08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਵਰਮਾਂਟ ’ਚ ਧਮਾਕੇ ਨਾਲ ਘਰ ਤਬਾਹ- ਦੋ ਮੌਤਾਂ

ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਵਰਮਾਂਟ ਸੂਬੇ ਦੇ ਗ੍ਰੈਨਵਿਲ ਕਸਬੇ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਵਰਮਾਂਟ ਸਟੇਟ ਪੁਲਿਸ ਅਨੁਸਾਰ ਸ਼ਾਮ ਕਰੀਬ 7:45 ਵਜੇ ਧਮਾਕੇ ਦੀ ਸੂਚਨਾ ਮਿਲੀ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਵਰਮਾਂਟ ਸੂਬੇ ਦੇ ਗ੍ਰੈਨਵਿਲ ਕਸਬੇ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਵਰਮਾਂਟ ਸਟੇਟ ਪੁਲਿਸ ਅਨੁਸਾਰ ਸ਼ਾਮ ਕਰੀਬ 7:45 ਵਜੇ ਧਮਾਕੇ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਬਚਾਅ ਕਰਮਚਾਰੀਆਂ ਨੇ ਇਕ ਵਿਅਕਤੀ ਨੂੰ ਮ੍ਰਿਤਕ ਪਾਇਆ। ਇਕ ਔਰਤ ਨੂੰ ਰੈਂਡੋਲਫ਼ ਸਥਿਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਘਟਨਾ ਵਿਚ ਜ਼ਖ਼ਮੀ ਹੋਏ ਤਿੰਨ ਹੋਰ ਬਾਲਗਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਵਿਚੋਂ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਨਾਂਅ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਜਾਰੀ ਨਹੀਂ ਕੀਤੇ ਗਏ। ਮੁੱਢਲੀ ਜਾਂਚ ਵਿਚ ਧਮਾਕੇ ਪਿੱਛੇ ਕਿਸੇ ਸ਼ੱਕੀ ਗਤੀਵਿਧੀ ਦੇ ਸੰਕੇਤ ਨਹੀਂ ਮਿਲੇ।
Ad Position 22
No active advertisement
ਪਿਛਲੀ ਖ਼ਬਰ ਟਾਈਮਜ਼ ਸਕੁਏਅਰ ’ਚ ਹਫ਼ਤੇ ਦੌਰਾਨ ਦੋ ਚਾਕੂ ਹਮਲੇ ** ਤੀਜਾ ਵਿਅਕਤੀ ਜ਼ਖ਼ਮੀ ਟਾਊਨਟਨ ’ਚ ਪਾਰਟੀ ਦੌਰਾਨ ਚੱਲੀਆਂ ਗੋਲੀਆ... ਅਗਲੀ ਖ਼ਬਰ ਪਟਨਾ ਫ਼ਿਲਮ ਫੈਸਟੀਵਲ ’ਚ ਮਹਾਤਮਾ ਗਾਂਧੀ ’ਤੇ ਬਣੀਆਂ 7 ਫ਼ਿਲਮਾਂ ਵਿਖਾਈਆਂ ਜਾਣਗੀਆਂ
Ad Position 24