ਬੇਕਾਬੂ ਯਾਤਰੀ ਨੂੰ ਸੀਟ ਨਾਲ ਬੰਨਿਆ, ਜਹਾਜ਼ ਨੂੰ ਹੰਗਾਮੀ ਹਾਲਤ ’ਚ ਉਤਾਰਿਆ
ਸੈਕਰਾਮੈਂਟੋ, 7 ਸਤੰਬਰ (ਹੁਸਨ ਲੜੋਆ ਬੰਗਾ)- ਜਹਾਜ਼ ਵਿਚ ਇਕ ਬੇਕਾਬੂ ਹੋਏ ਯਾਤਰੀ ਨੂੰ ਅਮਲੇ ਵੱਲੋਂ ਸੀਟ ਨਾਲ ਬੰਨਣ ਲਈ ਮਜਬੂਰ ਹੋਣਾ ਪਿਆ ਉਪਰੰਤ ਜਹਾਜ਼ ਨੂੰ ਹੰਗਾਮੀ ਹਾਲਤ ’ਚ ਉਤਾਰਿਆ ਗਿਆ। ਇਹ ਘਟਨਾ ਬਾਲਟੀਮਰ ’ਚ ਵਾਪਰੀ।
ਸੈਕਰਾਮੈਂਟੋ, 7 ਸਤੰਬਰ (ਹੁਸਨ ਲੜੋਆ ਬੰਗਾ)- ਜਹਾਜ਼ ਵਿਚ ਇਕ ਬੇਕਾਬੂ ਹੋਏ ਯਾਤਰੀ ਨੂੰ ਅਮਲੇ ਵੱਲੋਂ ਸੀਟ ਨਾਲ ਬੰਨਣ ਲਈ ਮਜਬੂਰ ਹੋਣਾ ਪਿਆ ਉਪਰੰਤ ਜਹਾਜ਼ ਨੂੰ ਹੰਗਾਮੀ ਹਾਲਤ ’ਚ ਉਤਾਰਿਆ ਗਿਆ। ਇਹ ਘਟਨਾ ਬਾਲਟੀਮਰ ’ਚ ਵਾਪਰੀ। ਅਮੈਰੀਕਨ ਏਅਰਲਾਈਨਜ਼ ਦੀ ਉਡਾਣ ਡੱਲਾਸ ਫੋਰਟ ਵਰਥ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨੇਵਾਰਕ ਜਾ ਰਹੀ ਸੀ ਜਦੋਂ ਆਪੇ ਤੋਂ ਬਾਹਰ ਹੋਏ ਇਕ ਯਾਤਰੀ ਨੂੰ ਇਕ ਫਲਾਈਟ ਅਟੈਂਡੈਂਟ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਦਮੀ ਹੋਰ ਵੀ ਗੁੱਸੇ ’ਚ ਆ ਗਿਆ। ਉਸ ਨੇ ਆਪਣੇ ਨਾਲ ਵਾਲੇ ਯਾਤਰੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਇੱਕ ਔਰਤ ਨੂੰ ਮਾਰਿਆ, ਜਿਸ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਏਅਰਲਾਈਨ ਦੇ ਇਕ ਬੁਲਾਰੇ ਨੇ ਕਿਹਾ ਕਿ ਿਯਾਤਰੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਮਾਮਲਾ ਜਾਂਚ ਅਧੀਨ ਹੈ।