ਮੀਨਾ ਕੁਮਾਰੀ ਦੀ ‘ਪਾਕੀਜ਼ਾ’ ਦਾ ਹੋਵੇਗਾ ‘ਵਰਲਡ ਪ੍ਰੀਮੀਅਰ’
ਲੰਡਨ, 3 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਿੰਦੀ ਸਿਨੇਮਾ ਦੀ ਯਾਦਗਾਰ ਫਿਲਮ ‘ਪਾਕੀਜ਼ਾ’ ਇਕ ਵਾਰ ਫਿਰ ਵੱਡੇ ਪਰਦੇ ’ਤੇ ਆਪਣੀ ਖੂਬਸੂਰਤੀ ਬਿਖੇਰਨ ਲਈ ਤਿਆਰ ਹੈ। ਮੀਨਾ ਕੁਮਾਰੀ ਦੀ ਇਸ ਕਲਾਸਿਕ ਫਿਲਮ ਨੂੰ ‘4 ਕੇ’ ਵਿਚ ਤਿਆਰ ਕੀਤਾ ਗਿਆ ਹੈ।
ਲੰਡਨ, 3 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਿੰਦੀ ਸਿਨੇਮਾ ਦੀ ਯਾਦਗਾਰ ਫਿਲਮ ‘ਪਾਕੀਜ਼ਾ’ ਇਕ ਵਾਰ ਫਿਰ ਵੱਡੇ ਪਰਦੇ ’ਤੇ ਆਪਣੀ ਖੂਬਸੂਰਤੀ ਬਿਖੇਰਨ ਲਈ ਤਿਆਰ ਹੈ। ਮੀਨਾ ਕੁਮਾਰੀ ਦੀ ਇਸ ਕਲਾਸਿਕ ਫਿਲਮ ਨੂੰ ‘4 ਕੇ’ ਵਿਚ ਤਿਆਰ ਕੀਤਾ ਗਿਆ ਹੈ। ਇਸ ਦਾ ਵਰਲਡ ਪ੍ਰੀਮੀਅਰ ਲੰਡਨ ਫਿਲਮ ਫੈਸਟੀਵਲ ਦੌਰਾਨ ਕੀਤਾ ਜਾਵੇਗਾ।ਫਿਲਮ ਦੀ ਵਿਸ਼ੇਸ਼ ਗਾਲਾ ਸਕ੍ਰੀਨਿੰਗ ਬੀ.ਐਫ.ਆਈ. ਆਈਮੈਕਸ ਲੰਡਨ ਵਿਚ ਹੋਵੇਗੀ। ਇਸ ਮੌਕੇ ਫਿਲਮ ਹੈਰੀਟੇਜ ਫਾਊਂਡੇਸਨ ਦੇ ਡਾਇਰੈਕਟਰ ਸ਼ਿਵੇਂਦਰ ਸਿੰਘ ਡੂੰਗਰਪੁਰ ਦੇ ਨਾਲ ਫਿਲਮ ਦੇ ਨਿਰਦੇਸ਼ਕ ਕਮਾਲ ਅਮਰੋਹੀ ਦੇ ਬੱਚੇ ਤਾਜਦਾਰ ਅਮਰੋਹੀ ਅਤੇ ਰੁਖਸਾਰ ਅਮਰੋਹੀ, ਅਤੇ ਉਨ੍ਹਾਂ ਦੇ ਪੋਤੇ ਬਿਲਾਲ ਅਮਰੋਹੀ ਵੀ ਹਾਜ਼ਰ ਰਹਿਣਗੇ।ਕਮਾਲ ਅਮਰੋਹੀ ਵਲੋਂ ਨਿਰਦੇਸ਼ਿਤ ‘ਪਾਕੀਜ਼ਾ’ ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਧ ਚਰਚਿਤ ਕਲਾਸਿਕ ਫਿਲਮਾਂ ਵਿਚੋਂ ਇਕ ਹੈ। ਮੀਨਾ ਕੁਮਾਰੀ ਦੀ ਅਦਾਕਾਰੀ, ਫਿਲਮ ਦਾ ਸੰਗੀਤ, ਸ਼ਾਨਦਾਰ ਸੈੱਟ ਅਤੇ ਬੇਮਿਸਾਲ ਸਿਨੇਮਾਟੋਗ੍ਰਾਫੀ ਅੱਜ ਵੀ ਫਿਲਮ ਪ੍ਰੇਮੀਆਂ ਨੂੰ ਪ੍ਰਭਾਵਿਤ ਕਰਦੇ ਹਨ।