18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬਰਤਾਨਵੀ ਸੰਸਦ ਵਿਚ ਲਾਰਡ ਕ੍ਰਿਸ਼ ਰਾਵਲ ਤੇ ਡਿਫੈਂਸ ਹਿੰਦੂ ਨੈੱਟਵਰਕ ਵਲੋਂ ਰੱਖੜੀ ਦਾ ਤਿਉਹਾਰ ਮਨਾਇਆ

ਲੰਡਨ, 17 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਭਾਰਤੀ ਲੇਬਰ ਪੀਅਰ ਲਾਰਡ ਕ੍ਰਿਸ਼ ਰਾਵਲ ਅਤੇ ਡਿਫੈਂਸ ਹਿੰਦੂ ਨੈੱਟਵਰਕ ਵਲੋਂ ਬਰਤਾਨਵੀ ਸੰਸਦ ਦੇ ਹਾਊਸ ਆਫ਼ ਲਾਰਡਜ਼ ਵਿਚ ਰੱਖੜੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਥੇਮਜ਼ ਦਰਿਆ ਦੇ ਕੰਡੇ ‘ਰਿਵਰ ਰੂਮ’ ਵਿਚ ਹੋਏ ਇਸ ਸਮਾਗਮ ਵਿੱਚ ਸੰਸਦ ਮੈਂਬਰਾਂ, ਬਰਤਾਨਵੀ ਹਥਿਆਰਬੰਦ ਫੌਜਾਂ ਦੇ ਨੁਮਾਇੰਦਿਆਂ, ਧਾਰਮਿਕ ਆਗੂਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 18-09-2026
ਲੰਡਨ, 17 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਭਾਰਤੀ ਲੇਬਰ ਪੀਅਰ ਲਾਰਡ ਕ੍ਰਿਸ਼ ਰਾਵਲ ਅਤੇ ਡਿਫੈਂਸ ਹਿੰਦੂ ਨੈੱਟਵਰਕ ਵਲੋਂ ਬਰਤਾਨਵੀ ਸੰਸਦ ਦੇ ਹਾਊਸ ਆਫ਼ ਲਾਰਡਜ਼ ਵਿਚ ਰੱਖੜੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਥੇਮਜ਼ ਦਰਿਆ ਦੇ ਕੰਡੇ ‘ਰਿਵਰ ਰੂਮ’ ਵਿਚ ਹੋਏ ਇਸ ਸਮਾਗਮ ਵਿੱਚ ਸੰਸਦ ਮੈਂਬਰਾਂ, ਬਰਤਾਨਵੀ ਹਥਿਆਰਬੰਦ ਫੌਜਾਂ ਦੇ ਨੁਮਾਇੰਦਿਆਂ, ਧਾਰਮਿਕ ਆਗੂਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਬਰਤਾਨਵੀ ਰੱਖਿਆ ਬਲਾਂ ਦੇ ਹਿੰਦੂ ਚੈਪਲਿਨ ਆਚਾਰੀਆ ਕ੍ਰਿਸ਼ਨ ਅੱਤਰੀ ਵਲੋਂ ਵੈਦਿਕ ਮੰਤਰਾਂ ਅਤੇ ਸ਼ਲੋਕਾਂ ਦੇ ਉਚਾਰਨ ਨਾਲ ਕੀਤੀ ਗਈ। ਲਾਰਡ ਕ੍ਰਿਸ਼ ਰਾਵਲ ਨੇ ਰੱਖੜੀ ਨੂੰ ਸੁਰੱਖਿਆ ਅਤੇ ਆਪਸੀ ਜ਼ਿੰਮੇਵਾਰੀ ਨਾਲ ਜੁੜੀ ਪ੍ਰਾਚੀਨ ਪਰੰਪਰਾ ਦੱਸਦਿਆਂ ਬਰਤਾਨਵੀ ਹਥਿਆਰਬੰਦ ਫੌਜਾਂ ਵਲੋਂ ਦੇਸ਼ ਦੀ ਰੱਖਿਆ ਲਈ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਕੀਤਾ।ਇਸ ਮੌਕੇ ਹਾਊਸ ਆਫ਼ ਕਾਮਨਜ਼ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਅਤੇ ਬਰਤਾਨਵੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਰਾਇਲ ਏਅਰ ਫੋਰਸ, ਬ੍ਰਿਟਿਸ਼ ਆਰਮੀ ਅਤੇ ਰਾਇਲ ਨੇਵੀ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਸਾਲ ਹੋਰ ਲੋਕਾਂ ਨੂੰ ਵੀ ਹਥਿਆਰਬੰਦ ਫੌਜਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਧਰਮ ਅਤੇ ਸੱਭਿਆਚਾਰ ਦੇ ਜਸ਼ਨ ਦੇ ਨਾਲ-ਨਾਲ ਲੋਕਾਂ ਨੂੰ ਹੋਰ ਸਰਗਰਮ ਯੋਗਦਾਨ ਲਈ ਵੀ ਉਤਸ਼ਾਹਿਤ ਕਰਦੇ ਹਨ।ਏਅਰ ਕਮੋਡੋਰ ਡੈਨ ਜੇਮਜ਼ ਨੇ ਬਰਤਾਨਵੀ ਹਥਿਆਰਬੰਦ ਫੌਜਾਂ ਵਿੱਚ ਵੱਖ-ਵੱਖ ਪਿਛੋਕੜਾਂ, ਧਰਮਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਲੋਕਾਂ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ। ਡਿਫੈਂਸ ਹਿੰਦੂ ਨੈੱਟਵਰਕ ਦੇ ਚੇਅਰ ਫਲਾਈਟ ਲੈਫਟੀਨੈਂਟ ਨਿਗਮ ਜੋਸ਼ੀ ਨੇ ਵੀ ਫੌਜਾਂ ਵਿੱਚ ਸੇਵਾ ਨਿਭਾ ਰਹੇ ਹਿੰਦੂ ਕਰਮਚਾਰੀਆਂ ਲਈ ਧਾਰਮਿਕ ਸਮਝ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕੀਤੀ।ਸਮਾਗਮ ਦੌਰਾਨ ਬ੍ਰਹਮਾ ਕੁਮਾਰੀਜ਼ ਯੂ.ਕੇ. ਦੀ ਸਿਸਟਰ ਜੈਮਿਨੀ ਨੇ ਰੱਖੜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਰੱਖਿਆ ਕਰਮਚਾਰੀਆਂ ਤੇ ਹੋਰ ਮਹਿਮਾਨਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹੀਆਂ। ਰਿਸ਼ੀਕੇਸ਼ ਤੋਂ ਆਏ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਅੰਤ ਵਿਚ 16 ਸਾਲਾ ਵਿਦਿਆਰਥਣ ਦਿਸ਼ਾ ਵਰਸਾਨੀ ਵਲੋਂ ਭਰਤਨਾਟਿਅਮ ਦੀ ਪੇਸ਼ਕਾਰੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਏ . ਆਈ . ਗ਼ਲਤ ਹੱਥਾਂ ਵਿਚ ਜਾਣ ਨਾਲ ਮਨੁੱਖਤਾ ਨੂੰ ਖ਼ਤਰਾ - ਮਹਾਰਾਜਾ ਚਾਰਲਸ ਅਗਲੀ ਖ਼ਬਰ ਈਰਾਨ ਜੰਗ ਅੰਤ ਵੱਲ ਵਧਣ ਦੀ ਉਮੀਦ- ਟਰੰਪ ਦਾ ਦਾਅਵਾ
Ad Position 24