06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਦਾਲਤੀ ਰੋਕ ਦੇ ਬਾਵਜੂਦ ਨੌਜਵਾਨ ਇਕ ਸਾਲ ਵਿਚ ਦੂਜੀ ਵਾਰ ਡਿਪੋਰਟ

ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਦਾਲਤੀ ਸੁਰੱਖਿਆ ਪ੍ਰਾਪਤ 19 ਸਾਲਾ ਪਨਾਹ ਮੰਗਣ ਵਾਲੇ ਨੌਜਵਾਨ ਨੂੰ ਛੇ ਮਹੀਨਿਆਂ ਵਿਚ ਦੂਜੀ ਵਾਰ ਅਲ ਸਲਵਾਡੋਰ ਡਿਪੋਰਟ ਕਰ ਦਿੱਤਾ। ਗ਼ਲਤੀ ਸਾਹਮਣੇ ਆਉਣ ਮਗਰੋਂ ਸੰਘੀ ਅਦਾਲਤ ਨੇ ਸਰਕਾਰ ਤੋਂ ਜਵਾਬ ਮੰਗਿਆ ਹੈ, ਜਦਕਿ ‘ਆਈਸ’ ਨੇ ਉਸ ਨੂੰ ਮੁੜ ਅਮਰੀਕਾ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਦਾਲਤੀ ਸੁਰੱਖਿਆ ਪ੍ਰਾਪਤ 19 ਸਾਲਾ ਪਨਾਹ ਮੰਗਣ ਵਾਲੇ ਨੌਜਵਾਨ ਨੂੰ ਛੇ ਮਹੀਨਿਆਂ ਵਿਚ ਦੂਜੀ ਵਾਰ ਅਲ ਸਲਵਾਡੋਰ ਡਿਪੋਰਟ ਕਰ ਦਿੱਤਾ। ਗ਼ਲਤੀ ਸਾਹਮਣੇ ਆਉਣ ਮਗਰੋਂ ਸੰਘੀ ਅਦਾਲਤ ਨੇ ਸਰਕਾਰ ਤੋਂ ਜਵਾਬ ਮੰਗਿਆ ਹੈ, ਜਦਕਿ ‘ਆਈਸ’ ਨੇ ਉਸ ਨੂੰ ਮੁੜ ਅਮਰੀਕਾ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅਦਾਲਤੀ ਦਸਤਾਵੇਜ਼ਾਂ ਵਿਚ ਨੌਜਵਾਨ ਦੀ ਪਛਾਣ ਈ.ਐੱਲ.ਏ. ਵਜੋਂ ਦਰਜ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਉਸ ਦਾ ਨਾਂਅ ਐਮਰਸਨ ਓਮਰ ਅਵਾਲੋਸ-ਲੋਪੇਜ਼ ਦੱਸਿਆ ਹੈ। ਉਹ 2023 ਵਿਚ ਇਕੱਲੇ ਨਾਬਾਲਗ ਵਜੋਂ ਅਮਰੀਕਾ ਆਇਆ ਸੀ ਅਤੇ ਉਸ ਦੀ ਪਨਾਹ ਅਰਜ਼ੀ ਉਤੇ ਹਾਲੇ ਫ਼ੈਸਲਾ ਨਹੀਂ ਹੋਇਆ। ਨੌਜਵਾਨ ਨੂੰ ਪਹਿਲੀ ਵਾਰ 13 ਮਾਰਚ ਨੂੰ ਅਲ ਸਲਵਾਡੋਰ ਭੇਜਿਆ ਗਿਆ ਸੀ। ਬਾਅਦ ਵਿਚ ਸਰਕਾਰ ਨੇ ਮੰਨਿਆ ਕਿ ਉਹ ਅਦਾਲਤੀ ਸਮਝੌਤੇ ਅਧੀਨ ਸੁਰੱਖਿਆ ਪ੍ਰਾਪਤ ਵਰਗ ਵਿਚ ਸ਼ਾਮਿਲ ਹੈ ਅਤੇ ਉਸ ਨੂੰ ਪਨਾਹ ਅਰਜ਼ੀ ਦੇ ਫ਼ੈਸਲੇ ਤੋਂ ਪਹਿਲਾਂ ਡਿਪੋਰਟ ਨਹੀਂ ਕੀਤਾ ਜਾ ਸਕਦਾ। ਇਸ ਮਗਰੋਂ ਉਸ ਨੂੰ 7 ਅਗਸਤ ਨੂੰ ਵਾਪਸ ਅਮਰੀਕਾ ਲਿਆਂਦਾ ਗਿਆ। ਵਾਪਸੀ ਤੋਂ ਬਾਅਦ ਨੌਜਵਾਨ ਨੂੰ ਲੂਈਜ਼ਿਆਨਾ ਦੇ ਇਕ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਰੱਖਿਆ ਗਿਆ ਸੀ। ਪਹਿਲੀ ਸਤੰਬਰ ਨੂੰ ਉਸ ਦੀ ਮਨੋਵਿਗਿਆਨਕ ਜਾਂਚ ਅਚਾਨਕ ਰੱਦ ਕਰ ਦਿੱਤੀ ਗਈ। ਅਧਿਕਾਰੀਆਂ ਨੇ ਉਸ ਨੂੰ ਦੂਜੇ ਹਿਰਾਸਤ ਕੇਂਦਰ ਵਿਚ ਲਿਜਾਣ ਦੀ ਗੱਲ ਕਹੀ ਪਰ ਉਸ ਦਾ ਸਾਮਾਨ ਲੈ ਕੇ ਸੈਨ ਸਲਵਾਡੋਰ ਜਾਣ ਵਾਲੇ ਜਹਾਜ਼ ਵਿਚ ਬਿਠਾ ਦਿੱਤਾ। ਨੌਜਵਾਨ ਦੇ ਪਰਿਵਾਰ ਅਤੇ ਵਕੀਲ ਨੂੰ ਇਸ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਅਲ ਸਲਵਾਡੋਰ ਪਹੁੰਚ ਕੇ ਉਸ ਨੇ ਇਕ ਅਣਜਾਣ ਵਿਅਕਤੀ ਦਾ ਫ਼ੋਨ ਲਿਆ ਅਤੇ ਅਮਰੀਕਾ ਵਿਚ ਰਹਿੰਦੇ ਆਪਣੇ ਪਰਿਵਾਰ ਨੂੰ ਡਿਪੋਰਟ ਹੋਣ ਬਾਰੇ ਦੱਸਿਆ। ਵਕੀਲਾਂ ਮੁਤਾਬਕ ਜਿਸ ਦੇਸ਼ ਵਿਚ ਉਸ ਨੂੰ ਭੇਜਿਆ ਗਿਆ ਹੈ, ਉਥੇ ਉਸ ਨੂੰ ਜ਼ੁਲਮ ਅਤੇ ਆਪਣੀ ਸੁਰੱਖਿਆ ਦਾ ਡਰ ਹੈ। ਪਰਿਵਾਰ ਅਮਰੀਕਾ ਦੇ ਕਿਸ ਸ਼ਹਿਰ ਜਾਂ ਸੂਬੇ ਵਿੱਚ ਰਹਿੰਦਾ ਹੈ, ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 1.8 ਅਰਬ ਡਾਲਰ ਦੇ ਵਿਵਾਦਿਤ ਫੰਡ ਦੀ ਯੋਜਨਾ ਬਣਾਉਣ ਵਾਲਿਆਂ ਦੇ ਨਾਂਅ ਦੱਸਣ ਦੇ ਹੁਕਮ
Ad Position 24