03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਕਾਟਿਸ਼ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਨਸ ਸਰਵਰ ਨੇ ਹਾਊਸ ਆਫ਼ ਲਾਰਡਜ਼ ਵਿਚ ਸੀਟ ਸੰਭਾਲੀ

ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਿਸ਼ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਨਸ ਸਰਵਰ ਨੇ ਵੀਰਵਾਰ ਨੂੰ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਰਸਮੀ ਤੌਰ ’ਤੇ ਆਪਣੀ ਸੀਟ ਸੰਭਾਲ ਲਈ। ਸਕਾਟਲੈਂਡ ਵਿੱਚ ਪੰਜ ਸਾਲ ਤੋਂ ਵੱਧ ਪਾਰਟੀ ਦੀ ਅਗਵਾਈ ਕਰਨ ਵਾਲੇ 43 ਸਾਲਾ ਸਰਵਰ ਨੇ ਰਵਾਇਤੀ ਲਾਲ ਚੋਗੇ ਪਹਿਨ ਕੇ ਬਾਦਸ਼ਾਹ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਿਸ਼ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਨਸ ਸਰਵਰ ਨੇ ਵੀਰਵਾਰ ਨੂੰ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਰਸਮੀ ਤੌਰ ’ਤੇ ਆਪਣੀ ਸੀਟ ਸੰਭਾਲ ਲਈ। ਸਕਾਟਲੈਂਡ ਵਿੱਚ ਪੰਜ ਸਾਲ ਤੋਂ ਵੱਧ ਪਾਰਟੀ ਦੀ ਅਗਵਾਈ ਕਰਨ ਵਾਲੇ 43 ਸਾਲਾ ਸਰਵਰ ਨੇ ਰਵਾਇਤੀ ਲਾਲ ਚੋਗੇ ਪਹਿਨ ਕੇ ਬਾਦਸ਼ਾਹ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ। ਇਸ ਮੌਕੇ ਬੈਰੋਨੈੱਸ ਹੈਲਨ ਲਿਡਲ ਅਤੇ ਲਾਰਡ ਜਾਰਜ ਰੌਬਰਟਸਨ ਉਨ੍ਹਾਂ ਦੇ ਨਾਲ ਸਨ। ਉਹ ਹੁਣ ਲਾਰਡ ਸਰਵਰ ਵਜੋਂ ਜਾਣੇ ਜਾਣਗੇ। ਸਰਵਰ ਨੇ ਜੁਲਾਈ ਵਿੱਚ ਇਸ ਕਰਕੇ ਹੀ ਸਕਾਟਿਸ਼ ਲੇਬਰ ਪਾਰਟੀ ਦੀ ਲੀਡਰਸ਼ਿਪ ਅਤੇ ਸਕਾਟਿਸ਼ ਸੰਸਦ ਮੈਂਬਰ ਦੀ ਸੀਟ ਛੱਡ ਦਿੱਤੀ ਸੀ। ਉਨ੍ਹਾਂ ਨੂੰ ਪੀਅਰ(ਹਾਉਸ ਆਫ ਲਾਰਡਜ ਦਾ ਮੈਂਬਰ) ਬਣਾਉਣ ਦੇ ਨਾਲ ਯੂਕੇ ਸਰਕਾਰ ਵਿੱਚ ਵਪਾਰ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸਰਵਰ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਨ ਦਾ ਇਹ ਮੌਕਾ ਸਵੀਕਾਰ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਹੋਏ ਇਲਾਕਾ ਵਾਸੀਆਂ ਦੇ ਰੂਬਰੂ ਅਗਲੀ ਖ਼ਬਰ ਭਾਰਤੀ ਹਾਈ ਕਮਿਸ਼ਨਰ ਨਾਗੇਸ਼ ਸਿੰਘ ਦਾ ਐਡੀਲੇਡ ’ ਚ ਨਿੱਘਾ ਸਵਾਗਤ ‘ਮੀਟ ਐਂਡ ਗ੍ਰੀਟ’ ਸਮਾਗਮ ਦੌਰਾਨ ਭਾਰਤ-ਆਸਟ੍ਰੇਲੀਆ...
Ad Position 24