17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38 ਵੀਂ ਕਿਤਾਬ ਦਾ ਲੋਕ ਅਰਪਣ ਸਮਾਗਮ

ਐਬਟਸਫੋਰਡ, 16 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਪ੍ਰਸਿੱਧ ਸਿੱਖ ਵਿਦਵਾਨ ਤੇ ਕਵੀ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਕਿਤਾਬ ‘ਕੁੰਡਲੀਏ ਨਿਰਦੋਸ਼ ਦੇ’ ਦਾ ਲੋਕ ਅਰਪਣ ਸਮਾਗਮ, ਐਬਟਸਫੋਰਡ ਦੀਆਂ ਸਮੂਹ ਪੰਜਾਬੀ ਸਾਹਿਤ ਸੰਸਥਾਵਾਂ ਵਲੋਂ ਸਾਂਝੇ ਰੂਪ ‘ਚ, ਵਿਰਾਸਤੀ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸੁਸਾਇਟੀ, ਐਬਟਸਫੋਰਡ ਵਿਖੇ ਭਰਪੂਰ ਉਤਸ਼ਾਹ ਨਾਲ ਕੀਤਾ ਗਿਆਨੀ। ਇਸ ਮੌਕੇ ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।

Ad Position 21
No active advertisement
ਅਜੀਤ ਡੈਸਕ 17-09-2026
ਐਬਟਸਫੋਰਡ, 16 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਪ੍ਰਸਿੱਧ ਸਿੱਖ ਵਿਦਵਾਨ ਤੇ ਕਵੀ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਕਿਤਾਬ ‘ਕੁੰਡਲੀਏ ਨਿਰਦੋਸ਼ ਦੇ’ ਦਾ ਲੋਕ ਅਰਪਣ ਸਮਾਗਮ, ਐਬਟਸਫੋਰਡ ਦੀਆਂ ਸਮੂਹ ਪੰਜਾਬੀ ਸਾਹਿਤ ਸੰਸਥਾਵਾਂ ਵਲੋਂ ਸਾਂਝੇ ਰੂਪ ‘ਚ, ਵਿਰਾਸਤੀ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸੁਸਾਇਟੀ, ਐਬਟਸਫੋਰਡ ਵਿਖੇ ਭਰਪੂਰ ਉਤਸ਼ਾਹ ਨਾਲ ਕੀਤਾ ਗਿਆਨੀ। ਇਸ ਮੌਕੇ ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਲੇਖਕ ਵਲੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਦੇ ਬਾਵਜੂਦ, ਚੜ੍ਹਦੀ ਕਲਾ ਨਾਲ ਸਾਹਿਤ ਸਿਰਜਣਾ ਬਾਰੇ ਅਨੁਭਵ ਸਾਂਝੇ ਕੀਤੇ ਗਏ। ਸਾਹਿਤਕ ਸਮਾਗਮ ਦੇ ਉਹ ਪਲ ਯਾਦਗਾਰੀ ਬਣ ਗਏ, ਜਦੋਂ ਫਰੇਜ਼ਰ ਵੈਲੀ ਦੀਆਂ ਸਮੂਹ ਸਾਹਿਤ ਸੰਸਥਾਵਾਂ ਵਲੋਂ 86 ਸਾਲਾ ਬਜ਼ੁਰਗ ਸਾਹਿਤਕਾਰ ਨੂੰ ਜੀਵਨ ਭਰ ਦੀਆਂ ਸਾਹਿਤਕ ਤੇ ਪੰਥਕ ਸੇਵਾਵਾਂ ਲਈ, ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆਨੀ। ਇਸ ਮੌਕੇ ਗਿਆਨੀ ਨਿਰਦੋਸ਼ ਦੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ, ਸਭ ਨੂੰ ਇਕੋ ਸਾਹਿਤ ਸਭਾ ਦੇ ਰੂਪ ‘ਚ ਇਕੱਤਰ ਹੋਣ ਦਾ ਸੱਦਾ ਦਿੱਤਾ, ਜਿਸ ਦਾ ਸਾਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ।ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਤਾਬ ਬਾਰੇ ਆਪਣਾ ਵਿਸਥਾਰਪੂਰਵਕ ਅਤੇ ਪ੍ਰਭਾਵਸ਼ਾਲੀ ਨਿਬੰਧ ਪੜ੍ਹਿਆ। ‘ਕੁੰਡਲੀਏ ਨਿਰਦੋਸ਼ ਦੇ’ ਕਿਤਾਬ ਦਾ ਮੁੱਖ-ਬੰਦ ਸਾਂਝਾ ਕਰਦਿਆਂ ਡਾ. ਧਾਲੀਵਾਲ ਨੇ ਕਿਹਾ ਕਿ ਲੇਖਕ ਦੀ ਇਹ ਕਿਤਾਬ ਅਲੋਪ ਤੋਂ ਹੋ ਰਹੇ ਮਾਤਰਿਕ ਛੰਦ ‘ਕੁੰਡਲੀਆ’ ਦੀ ਪੁਨਰ-ਸੁਰਜੀਤੀ ਵੱਲ ਅਹਿਮ ਕਦਮ ਹੈ। ਪੰਜਾਬੀ ਸਾਹਿਤ ਦੇ ਸਰਪ੍ਰਸਤ ਗੁਰਬਖਸ਼ ਸਿੰਘ ਢੱਟ ਨੇ ਮਹਿਮਾਨ ਸ਼ਖਸੀਅਤਾਂ ਦਾ ਸਵਾਗਤ ਕੀਤਾ, ਜਦ ਕਿ ਲੇਖਕ ਨੂੰ ਬੁੱਕੇ ਭੇਟ ਕਰਨ ਦੀ ਸੇਵਾ ਤਰਲੋਕ ਸਿੰਘ ਬਰਾੜ, ਐਡਵੋਕੇਟ ਅਮਨ ਚੀਮਾ ਅਤੇ ਸਮੂਹ ਪਰਿਵਾਰ ਵਲੋਂ ਕੀਤੀ ਗਈ। ਬੁਲਾਰਿਆਂ ਵਿਚ ਬੀਬੀ ਸਤਵੰਤ ਕੌਰ ਪੰਧੇਰ ਨੇ ਗਿਆਨੀਨੀ ਜੀ ਦੀ ਸ਼ਖਸੀਅਤ ਬਾਰੇ ਭਾਵਪੂਰਤ ਸ਼ਬਦ ਕਹੇ ਤੇ ਉੱਘੀ ਨਾਵਲਕਾਰ ਹਰਕੀਰਤ ਕੌਰ ਚਾਹਲ ਨੇ ਲੇਖਕ ਦੀ ਇਤਿਹਾਸਕਾਰ, ਸੰਗੀਤਕਾਰ, ਕਵੀ ਅਤੇ ਖੋਜੀ ਵਿਦਵਾਨ ਪੱਖੋਂ ਬਹੁ-ਪਸਾਰੀ ਦੇਣ ਬਾਰੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਸਾਂਝ ਪਾਈ।ਕੈਮਲੂਪਸ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਢਾਡੀ ਸੁਰਜੀਤ ਸਿੰਘ ਸਫ਼ਰੀ ਅਤੇ ਸਰੀ ਨਿਵਾਸੀ ਚਮਕੌਰ ਸਿੰਘ ਸੇਖੋਂ ਭੋਤਨਾ ਨੇ ਨਿਰਦੋਸ਼ ਜੀ ਵਲੋਂ ਰਚੇ ਕੁੰਡਲੀਏ, ਢਾਡੀ ਰੂਪ ਵਿੱਚ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਗੁਰਮੇਲ ਸਿੰਘ ਕਟਾਰੀਆ ਨੇ ਗਿਆਨੀ ਜੀ ਦੀ ਲਿਖੀ ਕਵਿਤਾ ‘ਪਾਣੀ ਵਿੱਚ ਮਧਾਣੀ’ ਦਾ ਪ੍ਰਭਾਵਸ਼ਾਲੀ ਗਾਇਨ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਬਰਾੜ ਭਗਤਾ ਭਾਈ ਕਾ ਤੇ ਮੁਲਖ ਰਾਜ ਬਜਾਜ ਪ੍ਰੇਮੀ ਨੇ ਖ਼ੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਸਾਹਿਤ ਸੰਮੇਲਨ ਹੋ ਨਿਬੜੇ ਇਸ ਲੋਕ ਅਰਪਣ ਸਮਾਗਮ ਵਿੱਚ ਵਿਚਾਰ ਸਾਂਝੇ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਲਖਬੀਰ ਸਿੰਘ, ਮੁਖੀ ਮਿਸ਼ਨ ਵਿਚਾਰ ਮੰਚ, ਪਵਨ ਗਿਆਨੀਲਾਂ ਵਾਲਾ, ਪ੍ਰਧਾਨ ਪੰਜਾਬੀ ਸਾਹਿਤ ਸਭਾ, ਐਬਸਫੋਰਡ, ਗੁਰਦੇਵ ਸਿੰਘ ਬਰਾੜ, ਖ਼ਾਲਸਾ ਦੀਵਾਨ ਸੁਸਾਇਟੀ, ਐਬਸਫੋਰਡ ਤੇ ਗੁਰਪ੍ਰੀਤ ਸਿੰਘ ਚਾਹਲ ਕਾਰਜਕਾਰੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਮੁੱਢਲੀ, ਐਬਟਸਫੋਰਡ ਸ਼ਾਮਿਲ ਸਨ। ਪੰਜਾਬੀ ਸਾਹਿਤ ਸਭਾ ਐਬਸਫੋਰਡ ਦੇ ਸਰਪ੍ਰਸਤ ਸੁਰਜੀਤ ਸਿੰਘ ਅੱਚਰਵਾਲ, ਪੰਜਾਬੀ ਸਾਹਿਤ ਸਭਾ ਮੁਢਲੀ ਦੇ ਸਕੱਤਰ ਸੁਰਜੀਤ ਸਿੰਘ ਸਹੋਤਾ, ਉਸਤਾਦ ਗਜ਼ਲਗੋ ਦਵਿੰਦਰ ਸਿੰਘ ਪੂਨੀਆ, ਮਹਿਮਾ ਸਿੰਘ ਤੂਰ, ਹਰੀ ਸਿੰਘ ਤਾਤਲਾ, ਮਲਕੀਤ ਸਿੰਘ ਮੀਲੂ, ਗੁਰਦੇਵ ਸਿੰਘ ਬੁੱਟਰ, ਸਮਾਗਮ ਦੇ ਪ੍ਰਬੰਧ ‘ਚ ਸਹਿਯੋਗੀ ਲਖਜੀਤ ਸਿੰਘ ਸਾਰੰਗ, ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ, ਬਲਵਿੰਦਰ ਸਿੰਘ ਰੁਪਾਲ, ਲਿਖਾਰੀ ਸੁਖਦੇਵ ਸਿੰਘ ਗੋਹਲਵੜ, ਕਿਰਪਾਲ ਸਿੰਘ ਗਰਚਾ, ਸੁਖਦੇਵ ਸਿੰਘ ਗਰਚਾ, ਸਿਟੀ ਕੌਂਸਲ ਲਈ ਮੇਅਰ ਉਮੀਦਵਾਰ ਪਾਲ ਮਾਹਿਲ, ਕੌਂਸਲਰ ਉਮੀਦਵਾਰ ਜੈਗ ਸਿੱਧੂ ਤੇ ਸਕੂਲ ਟਰਸਟੀ ਉਮੀਦਵਾਰ ਰਾਜ ਸੰਧੂ ਸਮੇਤ, ਵੱਡੀ ਗਿਆਨੀਤੀ ਵਿੱਚ ਸਾਹਿਤ ਪ੍ਰੇਮੀ ਸ਼ਖਸੀਅਤਾਂ ਸ਼ਾਮਿਲ ਹੋਈਆਂ। ਪ੍ਰੋਗਰਾਮ ਦਾ ਸੰਚਾਲਨ ਵਿਦਵਾਨ ਸ਼ਖਸੀਅਤ ਡਾ ਸੁਰਿੰਦਰਜੀਤ ਸਿੰਘ ਭੇਲਾ ਨੇ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਨਾਟਕ ‘ਜੰਨਤ’ ਸਰੀ ਵਿਚ 20 ਸਤੰਬਰ ਨੂੰ ਖੇਡਿਆ ਜਾਵੇਗਾ ਅਗਲੀ ਖ਼ਬਰ ਅਮਰੀਕਾ ’ ਚ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ’ ਤੇ ਸਿਆਸੀ ਵਿਵਾਦ ਅਪਰਾਧਿਕ ਰਿਕਾਰਡ ਤੋਂ ਬਿਨਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬ...
Ad Position 24