ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਮਲਕਪੁਰ-ਵਾਹਦ ਪੁਲ ਦੀ ਉਸਾਰੀ ਲਈ ਗ੍ਰਾਂਟ ਦਾ ਐਲਾਨ
ਫਗਵਾੜਾ, 7 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਬੀਤੀ ਸ਼ਾਮ ਪਿੰਡ ਮਲਕਪੁਰ ਵਿਖੇ ਆਯੋਜਿਤ ਇਕ ਮੀਟਿੰਗ ਦੌਰਾਨ ਮਲਕਪੁਰ-ਵਾਹਦ ਪੁਲ ਦੀ ਉਸਾਰੀ ਸਬੰਧੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਜਲਦੀ ਹੀ ਪੁਲ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ | ਇਸ ਦੌਰਾਨ ਉਨ੍ਹਾਂ ਨੇ ਪੁਲ ਦੀ ਉਸਾਰੀ ਸਬੰਧੀ ਗ੍ਰਾਂਟ ਜਲਦੀ ਜਾਰੀ ਕਰਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਪੁਲ ਦੀ ਉਸਾਰੀ ਨਾਲ ਇਲਾਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਵੱਡੀ ਰਾਹਤ ਮਿਲੇਗੀ | ਉੱਥੇ ਹੀ ਕਿਸਾਨਾਂ ਨੂੰ ਵੇਈਾ ਪਾਰ ਖੇਤੀ-ਬਾੜੀ ਲਈ ਜਾਣ-ਆਉਣ ਦੀ ਸੁਵਿਧਾ ਅਤੇ ਰਾਹਗੀਰਾਂ ਨੂੰ ਵੀ ਭਾਰੀ ਰਾਹਤ ਪ੍ਰਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਮਲਕਪੁਰ-ਵਾਹਦ ਪੁਲ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਜਾਇਜ਼ ਮੰਗ ਹੈ ਤੇ ਇਸ ਪੁਲ ਦੀ ਉਸਾਰੀ ਨਾਲ ਇਲਾਕੇ ਦੇ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ | ਡਾ.
ਪ
ਪਿੰਡ ਮਲਕਪੁਰ ਵਿਚ ਆਯੋਜਿਤ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਡਾ. ਰਾਜ ਕੁਮਾਰ ਚੱਬੇਵਾਲ ਤੇ ਹੋਰ (ਹੇਠਾਂ) ਹਾਜ਼ਰੀਨ ਪਿੰਡਾਂ ਦੇ ਵਸਨੀਕ | ਤਸਵੀਰ : ਵਾਲੀਆ
08-09-2026
ਫਗਵਾੜਾ, 7 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੇ ਬੀਤੀ ਸ਼ਾਮ ਪਿੰਡ ਮਲਕਪੁਰ ਵਿਖੇ ਆਯੋਜਿਤ ਇਕ ਮੀਟਿੰਗ ਦੌਰਾਨ ਮਲਕਪੁਰ-ਵਾਹਦ ਪੁਲ ਦੀ ਉਸਾਰੀ ਸਬੰਧੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਜਲਦੀ ਹੀ ਪੁਲ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ | ਇਸ ਦੌਰਾਨ ਉਨ੍ਹਾਂ ਨੇ ਪੁਲ ਦੀ ਉਸਾਰੀ ਸਬੰਧੀ ਗ੍ਰਾਂਟ ਜਲਦੀ ਜਾਰੀ ਕਰਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਪੁਲ ਦੀ ਉਸਾਰੀ ਨਾਲ ਇਲਾਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਵੱਡੀ ਰਾਹਤ ਮਿਲੇਗੀ | ਉੱਥੇ ਹੀ ਕਿਸਾਨਾਂ ਨੂੰ ਵੇਈਾ ਪਾਰ ਖੇਤੀ-ਬਾੜੀ ਲਈ ਜਾਣ-ਆਉਣ ਦੀ ਸੁਵਿਧਾ ਅਤੇ ਰਾਹਗੀਰਾਂ ਨੂੰ ਵੀ ਭਾਰੀ ਰਾਹਤ ਪ੍ਰਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਮਲਕਪੁਰ-ਵਾਹਦ ਪੁਲ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਜਾਇਜ਼ ਮੰਗ ਹੈ ਤੇ ਇਸ ਪੁਲ ਦੀ ਉਸਾਰੀ ਨਾਲ ਇਲਾਕੇ ਦੇ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ | ਡਾ. ਚੱਬੇਵਾਲ ਨੇ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਪਿੰਡ ਮਲਕਪੁਰ ਦੀ ਸਰਪੰਚ ਬੀਬੀ ਕੁਲਵਿੰਦਰ ਕੌਰ, ਪਿੰਡ ਵਾਹਦ ਦੇ ਸਰਪੰਚ ਪੁਰਸ਼ੋਤਮ ਸਿੰਘ ਤੋਂ ਇਲਾਵਾ ਰੂਪ ਲਾਲ ਅਤੇ ਸੁਖਦੇਵ ਸਿੰਘ ਨੇ ਡਾ. ਰਾਜਕੁਮਾਰ ਚੱਬੇਵਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੁਲ ਦੀ ਉਸਾਰੀ ਦੀ ਮੰਗ ਪੂਰੀ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਵੇਈਾ ਪਾਰ ਜਾਣ ਵਾਲੇ ਕਿਸਾਨਾਂ ਤੋਂ ਇਲਾਵਾ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਖ਼ਾਸ ਤੌਰ ‘ਤੇ ਬਰਸਾਤ ਦੇ ਦਿਨਾਂ ਵਿਚ ਇਸ ਪੁੱਲ ਦਾ ਸਿੱਧਾ ਲਾਭ ਮਿਲੇਗਾ | ਇਸ ਮੌਕੇ ਡਿਪਟੀ ਮੇਅਰ ਵਿੱਕੀ ਸੂਦ, ਸਰਪੰਚ ਦੇਸਰਾਜ ਮੀਆਂਪੁਰ, ਸਾਬਕਾ ਸਰਪੰਚ ਸ਼ਾਦੀ ਲਾਲ, ਬੀਬੀ ਅਮਰਜੀਤ ਕੌਰ ਸਾਹਨੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਰੇਸ਼ਮ ਲਾਲ, ਸ਼ੇਰਵੀਰ ਸਿੰਘ , ਸੁਖਵਿੰਦਰ ਸਿੰਘ ਪੰਚ ਮਲਕਪੁਰ, ਜੁਝਾਰ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ ਮੀਕਾ, ਸੋਮ ਨਾਥ, ਜੋਗਿੰਦਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਨਸੀਬ ਚੰਦ, ਸੋਢੀ ਰਾਮ ਪੰਚ, ਹਜਾਰਾ ਰਾਮ, ਮਹਿੰਗਾ ਸਿੰਘ, ਜਸਵੰਤ ਰਾਏ, ਜਸਵੀਰ ਸਿੰਘ, ਰਣਦੀਪ ਸਿੰਘ, ਮੰਗਤ ਰਾਮ, ਗੁਰਮੁਖ ਸਿੰਘ ਫ਼ੌਜੀ, ਮਨਜੀਤ ਸਿੰਘ ਵਾਹਦ, ਸੁਖਵਿੰਦਰ ਰਾਮ ਸੂਬੇਦਾਰ, ਹਰਬੰਸ ਲਾਲ, ਬਲਵੀਰ ਕੌਰ, ਸੁਸ਼ੀਲ ਕੁਮਾਰ, ਰਣਦੀਪ ਕੌਰ, ਰਾਜਿੰਦਰ ਕੌਰ, ਮਹਿੰਦਰ ਸਿੰਘ, ਕੁਲਵੀਰ ਸਿੰਘ ਖਲਿਆਣ, ਚੁੰਨੀ ਰਾਮ ਨਿੱਕਾ, ਬੱਬੀ ਸਾਹਨੀ ਆਦਿ ਹਾਜ਼ਰ ਸਨ |