04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਯੂਰਪ ਦੀਆਂ ਕਬੱਡੀ ਫੈਡਰੇਸ਼ਨਾਂ ਨਾਲ ਸੰਬੰਧਿਤ ਕਲੱਬਾਂ ਦੀ ਹੰਗਾਮੀ ਮੀਟਿੰਗ

ਬਰੇਸ਼ੀਆ (ਇਟਲੀ), 3 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬ ਸਮੇਤ ਦੇਸ਼ਾਂ-ਵਿਦੇਸ਼ਾਂ ਵਿਚ ਕਬੱਡੀ ਦੀ ਖੇਡ ਵਿਚ ਨਸ਼ਿਆਂ ਦੀ ਵਰਤੋਂ ਕਾਰਨ ਆ ਰਹੇ ਨਿਘਾਰ ’ਤੇ ਕਾਬੂ ਕਰਨ ਹਿੱਤ ਨਸ਼ਾ ਛੱਡੋ ਕੋਹੜ ਵੱਡੋ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਹਰਵਿੰਦਰ ਸਿੰਘ ਉਰਫ਼ ਬਿੰਦਰ ਹੋਲੈਂਡ ਅਤੇ ਫਰਾਂਸ ਦੀ ਧਾਰਮਿਕ ਸ਼ਖਸ਼ੀਅਤ ਰਘੂਬੀਰ ਸਿੰਘ ਕੋਹਾੜ ਦੀ ਪ੍ਰਧਾਨਗੀ ਹੇਠ ਯੂਰਪ ਦੇ ਦਸ ਕਲੱਬਾਂ ਦੀ ਇਕ ਹੰਗਾਮੀ ਮੀਟਿੰਗ ਪੈਰਿਸ ਵਿਖ਼ੇ ਹੋਈ, ਜਿਸ ਵਿਚ ਇਸ ਸਾਲ ਆਸਟ੍ਰੇਲੀਆ, ਨਿਊਜੀਲੈਂਡ, ਅਮਰੀਕਾ, ਇੰਗਲੈਂਡ ਅਤੇ ਯੂਰਪ ਭਰ ਦੇ ਦੇਸ਼ਾਂ ਕਬੱਡੀ ਮੈਚ ਨਾ ਹੋਣ ਦੇ ਕਾਰਨਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਅਹੁਦੇਦਾਰ ਰਘੂਬੀਰ ਸਿੰਘ ਕੋਹਾੜ ਨੇ ਆਪਣੇ ਸੰਬੋਧਨ ਵਿਚ ਯੂਰਪ ਭਰ ਤੋਂ ਆਏ ਹੋਏ ਕਲੱਬਾਂ ਦੇ ਮੈਂਬਰਾਂ ਨੂੰ ਜੀਅ ਆਇਆ ਕਿਹਾ ਅਤੇ ਦੱਸਿਆ ਕਿ ਐਫ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਬਰੇਸ਼ੀਆ (ਇਟਲੀ), 3 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬ ਸਮੇਤ ਦੇਸ਼ਾਂ-ਵਿਦੇਸ਼ਾਂ ਵਿਚ ਕਬੱਡੀ ਦੀ ਖੇਡ ਵਿਚ ਨਸ਼ਿਆਂ ਦੀ ਵਰਤੋਂ ਕਾਰਨ ਆ ਰਹੇ ਨਿਘਾਰ ’ਤੇ ਕਾਬੂ ਕਰਨ ਹਿੱਤ ਨਸ਼ਾ ਛੱਡੋ ਕੋਹੜ ਵੱਡੋ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਹਰਵਿੰਦਰ ਸਿੰਘ ਉਰਫ਼ ਬਿੰਦਰ ਹੋਲੈਂਡ ਅਤੇ ਫਰਾਂਸ ਦੀ ਧਾਰਮਿਕ ਸ਼ਖਸ਼ੀਅਤ ਰਘੂਬੀਰ ਸਿੰਘ ਕੋਹਾੜ ਦੀ ਪ੍ਰਧਾਨਗੀ ਹੇਠ ਯੂਰਪ ਦੇ ਦਸ ਕਲੱਬਾਂ ਦੀ ਇਕ ਹੰਗਾਮੀ ਮੀਟਿੰਗ ਪੈਰਿਸ ਵਿਖ਼ੇ ਹੋਈ, ਜਿਸ ਵਿਚ ਇਸ ਸਾਲ ਆਸਟ੍ਰੇਲੀਆ, ਨਿਊਜੀਲੈਂਡ, ਅਮਰੀਕਾ, ਇੰਗਲੈਂਡ ਅਤੇ ਯੂਰਪ ਭਰ ਦੇ ਦੇਸ਼ਾਂ ਕਬੱਡੀ ਮੈਚ ਨਾ ਹੋਣ ਦੇ ਕਾਰਨਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਅਹੁਦੇਦਾਰ ਰਘੂਬੀਰ ਸਿੰਘ ਕੋਹਾੜ ਨੇ ਆਪਣੇ ਸੰਬੋਧਨ ਵਿਚ ਯੂਰਪ ਭਰ ਤੋਂ ਆਏ ਹੋਏ ਕਲੱਬਾਂ ਦੇ ਮੈਂਬਰਾਂ ਨੂੰ ਜੀਅ ਆਇਆ ਕਿਹਾ ਅਤੇ ਦੱਸਿਆ ਕਿ ਐਫ.ਆਈ.ਐਫ.ਕੇ.ਏ. (ਫਿਫਕਾ) ਨਾਂਅ ਦੀ ਫੈਡਰੇਸ਼ਨ, ਜਿਹੜੀ ਕਿ ਸੰਸਾਰ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਦੀ ਸਹਿਮਤੀ ਨਾਲ ਬਣਾਈ ਗਈ ਹੈ ਅਤੇ ਉਸ ਵਿਚ ਹਰੇਕ ਫੈਡਰੇਸ਼ਨ ਦੇ ਤਿੰਨ-ਤਿੰਨ ਮੈਂਬਰ ਸ਼ਾਮਿਲ ਕੀਤੇ ਗਏ ਹਨ। ਹੁਣ ਬਾਰਾਂ ਅਤੇ ਤੇਰਾਂ ਸਤੰਬਰ ਨੂੰ ਹੌਲੈਂਡ ਵਿਚ ‘ਫਿਫਕਾ’ ਦੀ ਹੋਣ ਵਾਲੀ ਮੀਟਿੰਗ ਵਿਚ ਜਿਹੜੇ ਫੈਸਲੇ ਅਤੇ ਨਿਯਮ ਬਣਾਏ ਜਾਣਗੇ, ਉਸ ਅਨੁਸਾਰ ਹੀ ਭਵਿੱਖ ਵਿਚ ਕਬੱਡੀ ਟੂਰਨਾਮੈਂਟ ਹੋਇਆ ਕਰਨਗੇ। ਜੇਕਰ ਸਾਰੀਆਂ ਫੈਡਰੇਸ਼ਨਾਂ ਦੇ ਮੈਂਬਰ ਇਕਜੁੱਟ ਹੋ ਕੇ ਸਖ਼ਤ ਫੈਸਲੇ ਲੈਣ ਵਿਚ ਕਾਮਯਾਬ ਹੋ ਗਏ ਤਾਂ ਭਵਿੱਖ ਵਿਚ ਕੋਈ ਵੀ ਕਲੱਬ ‘ਫਿਫਕਾ’ ਦੀ ਮਰਜੀ ਤੋਂ ਬਿਨਾਂ ਅੰਤਰਰਾਸ਼ਟਰੀ ਪੱਧਰ ਦਾ ਟੂਰਨਾਮੈਂਟ ਨਹੀਂ ਕਰਵਾ ਸਕੇਗਾ। ਦੂਜਾ 2026 ਵਿਚ ਹੋਣ ਵਾਲੇ ਕਬੱਡੀ ਟੂਰਨਾਮੈਂਟ ਮੁਅੱਤਲ ਨਹੀਂ ਬਲਕਿ ਕਬੱਡੀ ਖਿਡਾਰੀਆਂ ਦੀ ਸਿਹਤ, ਕਬੱਡੀ ਖੇਡ ਦੇ ਮਿਆਰ ਨੂੰ ਨਿਖਾਰਨ ਅਤੇ ਨਸ਼ਿਆਂ ’ਤੇ ਕਾਬੂ ਕਰਨ ਕਰਕੇ ਇਕ ਸਾਲ ਵਾਸਤੇ ਬ੍ਰੇਕ ਲਈ ਗਈ ਹੈ | ਅਗਲੇ ਸਾਲ, ਫਿਰ ਦੁਬਾਰਾ ਪਿਛਲੇ ਸਾਲਾਂ ਦੀ ਤਰ੍ਹਾਂ ਦੁਨੀਆਂ ਭਰ ਦੇ ਖੇਡ ਮੈਦਾਨਾਂ ਵਿਚ ‘ਫਿਫਕਾ’ ਦੀ ਨਿਗਰਾਨੀ ਹੇਠ ਰੌਣਕਾਂ ਲੱਗਿਆ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ‘ ਆਈਸ ’ ਵਲੋਂ ਅਗਸਤ ਮਹੀਨੇ ਰਿਕਾਰਡ 50,925 ਗ੍ਰਿਫ਼ਤਾਰੀਆਂ ਅਗਲੀ ਖ਼ਬਰ ਸਕੁਆਮਿਸ ਗੁਰੂ ਘਰ ’ ਚ ਪੁਰਾਣੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸਨਮਾਨ
Ad Position 24