ਈਰਾਨ ਜੰਗ ਅੰਤ ਵੱਲ ਵਧਣ ਦੀ ਉਮੀਦ- ਟਰੰਪ ਦਾ ਦਾਅਵਾ
ਕਿਹਾ, ਸਮਝੌਤਾ ਚਾਹੁੰਦਾ ਹੈ ਤਹਿਰਾਨ ਨਿਊਯਾਰਕ, 17 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੀ ਜੰਗ ਦੇ ਜਲਦ ਅੰਤ ਵੱਲ ਵਧਣ ਦੀ ਉਮੀਦ ਜਤਾਉਂਦਿਆਂ ਦਾਅਵਾ ਕੀਤਾ ਹੈ ਕਿ ਤਹਿਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਅਮਰੀਕਾ ਦੀ ਈਰਾਨ ਨਾਲ ਸਿੱਧੀ ਗੱਲਬਾਤ ਵੀ ਹੋਈ ਹੈ। ਨਾਰਥ ਕੈਰੋਲੀਨਾ ਦੇ ਗੈਸਟੋਨੀਆ ਵਿਚ ਰਿਪਬਲਿਕਨ ਸੈਨੇਟ ਉਮੀਦਵਾਰ ਮਾਈਕਲ ਵਾਟਲੀ ਦੀ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਜੰਗ ਦੇ ਅੰਤ ਵੱਲ ਵਧ ਰਹੇ ਹਾਂ।
ਕਿਹਾ, ਸਮਝੌਤਾ ਚਾਹੁੰਦਾ ਹੈ ਤਹਿਰਾਨ ਨਿਊਯਾਰਕ, 17 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੀ ਜੰਗ ਦੇ ਜਲਦ ਅੰਤ ਵੱਲ ਵਧਣ ਦੀ ਉਮੀਦ ਜਤਾਉਂਦਿਆਂ ਦਾਅਵਾ ਕੀਤਾ ਹੈ ਕਿ ਤਹਿਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਅਮਰੀਕਾ ਦੀ ਈਰਾਨ ਨਾਲ ਸਿੱਧੀ ਗੱਲਬਾਤ ਵੀ ਹੋਈ ਹੈ। ਨਾਰਥ ਕੈਰੋਲੀਨਾ ਦੇ ਗੈਸਟੋਨੀਆ ਵਿਚ ਰਿਪਬਲਿਕਨ ਸੈਨੇਟ ਉਮੀਦਵਾਰ ਮਾਈਕਲ ਵਾਟਲੀ ਦੀ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਜੰਗ ਦੇ ਅੰਤ ਵੱਲ ਵਧ ਰਹੇ ਹਾਂ। ਉਹ ਸਮਝੌਤਾ ਕਰਨਾ ਚਾਹੁੰਦੇ ਹਨ। ਹੁਣ ਦੇਖਦੇ ਹਾਂ ਕਿ ਇਹ ਗੱਲ ਕਿਵੇਂ ਅੱਗੇ ਵਧਦੀ ਹੈ। ਈਰਾਨੀ ਪੱਖ ਨਾਲ ਹਾਲੀਆ ਸੰਪਰਕ ਬਾਰੇ ਟਰੰਪ ਨੇ ਕਿਹਾ ਕਿ ਅਮਰੀਕਾ ਦੀ ਉਨ੍ਹਾਂ ਨਾਲ “ਸਿੱਧੀ” ਗੱਲ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਗੱਲਬਾਤ ਕਿਸ ਈਰਾਨੀ ਅਧਿਕਾਰੀ ਨਾਲ, ਕਦੋਂ ਜਾਂ ਕਿਸ ਮਾਧਿਅਮ ਰਾਹੀਂ ਹੋਈ ਅਤੇ ਇਸ ਦੌਰਾਨ ਕਿਹੜੇ ਮੁੱਦਿਆਂ ’ਤੇ ਚਰਚਾ ਕੀਤੀ ਗਈ।