ ਕਮਿਊਨਿਟੀ ਵਲੋਂ ਸਾਂਝੇ ਤੌਰ ’ਤੇ ਕਰਵਾਏ ਪ੍ਰੋਗਰਾਮ ਵਿਚ ਬੁਲਾਰਿਆਂ ਰਾਕਿੰਦ ਕੌਰ, ਗੁਰਲੀਨ ਕੌਰ, ਰਜਿੰਦਰ ਮਾਗੋ, ਸਰਵਣ ਸਿੰਘ ਰਾਜੂ, ਅਮਰਦੇਵ ਸਿੰਘ ਬੰਦੇਸ਼ਾ, ਡਾ. ਸਵਰਨਜੀਤ ਸਿੰਘ, ਡਾ. ਇੰਦਰਬੀਰ ਸਿੰਘ, ਜਨਾਬ ਸਾਜਿਦ ਚੌਧਰੀ, ਠਾਕੁਰ ਸਿੰਘ ਬਸਾਤੀ, ਪ੍ਰੀਤਮ ਸਿੰਘ, ਸੁਰਿੰਦਰ ਕੌਰ, ਰਵਿੰਦਰ ਸਿੰਘ ਸਹਿਰਾਅ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਸਕੂਲ ਕਰਾਊਨ ਪੁਆਇੰਟ (ਇੰਡਿਆਨਾ) ਦੇ ਬੱਚਿਆਂ ਸੰਜਮ ਕੌਰ, ਨਿਮਰਤ ਕੌਰ ਅਤੇ ਗੁਰਏਕ ਸਿੰਘ ਨੇ ਗ਼ਦਰੀ ਬਾਬਿਆਂ ਵਾਰੇ ਕਵਿਤਾਵਾਂ ਸੁਣਾ ਕੇ ਹਾਜ਼ਰੀਨ ਦਾ ਦਿਲ ਜਿੱਤ ਲਿਆ। ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਭਾਵੁਕ ਤਕਰੀਰ ਦਿੱਤੀ । ਠਾਕੁਰ ਸਿੰਘ ਬਸਾਤੀ ਅਤੇ ਸਾਜਿਦ ਚੌਧਰੀ ਨੇ ਜੀ ਆਇਆਂ ਅਤੇ ਰਵਿੰਦਰ ਸਹਿਰਾਅ ਨੇ ਧੰਨਵਾਦੀ ਸ਼ਬਦ ਕਹੇ। ਪ੍ਰੋਗਰਾਮ ਦੇ ਸ਼ੁਰੂ ਵਿਚ ਡਾ. ਵਰਿਆਮ ਸਿੰਘ ਸੰਧੂ ਦੀ ਗ਼ਦਰੀ ਬਾਬੇ ਕੌਣ ਸਨ, ਬਾਰੇ ਵੀਡੀਓ ਦਿਖਾਈ ਗਈ ਅਤੇ ਲੁਧਿਆਣਾ ਤੋਂ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਵੀਡੀਓ ਸੁਨੇਹਾ ਵੀ ਵਿਸ਼ੇਸ਼ ਤੌਰ ’ਤੇ ਦਿਖਾਇਆ ਗਿਆ । ਡਾ. ਆਤਮਜੀਤ ਨੇ ਦੱਸਿਆ ਕਿ 15 ਸਾਲ ਪਹਿਲਾਂ ਉਨ੍ਹਾਂ ਗ਼ਦਰ ਲਹਿਰ ਉਤੇ ਨਾਟਕ ‘ਗ਼ਦਰ ਐਕਸਪ੍ਰੈੱਸ’ ਲਿਖਿਆ ਸੀ, ਜੋ ਕਿ ਸੈਕਰਾਮੈਂਟੋ ਵਿਚ ਜਾ ਕੇ ਖੇਡਿਆ ਗਿਆ। ਇਸ ਲਹਿਰ ਵਿਚ ਲਗਭਗ ਡੇਢ ਸੌ ਫਾਂਸੀ ਲੱਗਣ ਵਾਲੇ ਸ਼ਹੀਦਾਂ ਅਤੇ ਵੱਖ-ਵੱਖ ਅਰਸੇ ਦੀਆਂ ਕੈਦਾਂ ਭੁਗਤਣ ਵਾਲੇ ਲਗਭਗ ਸਾਢੇ ਚਾਰ ਸੌ ਕੈਦੀਆਂ ਨੇ ਤਨ, ਮਨ ਅਤੇ ਧਨ ਨਾਲ ਹਿੱਸਾ ਲਿਆ।ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਦਾ ਅਸੀਂ ਕਦੇ ਜ਼ਿਕਰ ਨਹੀਂ ਕਰਦੇ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਰਾਮ ਸਿੰਘ ਧਲੇਤਾ, ਮੇਵਾ ਸਿੰਘ ਲੋਪੋਕੇ, ਲਾਲਾ ਹਰਦਿਆਲ, ਬਾਬਾ ਵਿਸਾਖਾ ਸਿੰਘ, ਕਰਤਾਰ ਸਿੰਘ ਸਰਾਭਾ, ਗੁਲਾਬ ਕੌਰ ਆਦਿਕ ਬਹੁਤ ਮਹੱਤਵਪੂਰਨ ਹਨ ਪਰ ਸਾਨੂੰ ਉਨ੍ਹਾਂ ਬਾਰੇ ਵੀ ਜਾਣਨਾ ਪਵੇਗਾ, ਜਿਹੜੇ ਪਹਿਲੀ ਕਤਾਰ ਵਿਚ ਨਹੀਂ ਆਉਂਦੇ।