ਕੈਨੇਡਾ ਦੇ ਚਾਰ ਵੱਡੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਤਿਆਰੀ
ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੀ ਸੰਘੀ ਸਰਕਾਰ ਵਲੋਂ ਦੇਸ਼ ਦੇ ਚਾਰ ਸਭ ਤੋਂ ਵੱਡੇ ਹਵਾਈ ਅੱਡਿਆਂ ਵਿਚ ਨਿੱਜੀ ਪੂੰਜੀ ਲਿਆਉਣ ਦੀ ਯੋਜਨਾ ਸਾਹਮਣੇ ਆਉਣ ਤੋਂ ਬਾਅਦ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਟਮਾਰਾ ਵ੍ਰੂਮੈਨ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹਵਾਈ ਦੀ ਮੈਨੇਜਮੈਂਟ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 15 ਸਤੰਬਰ ਨੂੰ ਐਲਾਨ ਕੀਤਾ ਹੈ ਕਿ ਸਰਕਾਰ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ, ਟੋਰਾਂਟੋ ਪੀਅਰਸਨ, ਮਾਂਟਰੀਅਲ-ਟਰੂਡੋ ਅਤੇ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਲੰਬੇ ਸਮੇਂ ਦੇ ਰਿਆਇਤੀ ਸਮਝੌਤਿਆਂ ਰਾਹੀਂ ਨਿੱਜੀ ਨਿਵੇਸ਼ ਲਈ ਰਾਹ ਖੋਲ੍ਹਣਾ ਚਾਹੁੰਦੀ ਹੈ।
ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੀ ਸੰਘੀ ਸਰਕਾਰ ਵਲੋਂ ਦੇਸ਼ ਦੇ ਚਾਰ ਸਭ ਤੋਂ ਵੱਡੇ ਹਵਾਈ ਅੱਡਿਆਂ ਵਿਚ ਨਿੱਜੀ ਪੂੰਜੀ ਲਿਆਉਣ ਦੀ ਯੋਜਨਾ ਸਾਹਮਣੇ ਆਉਣ ਤੋਂ ਬਾਅਦ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਟਮਾਰਾ ਵ੍ਰੂਮੈਨ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹਵਾਈ ਦੀ ਮੈਨੇਜਮੈਂਟ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 15 ਸਤੰਬਰ ਨੂੰ ਐਲਾਨ ਕੀਤਾ ਹੈ ਕਿ ਸਰਕਾਰ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ, ਟੋਰਾਂਟੋ ਪੀਅਰਸਨ, ਮਾਂਟਰੀਅਲ-ਟਰੂਡੋ ਅਤੇ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਲੰਬੇ ਸਮੇਂ ਦੇ ਰਿਆਇਤੀ ਸਮਝੌਤਿਆਂ ਰਾਹੀਂ ਨਿੱਜੀ ਨਿਵੇਸ਼ ਲਈ ਰਾਹ ਖੋਲ੍ਹਣਾ ਚਾਹੁੰਦੀ ਹੈ। ਸਰਕਾਰ ਮੁਤਾਬਕ ਹਵਾਈ ਅੱਡਿਆਂ ਦੀ ਜ਼ਮੀਨ ਅਤੇ ਮੂਲ ਸੰਪਤੀਆਂ ਸਰਕਾਰੀ ਮਲਕੀਅਤ ਹੇਠ ਹੀ ਰਹਿਣਗੀਆਂ। ਪ੍ਰਧਾਨ ਮੰਤਰੀ ਕਾਰਨੀ ਦਾ ਕਹਿਣਾ ਹੈ ਕਿ ਇਸ ਨਵੀਂ ਪਹੁੰਚ ਨਾਲ ਮਿਲਣ ਵਾਲੀ ਪੂੰਜੀ ਦਾ ਮਕਸਦ ਹਵਾਈ ਅੱਡਿਆਂ ਦੇ ਵਿਕਾਸ ਦੇ ਨਾਲ ਖੇਤਰੀ ਅਤੇ ਦੂਰ-ਦੁਰਾਡੇ ਇਲਾਕਿਆਂ ਲਈ ਹਵਾਈ ਸੰਪਰਕ ਬਿਹਤਰ ਤੇ ਕਿਫ਼ਾਇਤੀ ਬਣਾਉਣਾ, ਯਾਤਰੀ ਅਨੁਭਵ ਸੁਧਾਰਨਾ ਅਤੇ ਸਥਾਨਕ ਆਵਾਜਾਈ ਢਾਂਚੇ ਵਿੱਚ ਨਿਵੇਸ਼ ਵਧਾਉਣਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਐਲਾਨ ਦਾ ਅਰਥ ਹਵਾਈ ਅੱਡਿਆਂ ਦੀ ਜ਼ਮੀਨ ਜਾਂ ਮੂਲ ਸੰਪਤੀ ਨੂੰ ਸਿੱਧੇ ਤੌਰ ’ਤੇ ਵੇਚਣਾ ਨਹੀਂ ਹੈ। ਸਰਕਾਰ ਨੇ ਜਿਸ ਮਾਡਲ ਦੀ ਗੱਲ ਕੀਤੀ ਹੈ, ਉਸ ਵਿੱਚ ਮਲਕੀਅਤ ਸਰਕਾਰ ਕੋਲ ਰਹੇਗੀ ਅਤੇ ਨਿੱਜੀ ਪੂੰਜੀ ਨੂੰ ਲੰਬੇ ਸਮੇਂ ਦੇ ਰਿਆਇਤੀ ਸਮਝੌਤਿਆਂ ਰਾਹੀਂ ਹਵਾਈ ਅੱਡਿਆਂ ਦੇ ਸੰਚਾਲਨ ਅਤੇ ਵਿਕਾਸ ਨਾਲ ਜੋੜਨ ਦੀ ਯੋਜਨਾ ਹੈ। ਯੂਨੀਅਨ ਵਲੋਂ ਫੈਸਲੇ ਦਾ ਵਿਰੋਧ ਏਅਰਪੋਰਟ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਯੂਨੀਫੋਰ ਨੇ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਏਅਰਪੋਰਟ ਕੈਨੇਡਾ ਦੇ ਮਹੱਤਵਪੂਰਨ ਜਨਤਕ ਬੁਨਿਆਦੀ ਢਾਂਚੇ ਹਨ ਅਤੇ ਇਨ੍ਹਾਂ ਦੇ ਸੰਚਾਲਨ ਵਿੱਚ ਨਿੱਜੀ ਮੁਨਾਫ਼ੇ ਦੀ ਭੂਮਿਕਾ ਵਧਾਉਣ ਨਾਲ ਕਰਮਚਾਰੀਆਂ ਅਤੇ ਯਾਤਰੀਆਂ ’ਤੇ ਪ੍ਰਭਾਵ ਪੈ ਸਕਦਾ ਹੈ।