18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਸਟ੍ਰੇਲੀਆ ’ਚ ਬਿਨਾਂ ਵੀਜ਼ਾ ਰਹਿ ਰਹੇ ਲੋਕਾਂ ’ਤੇ ਕੱਸਿਆ ਸ਼ਿਕੰਜਾ

ਮੈਲਬੌਰਨ, 17 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਸਰਕਾਰ ਨੇ ਬਿਨਾਂ ਅਧਿਕਾਰਤ ਵੀਜ਼ੇ ਦੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਪਰਵਾਸ ਨਿਯਮ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ ਦੱਸਿਆ ਕਿ ਲਗਭਗ 77,000 ਬਿਨਾਂ ਵੀਜ਼ੇ ਵਾਲੇ ਲੋਕਾਂ ਦੀ ਨਿਗਰਾਨੀ ਲਈ 100 ਨਵੇਂ ਅਧਿਕਾਰੀ ਭਰਤੀ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 18-09-2026
ਮੈਲਬੌਰਨ, 17 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਸਰਕਾਰ ਨੇ ਬਿਨਾਂ ਅਧਿਕਾਰਤ ਵੀਜ਼ੇ ਦੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਪਰਵਾਸ ਨਿਯਮ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ ਦੱਸਿਆ ਕਿ ਲਗਭਗ 77,000 ਬਿਨਾਂ ਵੀਜ਼ੇ ਵਾਲੇ ਲੋਕਾਂ ਦੀ ਨਿਗਰਾਨੀ ਲਈ 100 ਨਵੇਂ ਅਧਿਕਾਰੀ ਭਰਤੀ ਕੀਤੇ ਜਾਣਗੇ। ਮੈਲਬੌਰਨ ਦੇ ਸਾਬਕਾ ਕੁਆਰੰਟੀਨ ਕੇਂਦਰ ਨੂੰ ਹਿਰਾਸਤੀ ਕੇਂਦਰ ਵਜੋਂ ਵਰਤਣ ਦੀ ਵੀ ਯੋਜਨਾ ਹੈ।ਨਵੇਂ ਨਿਯਮਾਂ ਤਹਿਤ ਕੌਮਾਂਤਰੀ ਵਿਦਿਆਰਥੀਆਂ, ਗ੍ਰੈਜੂਏਟ ਵੀਜ਼ਾ ਧਾਰਕਾਂ ਅਤੇ ਬੈਕਪੈਕਰਾਂ ਲਈ ਵੀ ਵੀਜ਼ਾ ਪ੍ਰਬੰਧ ਸਖ਼ਤ ਕੀਤੇ ਜਾਣਗੇ। ਕੌਮਾਂਤਰੀ ਵਿਦਿਆਰਥੀਆਂ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆਉਣ ’ਤੇ ਵੀ ਪਾਬੰਦੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦਾ ਟੀਚਾ ਸ਼ੁੱਧ ਵਿਦੇਸ਼ੀ ਪ੍ਰਵਾਸ ਨੂੰ ਇਸ ਵਿੱਤੀ ਵਰ੍ਹੇ ਵਿਚ 2.45 ਲੱਖ ਅਤੇ 2027-28 ਤੱਕ 2.25 ਲੱਖ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਟਰੰਪ ਦੀ ਹਰਮਨਪਿਆਰਤਾ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਡੈਮੋਕਰੇਟਸ ਬਹੁਤ ਅੱਗੇ, ਤਾਜਾ ਸਰਵੇਖਣ ਵਿਚ ਹੋਇਆ ਖ਼ੁਲਾ... ਅਗਲੀ ਖ਼ਬਰ ਮੈਲਬੌਰਨ ’ਚ ਸੜਕ ਹਾਦਸੇ ’ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ
Ad Position 24