03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ਼ਰਾਬੀ ਹਾਲਤ ’ ਚ ਕਾਰ ਚਲਾ ਰਹੀ ਸਾਬਕਾ ਲੈਕਚਰਾਰ ਨੇ ਲਈ ਸੀ ਪੰਜਾਬੀ ਜੋੜੇ ਦੀ ਜਾਨ ਅਦਾਲਤ ’ਚ ਕਬੂਲਿਆ ਦੋਸ਼, 7 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਫਾਈਫ ਵਿਚ ਸ਼ਰਾਬ ਦੇ ਨਸ਼ੇ ਵਿਚ ਕਾਰ ਚਲਾਉਂਦਿਆਂ ਵਾਪਰੇ ਭਿਆਨਕ ਹਾਦਸੇ ਵਿਚ ਪੰਜਾਬੀ ਜੋੜੇ ਜਤਿੰਦਰ ਕੌਰ (48) ਅਤੇ ਸਤਵੰਤ ਸਿੰਘ (64) ਦੀ ਮੌਤ ਦੇ ਮਾਮਲੇ ਵਿਚ 33 ਸਾਲਾ ਸਾਬਕਾ ਕਾਲਜ ਲੈਕਚਰਾਰ ਸੋਫੀ ਹਾਇੰਡ ਨੇ ਐਡਿਨਬਰਾ ਹਾਈ ਕੋਰਟ ਵਿਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। 19 ਦਸੰਬਰ 2025 ਨੂੰ ਕਲੂਨੀ ਨੇੜੇ ਬੀ981 ’ਤੇ ਹੋਏ ਆਹਮੋ-ਸਾਹਮਣੇ ਹਾਦਸੇ ਵਿਚ ਜੋੜੇ ਦਾ 10 ਸਾਲਾ ਪੁੱਤਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਫਾਈਫ ਵਿਚ ਸ਼ਰਾਬ ਦੇ ਨਸ਼ੇ ਵਿਚ ਕਾਰ ਚਲਾਉਂਦਿਆਂ ਵਾਪਰੇ ਭਿਆਨਕ ਹਾਦਸੇ ਵਿਚ ਪੰਜਾਬੀ ਜੋੜੇ ਜਤਿੰਦਰ ਕੌਰ (48) ਅਤੇ ਸਤਵੰਤ ਸਿੰਘ (64) ਦੀ ਮੌਤ ਦੇ ਮਾਮਲੇ ਵਿਚ 33 ਸਾਲਾ ਸਾਬਕਾ ਕਾਲਜ ਲੈਕਚਰਾਰ ਸੋਫੀ ਹਾਇੰਡ ਨੇ ਐਡਿਨਬਰਾ ਹਾਈ ਕੋਰਟ ਵਿਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। 19 ਦਸੰਬਰ 2025 ਨੂੰ ਕਲੂਨੀ ਨੇੜੇ ਬੀ981 ’ਤੇ ਹੋਏ ਆਹਮੋ-ਸਾਹਮਣੇ ਹਾਦਸੇ ਵਿਚ ਜੋੜੇ ਦਾ 10 ਸਾਲਾ ਪੁੱਤਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਹਾਇੰਡ ਨੇ ਸਟਾਫ਼ ਨਾਲ ਕ੍ਰਿਸਮਸ ਲੰਚ ਅਤੇ ਬਾਅਦ ਵਿਚ ਪੱਬ ਵਿਚ ਕਾਫ਼ੀ ਸ਼ਰਾਬ ਪੀਤੀ ਸੀ। ਰਾਤ ਨੂੰ ਉਹ ਆਪਣੀ ਕਾਰ ਲੈ ਕੇ ਨਿਕਲੀ ਅਤੇ ਰਸਤੇ ਵਿਚ ਉਸ ਨੂੰ ਬੇਤਰਤੀਬ ਢੰਗ ਨਾਲ ਗੱਡੀ ਚਲਾਉਂਦਿਆਂ ਦੇਖਿਆ ਗਿਆ। ਰਿਕਾਰਡ ਮੁਤਾਬਕ ਹਾਇੰਡ ਦੀ ਕਾਰ ਡਬਲ ਸਫੈਦ ਲਾਈਨਾਂ ਪਾਰ ਕਰਕੇ ਗਲਤ ਲੇਨ ਵਿਚ ਚਲੀ ਗਈ ਅਤੇ ਸਾਹਮਣਿਓਂ ਆ ਰਹੀ ਜਤਿੰਦਰ ਕੌਰ ਦੀ ਕਾਰ ਨਾਲ ਸਿੱਧੀ ਟਕਰਾ ਗਈ। ਜਤਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਤਵੰਤ ਸਿੰਘ ਨੇ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਦਿੱਤਾ। ਕਾਰ ਵਿਚ ਸਵਾਰ ਉਨ੍ਹਾਂ ਦਾ 10 ਸਾਲਾ ਪੁੱਤਰ ਗੰਭੀਰ ਜ਼ਖ਼ਮੀ ਹੋਇਆ ਸੀ, ਜਦਕਿ 19 ਸਾਲਾ ਧੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਹਾਇੰਡ ਨੂੰ 7 ਅਕਤੂਬਰ ਨੂੰ ਸਜ਼ਾ ਸੁਣਾਏ ਜਾਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ -ਚੀਨ ਮਾਸਟਰਸ ਸੁਪਰ 750- ਸ੍ਰੀਕਾਂਤ ਨੇ ਲਾਈ ਨੂੰ ਹਰਾ ਕੇ ਕੀਤਾ ਉਲਟਫੇਰ ਅਗਲੀ ਖ਼ਬਰ ਜਲੰਧਰ ਨੇ ਬਠਿੰਡਾ ਨੂੰ ਆਖ਼ਰੀ ਗੇਂਦ ’ਤੇ 3 ਦੌੜਾਂ ਨਾਲ ਹਰਾਇਆ
Ad Position 24