ਪਟਨਾ ਫ਼ਿਲਮ ਫੈਸਟੀਵਲ ’ਚ ਮਹਾਤਮਾ ਗਾਂਧੀ ’ਤੇ ਬਣੀਆਂ 7 ਫ਼ਿਲਮਾਂ ਵਿਖਾਈਆਂ ਜਾਣਗੀਆਂ
ਪਟਨਾ, 7 ਸਤੰਬਰ (ਏਜੰਸੀ)- ਇਥੇ 9 ਤੋਂ 11 ਸਤੰਬਰ ਤੱਕ ਕਰਵਾਏ ਜਾ ਰਹੇ ਤਿੰਨ ਦਿਨਾ ਗਾਂਧੀ ਫਿਲਮ ਫੈਸਟੀਵਲ ’ਚ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ’ਤੇ ਬਣੀਆਂ ਸੱਤ ਅਹਿਮ ਫਿਲਮਾਂ ਦਿਖਾਈਆਂ ਜਾਣਗੀਆਂ। ਬਾਪੂ ਟਾਵਰ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐਨ.
ਪਟਨਾ, 7 ਸਤੰਬਰ (ਏਜੰਸੀ)- ਇਥੇ 9 ਤੋਂ 11 ਸਤੰਬਰ ਤੱਕ ਕਰਵਾਏ ਜਾ ਰਹੇ ਤਿੰਨ ਦਿਨਾ ਗਾਂਧੀ ਫਿਲਮ ਫੈਸਟੀਵਲ ’ਚ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ’ਤੇ ਬਣੀਆਂ ਸੱਤ ਅਹਿਮ ਫਿਲਮਾਂ ਦਿਖਾਈਆਂ ਜਾਣਗੀਆਂ। ਬਾਪੂ ਟਾਵਰ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐਨ.ਐਫ.ਡੀ.ਸੀ.) ਦੁਆਰਾ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਇਸ ਫੈਸਟੀਵਲ ਦਾ ਉਦੇਸ਼ ਸਕੂਲੀ ਬੱਚਿਆਂ, ਜਿਨ੍ਹਾਂ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ ਸ਼ਾਮਲ ਹਨ, ਅਤੇ ਨੌਜਵਾਨਾਂ ਨੂੰ ਗਾਂਧੀ ਦੇ ਸੱਚ, ਅਹਿੰਸਾ ਅਤੇ ਸਵੈ-ਨਿਰਭਰਤਾ ਦੇ ਆਦਰਸ਼ਾਂ ਨਾਲ ਜੋੜਨਾ ਹੈ। ਇਹ ਫੈਸਟੀਵਲ ਸਾਰਿਆਂ ਲਈ ਮੁਫਤ ਖੁੱਲ੍ਹਾ ਰਹੇਗਾ, ਜਿਥੇ ਫਿਲਮਾਂ ਦਿਖਾਈਆਂ ਜਾਣਗੀਆਂ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ। ਇਹ ਫੈਸਟੀਵਲ 9 ਸਤੰਬਰ ਨੂੰ ਸਵੇਰੇ 11 ਵਜੇ ਰਿਚਰਡ ਸੈਮੂਅਲ ਐਟਨਬਰੋ ਦੀ ਆਸਕਰ ਜੇਤੂ ‘ਗਾਂਧੀ’ (1982) ਨਾਲ ਸ਼ੁਰੂ ਹੋਵੇਗਾ।